Apple ਸਤੰਬਰ ਵਿੱਚ ਆਈਫੋਨ 14 ਸੀਰੀਜ਼ ਲਾਂਚ ਕਰਨ ਵਾਲਾ ਹੈ। ਪਰ ਇਸ ਤੋਂ ਪਹਿਲਾਂ ਹੀ ਇਸਦੀਆਂ ਕੀਮਤਾਂ ਲੀਕ ਹੋਣ ਦੀ ਖਬਰ ਮਿਲੀ ਹੈ। ਐਪਲ ਲੀਕਸ ਪ੍ਰੋ ਦਾ ਦਾਅਵਾ ਹੈ ਕਿ ਆਈਫੋਨ 13 ਸੀਰੀਜ਼ ਦੇ ਮੁਕਾਬਲੇ ਆਈਫੋਨ 14 ਸੀਰੀਜ਼ ਮਹਿੰਗੀ ਹੋਵੇਗੀ । ਦਾਅਵਾ ਹੈ ਕਿ ਆਈਫੋਨ 14 ਦੇ 4 ਵੈਰੀਐਂਟਸ ਲਾਂਚ ਕੀਤੇ ਜਾਣਗੇ । ਇਨ੍ਹਾਂ ਵਿੱਚ ਆਈਫੋਨ 14, ਆਈਫੋਨ 14 ਮੈਕਸ, ਆਈਫੋਨ 14 ਪ੍ਰੋ ਅਤੇ ਆਈਫੋਨ ਸ਼ਾਮਲ 14 ਪ੍ਰੋ ਮੈਕਸ ਸ਼ਾਮਿਲ ਹਨ । ਇਸ ਵਾਰ ਆਈਫੋਨ ਮੀਨੀ ਵੈਰਿਐਂਟ ਲਾਂਚ ਨਹੀਂ ਕੀਤਾ ਜਾਵੇਗਾ।
ਜੇਕਰ ਇੱਥੇ ਲੀਕਡ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਆਈਫੋਨ 14 ਦੀ ਕੀਮਤ 799 ਡਾਲਰ (ਕਰੀਬ 60,00 ਰੁਪਏ) ਤੋਂ ਸ਼ੁਰੂ ਹੋਵੇਗੀ । ਦੱਸ ਦੇਈਏ ਕਿ ਇਹ ਲੀਕਡ ਪ੍ਰਾਈਸ ਅਮਰੀਕੀ ਬਾਜ਼ਾਰ ਦੇ ਹਿਸਾਬ ਨਾਲ ਹਨ, ਭਾਰਤ ਵਿੱਚ ਆਮ ਤੌਰ ‘ਤੇ ਕਰੀਬ 5 ਤੋਂ 10 ਹਜ਼ਾਰ ਰੁਪਏ ਜ਼ਿਆਦਾ ਵਿੱਚ ਲਾਂਚ ਕੀਤੇ ਜਾਂਦੇ ਹਨ । ਆਈਫੋਨ 13 ਮਿਨੀ ਦੀ ਜਗ੍ਹਾ ਕੰਪਨੀ ਆਈਫੋਨ 14 ਮੈਕਸ ਨੂੰ ਪਲੇਸ ਕਰ ਸਕਦੀ ਹੈ ਅਤੇ ਇਸਦੀ ਕੀਮਤ 899 ਡਾਲਰ (ਕਰੀਬ 76,000 ਰੁਪਏ) ਹੋਵੇਗੀ। ਆਈਫੋਨ 14 ਪ੍ਰੋ ਮੈਕਸ ਦੀ ਕੀਮਤ 1,199 ਡਾਲਰ (ਕਰੀਬ 92 ਹਜ਼ਾਰ ਰੁਪਏ) ਦੱਸੀ ਜਾ ਰਹੀ ਹੈ।
ਆਈਫੋਨ 13 ਸੀਰੀਜ਼ ਦੇ ਨਾਲ ਡਿਜ਼ਾਇਨ ਵਿੱਚ ਕੋਈ ਖਾਸ ਬਦਲਾਅ ਨਾ ਹੋਣ ਨਾਲ ਇਸਦੇ ਚਾਹਵਾਨ ਨਿਰਾਸ਼ ਹੋਏ ਸਨ । ਇਸ ਲਈ ਇਸ ਵਾਰ ਲੋਕਾਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਕੰਪਨੀ ਆਈਫੋਨ 14 ਸੀਰੀਜ਼ ਨਾਲ ਵੱਡੇ ਬਦਲਾਅ ਕਰ ਸਕਦੀ ਹੈ, ਖਾਸ ਤੌਰ ‘ਤੇ ਡਿਜ਼ਾਇਨ ਨੂੰ ਲੈ ਕੇ । ਹਾਲਾਂਕਿ ਡਿਜ਼ਾਇਨ ਵਿੱਚ ਵੱਡੀ ਤਬਦੀਲੀ ਦੀ ਇਸ ਵਾਰ ਵੀ ਉਮੀਦ ਨਹੀਂ ਹੈ। ਪਰ ਕੁਝ ਵੱਡੇ ਫ਼ੀਚਰ ਜ਼ਰੂਰ ਦੇਖਣ ਨੂੰ ਮਿਲਣਗੇ । ਆਈਫੋਨ ਮਿਨੀ ਵੈਰੀਐਂਟ ਦੀ ਜਗ੍ਹਾ ‘ਤੇ ਕੰਪਨੀ ਆਈਫੋਨ 14 ਮੈਕਸ ਲਾਂਚ ਕਰ ਸਕਦੀ ਹੈ।
ਉੱਥੇ ਹੀ ਜੇਕਰ ਕੈਮਰਾ ਇੰਪਰੂਵਮੈਂਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਟਾਪ ਮਾਡਲ ਵਿੱਚ 8K ਵੀਡੀਓ ਦੀ ਸਪੋਰਟ ਦਿੱਤੀ ਜਾ ਸਕਦੀ ਹੈ। ਕੈਮਰਾ ਮਡਿਊਲ ਨਵਾਂ ਹੋਵੇਗਾ ਅਤੇ ਦੱਸਿਆ ਜਾ ਰਿਹਾ ਹੈ ਕਿ ਪ੍ਰੋ ਮਾਡਲ ਵਿੱਚ ਟ੍ਰਿਪਲ ਰੀਅਰ ਕੈਮਰੇ ਦਿੱਤੇ ਜਾਣਗੇ ।ਇਨ੍ਹਾਂ ਵਿੱਚ 48 ਮੈਗਾਪਿਕਸਲ ਦਾ ਪ੍ਰਾਇਮਰੀ ਲੇਂਜ਼ ਹੋਵੇਗਾ, ਜਦਕਿ 12 ਮੈਗਾਪਿਕਸਲ ਦਾ ਅਲਟਰਾਵਾਈਡ ਤੇ ਟੈਲੀਫ਼ੋਟੋ ਲੇਂਜ਼ ਦਿੱਤੇ ਜਾ ਸਕਦੇ ਹਨ। ਆਈਫੋਨ 14 ਸੀਰੀਜ਼ ਦੇ ਨਾਲ ਕੰਪਨੀ ਬੈਟਰੀ ਵਿੱਚ ਵੀ ਇਪਰੂਵਮੈਂਟ ਕਰੇਗੀ। ਪਿਛਲੇ ਸਾਲ ਆਈਫੋਨ ਵਿੱਚ ਸੈਟੇਲਾਈਟ ਕਾਲਿੰਗ ਫੀਚਰ ਦੀ ਗੱਲ ਕੀਤੀ ਜਾ ਰਹੀ ਸੀ, ਪਰ ਇਸ ਵਾਰ ਵੀ ਸੈਟੇਲਾਈਟ ਕਾਲਿੰਗ ਫੀਚਰ ਆਈਫੋਨ ਵਿੱਚ ਮਿਲੇਗਾ ਜਾਂ ਨਹੀਂ ਇਸ ਬਾਰੇ ਹਾਲੇ ਕੁਝ ਸਪੱਸ਼ਟ ਨਹੀਂ ਹੈ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”