ਮਹਿੰਗਾ ਹੁੰਦਾ ਪਟਰੋਲ ਅਤੇ ਡੀਜ਼ਲ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ , ਅਜਿਹੇ ‘ਚ ਟੈਕਨੋਲਜੀ ‘ਚ ਵੱਡਾ ਕਦਮ ਚੁਕਦਿਆਂ ਹੁਣ 20 ਲੱਖ ਕਿਲੋਮੀਟਰ ਤੱਕ ਚੱਲਣ ਵਾਲੀ ਬੈਟਰੀ ਵਾਲੀ ਕਾਰ ਬਣਾਈ ਜਾ ਰਹੀ ਹੈ। ਇਸ ਨੂੰ ਬਣਾਉਣ ਵਾਲੀ ਚੀਨੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ” ਬੈਟਰੀ 16 ਸਾਲ ਚੱਲੇਗੀ। ਜਿਥੇ ਬਾਕੀ ਕਾਰ ਨਿਰਮਾਤਾ 60 ਹਜ਼ਾਰ ਤੋਂ 1.5 ਲੱਖ ਕਿਲੋਮੀਟਰ ਦੀ ਗਰੰਟੀ ਦਿੰਦੇ ਹਨ ਅਤੇ ਮਿਆਦ ਸਿਰਫ ਤਿੰਨ ਤੋਂ ਅੱਠ ਸਾਲਾਂ ਹੀ ਹੁੰਦੀ ਹੈ। “
ਕੰਟੈਂਪਰੇਰੀ ਏਮਪੈਕਸ ਟੈਕਨੋਲੋਜੀ (ਕਾਟਲ) ਨੇ ਹਜੇ ਅਧਿਕਾਰਤ ਤੌਰ ‘ਤੇ ਖੁਲਾਸਾ ਨਹੀਂ ਕੀਤਾ ਕਿ ਕਿਸ ਕਾਰ ਨਿਰਮਾਤਾ ਕੰਪਨੀ ਨੂੰ ਇਹ ਬੈਟਰੀ ਮੁਹਈਆ ਕਰਵਾਈ ਜਾਵੇਗੀ।ਸੂਤਰਾਂ ਦੀ ਮੰਨੀਏ ਤਾਂ ਅਮਰੀਕੀ ਕੰਪਨੀ ਟੇਸਲਾ ਨਾਲ ਮਿਲ ਕੇ ਕੰਮ ਕਰਨ ਦੀ ਤਿਆਰੀ ਕਰ ਲਈ ਗਈ ਹੈ। ਇਸ ਸਬੰਧੀ ਕਾਟਲ ਦੇ ਚੇਅਰਮੈਨ ਜ਼ੰਗ ਯੂਕਨ ਨੇ ਦੱਸਿਆ ” ਕਾਰ ਨਿਰਮਾਤਾ ਦੀ ਮੰਗ ‘ਤੇ ਇਹ ਬੈਟਰੀਆਂ ਬਣਾਇਆਂ ਜਾਣਗੀਆਂ। ਪਹਿਲਾਂ ਵਾਲੀਆਂ ਬੈਟਰੀਆਂ ‘ਤੇ ਪ੍ਰੀਮੀਅਮ 10 ਪ੍ਰਤੀਸ਼ਤ ਵਧਾਇਆ ਜਾਵੇਗਾ।” ਦੱਸ ਦੇਈਏ ਕਿ ਫਰਵਰੀ ‘ਚ ਹੀ ਹਜੇ ਟੇਸਲਾ ਨਾਲ ਦੋ ਸਾਲਾ ਸਮਝੌਤਾ ਕੀਤਾ ਹੈ। ਇਸ ਤੋਂ ਇਲਾਵਾ ਕਟਲ ਦਾ ਕਾਰੋਬਾਰ BMW, ਡੈਮਲਰ, ਹੌਂਡਾ, ਟੋਯੋਟੋ, ਵੋਲਿਕਸ ਵੈਗਨ ਤੇ ਵੋਲੋ ਨਾਲ ਹੈ। ਕੋਰੋਨਾ ਦੇ ਚਲਦੇ ਬਾਜ਼ਾਰ ‘ਚ ਵੀ 26 ਪ੍ਰਤੀਸ਼ਤ ਦੀ ਗਿਰਾਵਟ ਦੇਖੀ ਗਈ ਹੈ। ਮਾਹਰਾਂ ਮੁਤਾਬਕ ਟੈਕਨੋਲੋਜੀ ਸਫਲ ਹੁੰਦੀ ਹੈ, ਤਾਂ ਇਲੈਕਟ੍ਰਾਨਿਕ ਕਾਰ ਦੀ ਮੰਗ ‘ਚ ਵੀ ਵਾਧਾ ਆਵੇਗਾ।