Google ਦੀ ਨਵੀਂ ਪਾਲਿਸੀ ਬੁੱਧਵਾਰ ਯਾਨੀ ਕਿ 11 ਮਈ ਤੋਂ ਲਾਗੂ ਹੋ ਰਹੀ ਹੈ। ਗੂਗਲ ਨੇ ਆਪਣੀ ਨਵੀਂ ਨੀਤੀ ਨੂੰ ਲੈ ਕੇ ਪਿਛਲੇ ਮਹੀਨੇ ਦੱਸਿਆ ਸੀ ਕਿ ਪਲੇ ਸਟੋਰ ਤੋਂ ਸਾਰੀਆਂ ਕਾਲ ਰਿਕਾਰਡਿੰਗ ਐਪਸ ‘ਤੇ ਪਾਬੰਦੀ ਲਗਾ ਦਿੱਤੀ ਜਾਵੇਗੀ । ਇਹ ਪਲੇ ਸਟੋਰ ਨੀਤੀ ਅੱਜ ਯਾਨੀ 11 ਮਈ ਤੋਂ ਲਾਗੂ ਹੋ ਗਈ ਹੈ। ਹਾਲਾਂਕਿ, ਇਸ ਦਾ ਪ੍ਰਭਾਵ ਉਨ੍ਹਾਂ ਫੋਨਾਂ ‘ਤੇ ਦਿਖਾਈ ਨਹੀਂ ਦੇਵੇਗਾ, ਜਿਨ੍ਹਾਂ ਵਿੱਚ ਇਨਬਿਲਟ ਰਿਕਾਰਡਿੰਗ ਫੀਚਰ ਦਿੱਤਾ ਗਿਆ ਹੈ। ਟੈੱਕ ਜੁਆਇੰਟ ਗੂਗਲ ਕਾਲ ਰਿਕਾਰਡਿੰਗ ਐਪਸ ਅਤੇ ਸੇਵਾਵਾਂ ਦੇ ਵਿਰੁੱਧ ਹੈ। ਕੰਪਨੀ ਦਾ ਮੰਨਣਾ ਹੈ ਕਿ ਇਹ ਯੂਜ਼ਰ ਦੀ ਪ੍ਰਾਈਵੇਸੀ ਦੇ ਖਿਲਾਫ ਹੈ। ਇਸ ਕਾਰਨ ਜਦੋਂ ਗੂਗਲ ਦੇ ਡਾਇਲਰ ਐਪ ਤੋਂ ਕਾਲ ਰਿਕਾਰਡ ਕੀਤੀ ਜਾਂਦੀ ਹੈ, ਤਾਂ ਇਸਦੀ ਸੂਚਨਾ ਦੋਵਾਂ ਪਾਸਿਆਂ ਦੇ ਉਪਭੋਗਤਾਵਾਂ ਨੂੰ ਦਿੱਤੀ ਜਾਂਦੀ ਹੈ।
ਗੂਗਲ ਨੇ ਸਪੱਸ਼ਟ ਕੀਤਾ ਹੈ ਕਿ ਇਸ ਬਦਲਾਅ ਦਾ ਅਸਰ ਸਿਰਫ ਥਰਡ ਪਾਰਟੀ ਐਪਸ ਤੋਂ ਕਾਲ ਰਿਕਾਰਡ ਕਰਨ ਵਾਲੇ ਯੂਜ਼ਰਸ ‘ਤੇ ਪਵੇਗਾ । ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੇ ਫੋਨ ਵਿੱਚ ਇਨਬਿਲਟ ਕਾਲ ਰਿਕਾਰਡਿੰਗ ਫੀਚਰ ਮੌਜੂਦ ਹੈ ਤਾਂ ਉਸ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਹਾਲਾਂਕਿ, ਰਿਕਾਰਡਿੰਗ ਫ਼ੰਕਸ਼ਨਲਿਟੀ ਇਸ ਗੱਲ ‘ਤੇ ਵੀ ਨਿਰਭਰ ਕਰੇਗੀ ਕਿਤੁਹਾਡੇ ਦੇਸ਼ ਵਿੱਚ ਕਾਲ ਰਿਕਾਰਡ ਕਰਨਾ ਲੀਗਲ ਨਹੀਂ ਹੈ।
ਇਹ ਵੀ ਪੜ੍ਹੋ: ਹਿਮਾਚਲ ਵਿਧਾਨ ਸਭਾ ਦੇ ਗੇਟ ‘ਤੇ ਖਾਲਿਸਤਾਨੀ ਝੰਡੇ ਲਾਉਣ ਦੇ ਮਾਮਲੇ ‘ਚ ਇੱਕ ਮੁਲਜ਼ਮ ਪੁਲਿਸ ਅੜਿੱਕੇ
ਹੁਣ ਭਾਰਤ ਵਿੱਚ ਕਾਲਾਂ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ। ਇਸ ਕਾਰਨ ਜੇਕਰ ਤੁਹਾਡੇ ਫੋਨ ਵਿੱਚ ਇਨਬਿਲਟ ਕਾਲ ਰਿਕਾਰਡਿੰਗ ਦਾ ਫੀਚਰ ਦਿੱਤਾ ਗਿਆ ਹੈ, ਤਾਂ ਤੁਸੀਂ ਪਹਿਲਾਂ ਦੀ ਤਰ੍ਹਾਂ ਕਾਲ ਰਿਕਾਰਡ ਕਰ ਸਕੋਗੇ। ਗੂਗਲ ਪਲੇ ਸਟੋਰ ਦੀ ਨਵੀਂ ਪਾਲਿਸੀ ਦੇ ਮੁਤਾਬਕ ਕੰਪਨੀ ਕਿਸੇ ਵੀ ਥਰਡ ਪਾਰਟੀ ਐਪ ਨੂੰ ਐਂਡ੍ਰਾਇਡ ‘ਤੇ Google ਦੇ ਅਸੈਸਬਿਲਟੀ API ਨੂੰ ਯੂਜ਼ ਮਾਹੀ ਕਰਨ ਦੇਵੇਗੀ। ਇਸ ਨਾਲ ਕਾਲ ਰਿਕਾਰਡਰ ਐਪ ਕੰਮ ਨਹੀਂ ਕਰੇਗੀ।
ਦੱਸ ਦੇਈਏ ਕਿ ਗੂਗਲ ਵੱਲੋਂ ਕਾਲ ਰਿਕਾਰਡਿੰਗ ਐਪਸ ‘ਤੇ ਪਾਬੰਦੀ ਲਗਾਉਣ ਦੇ ਐਲਾਨ ਦੇ ਇੱਕ ਦਿਨ ਬਾਅਦ Truecaller ਨੇ ਆਪਣੇ ਪਲੇਟਫਾਰਮ ਤੋਂ ਕਾਲ ਰਿਕਾਰਡਿੰਗ ਸੁਵਿਧਾ ਨੂੰ ਹਟਾਉਣ ਦਾ ਐਲਾਨ ਕੀਤਾ ਸੀ। ਇਸ ਸਬੰਧੀ Truecaller ਦੇ ਬੁਲਾਰੇ ਨੇ ਕਿਹਾ ਕਿ ਅਪਡੇਟ ਕੀਤੀ ਗਈ ਗੂਗਲ ਡੇਵਲਪਰ ਪ੍ਰੋਗਰਾਮ ਨੀਤੀਆਂ ਦੇ ਅਨੁਸਾਰ ਅਸੀਂ ਹੁਣ ਕਾਲ ਰਿਕਾਰਡਿੰਗ ਦੀ ਪੇਸ਼ਕਸ਼ ਕਰਨ ਵਿੱਚ ਅਸਮਰਥ ਹਾਂ।
ਵੀਡੀਓ ਲਈ ਕਲਿੱਕ ਕਰੋ -: