mahindra xuv300 to tata altroz: ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਅੱਜ ਦਾ ਯੁੱਗ ਤਕਨੀਕੀ ਯੁੱਗ ਹੈ।ਦੁਨੀਆਂ ‘ਤੇ ਕਈ ਹੈਰਾਨੀਜਨਕ ਵਸਤਾਂ ਦਾ ਨਿਰਮਾਣ ਹੁੰਦਾ ਜਾ ਰਿਹਾ ਹੈ।ਅਸੀਂ ਤੁਹਾਨੂੰ ਦੱਸਦੇ ਅਜਿਹੀਆਂ 5 ਕਾਰਾਂ ਬਾਰੇ ਜੋ ਕਿਸੇ ਵੀ ਸੜਕ ਦੌਰਾਨ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੀ ਜਾਨ ਬਚਾਏਗੀ।ਇਨ੍ਹਾਂ ਕਾਰਾਂ ‘ਚMahindra XUV300, Tata Altroz, Tata Nexon ਅਤੇ Mahindra Marazzo ਤੋਂ ਲੈ ਕੇ ਤੱਕ ਸ਼ਾਮਲ ਹਨ।ਇਨ੍ਹਾਂ ਕਾਰਾਂ ਨੂੰ Global NCAP ਵਲੋਂ ਕੀਤੇ ਗਏ ਟੈਸਟ ‘ਚ ਸ਼ਾਨਦਾਰ ਰੇਟਿੰਗਸ ਮਿਲੀ ਹੈ।ਅਸਲ ‘ਚ ਇਨਾਂ ਕਾਰਾਂ ਨੂੰ ਕਈ ਰਾਊਂਡਸ ‘ਚ ਟੈਸਟ ਕੀਤਾ ਗਿਆ।ਜਿਥੇ ਇਹ ਪਾਇਆ ਗਿਆ ਸੀ ਕਿ
ਜੇਕਰ ਸੜਕ ਦੁਰਘਟਨਾ ਹੁੰਦੀ ਹੈ ਤਾਂ ਇਹ ਕਾਰਾਂ ਨਾਬਾਲਿਗਾਂ ਅਤੇ ਬੱਚਿਆਂ ਦੀ ਜਾਣ ਸਭ ਤੋਂ ਵੱਧ ਸੁਰੱਖਿਅਤ ਰੱਖੇਗੀ।ਗਲੋਬਲ ਨਕੈਪ ਦੀ ਰੇਟਿੰਗ ਮੁਤਾਬਕ XUV300 ਦੇਸ਼ ਦੀ ਸਭ ਤੋਂ ਸੁਰੱਖਿਅਤ ਕਾਰ ਹੈ।ਇਸਦੀ ਸ਼ੁਰੂਆਤੀ ਕੀਮਤ 8.30 ਲੱਖ ਰੁਪਏ ਹੈ। Global NCAP ਵਲੋਂ ਇਸ ਨੂੰ ਫਸਟ ਐਵਰ ਐਵਾਰਡ ਮਿਲ ਚੁੱਕਾ ਹੈ।ਅਡਲਟ ਪ੍ਰੋਟੈਕਸ਼ਨ ਲਈ ਇਸ ਨੂੰ 5 ਸਟਾਰ ਚਾਈਲਡ ਪ੍ਰੋਟੈਕਸ਼ਨ ਲਈ ਇਸ ਨੂੰ 4 ਸਟਾਰ ਰੇਟਿੰਗ ਮਿਲੀ ਹੈ।ਟੈਸਟਿੰਗ ਦੌਰਾਨ ਅਡਲਟ ਪ੍ਰੋਟੈਕਸ਼ਨ ਲਈ ਇਸ ਨੂੰ 17 ‘ਚੋਂ 16.42 ਅੰਕ ਅਤੇ ਚਾਈਲਡ ਪ੍ਰੋਟੈਕਸ਼ਨ ਲਈ ਇਸ ਨੂੰ 49 ‘ਚੋਂ 37.44 ਅੰਕ ਮਿਲੇ ਹਨ।ਟਾਟਾ ਦੀ ਅਲਟ੍ਰੋਜ਼ ਹੈਚਬੈਕ ਦੇਸ਼ ਦੀ ਸਭ ਤੋਂ ਸੁਰੱਖਿਅਤ ਅਤੇ ਦੂਜੀ ਸੁਰੱਖਿਅਤ ਕਾਰ ਹੈ। ਇਸ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 5.29 ਲੱਖ ਰੁਪਏ ਹੈ। ਇਸ ਨੇ ਬਾਲਗ਼ ਸੁਰੱਖਿਆ ਲਈ 5 ਸਿਤਾਰੇ ਪ੍ਰਾਪਤ ਕੀਤੇ, ਜਿਥੇ ਇਸਨੂੰ ਟੈਸਟਿੰਗ ਦੌਰਾਨ 17 ਵਿਚੋਂ 16.13 ਪ੍ਰਾਪਤ ਹੋਏ। ਉਸੇ ਸਮੇਂ, ਬੱਚਿਆਂ ਦੀ ਸੁਰੱਖਿਆ ਲਈ ਇੱਕ 3-ਸਿਤਾਰਾ ਰੇਟਿੰਗ ਦਿੱਤੀ ਗਈ ਹੈ, ਜਿੱਥੇ ਇਸਨੂੰ ਟੈਸਟਿੰਗ ਦੌਰਾਨ 49 ਵਿੱਚੋਂ 29 ਅੰਕ ਦਿੱਤੇ ਗਏ।