Service On Wheels: ਦੇਸ਼ ‘ਚ ਲੋਕਾਂ ਦੀ ਪਸੰਦੀਦਾ ਮੋਟਰਸਾਈਕਲ ਕੰਪਨੀ ‘ਰਾਇਲ ਐਨਫੀਲਡ’ ਹੁਣ ਆਪਣੇ ਗਾਹਕਾਂ ਲਈ ਇਕ ਖਾਸ ਸੁਵਿਧਾ ਸ਼ੁਰੂ ਕਰਨ ਜਾ ਰਹੀ ਹੈ। ਕੋਰੋਨਾ ਨੂੰ ਦੇਖਦਿਆਂ ਬਹੁਤ ਸਾਰੀਆਂ ਕਾਰ ਕੰਪਨੀਆਂ ਘਰ ‘ਚ ਬੈਠੇ ਹੀ ਕਾਰਾਂ ਉਪਲੱਭਧ ਕਰਵਾ ਰਹੀਆਂ ਹਨ। ਅਜਿਹੇ ‘ਚ ਹੁਣ ਰਾਇਲ ਐਨਫੀਲਡ ਨੇ ‘ਸਰਵਿਸ ਆਨ ਵ੍ਹੀਲਜ਼ ਪ੍ਰੋਗਰਾਮ’ ਸ਼ੁਰੂ ਕਰ ਦਿੱਤਾ ਹੈ ਹੈ।
‘ਸਰਵਿਸ ਆਨ ਵ੍ਹੀਲਜ਼ ਪ੍ਰੋਗਰਾਮ’ ਰਾਹੀਂ ਵੱਖ-ਵੱਖ ਡੀਲਰਾਂਸ਼ਿਪਾਂ ‘ਤੇ 800 ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੇ ਮੋਟਰਸਾਈਕਲ ਨੂੰ ਕੰਮ ‘ਤੇ ਲਾਇਆ ਗਿਆ ਹੈ ਤਾਂ ਜੋ ਗਾਹਕਾਂ ਨੂੰ ਘਰ ‘ਚ ਬੈਠੇ ਬੈਠੇ ਹੀ ਬਾਈਕ ਸਰਵਿਸ ਕਰਵਾਉਣ ਦਾ ਇੱਕ ਸ਼ਾਨਦਾਰ ਐਕਸਪੀਰੀਐਂਸ ਮੁਹਈਆ ਕਰਵਾਇਆ ਜਾ ਸਕੇ। ਦੱਸ ਦੇਈਏ ਕਿ ਹਾਲ ਹੀ ‘ਚ ਕੰਪਨੀ ਵੱਲੋਂ ਸੰਪਰਕ ਰਹਿਤ ਆਨਲਾਈਨ ਬਾਈਕਸ ਦੀ ਬੁਕਿੰਗ ਦੀ ਸੁਵਿਧਾ ਵੀ ਸ਼ੁਰੂ ਕੀਤੀ ਹੈ। ਇੱਕ ਪੂਰੀ ਟੀਮ ਗਾਹਕਾਂ ਤੱਕ ਪਹੁੰਚੇਗੀ ਅਤੇ ਬਾਈਕ ਦੀ ਸਰਵਿਸ ਕਰੇਗੀ। ਇਸ ਟੀਮ ‘ਚ ਆਟੋ ਮਾਹਰ ਵੀ ਸ਼ਾਮਲ ਹੋਣਗੇ ਅਤੇ ਟੂਲ ਕਿੱਟ ਅਤੇ ਸਪੇਅਰ ਪਾਰਟਸ ਵੀ ਮੌਜੂਦ ਹੋਣਗੇ।