ਜੇਕਰ ਤੁਸੀਂ ਆਪਣੇ ਲਈ ਇੱਕ ਨਵੀਂ ਟਾਟਾ ਕਾਰ ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅੱਜ ਅਸੀਂ Tata ਦੀਆਂ ਆਉਣ ਵਾਲੀਆਂ ਗੱਡੀਆਂ ਦੀ ਸੂਚੀ ਲੈ ਕੇ ਆਏ ਹਾਂ। ਟਾਟਾ ਨਵੇਂ ਡਿਜ਼ਾਈਨ ਅਪਡੇਟਸ ਅਤੇ ਵਿਸ਼ੇਸ਼ਤਾਵਾਂ ਦੇ ਨਾਲ Nexon ਫੇਸਲਿਫਟ ਅਤੇ Nexon ਇਲੈਕਟ੍ਰਿਕ ਫੇਸਲਿਫਟ ਲਾਂਚ ਕਰੇਗੀ। ਇਸ ‘ਚ ਨਵਾਂ ਜ਼ਿਆਦਾ ਪਾਵਰਫੁੱਲ 1.2 ਲਿਟਰ ਟਰਬੋ ਇੰਜਣ ਮਿਲੇਗਾ। ਹੈਰੀਅਰ ਜਲਦੀ ਹੀ ਇੱਕ ਨਵਾਂ ਵੱਡਾ ਅਪਡੇਟ ਮਿਲੇਗਾ। ਇਸ ‘ਚ ਕਈ ਦਮਦਾਰ ਫੀਚਰਸ ਵੀ ਮਿਲਣਗੇ।
ਤੁਹਾਨੂੰ ਦੱਸ ਦੇਈਏ ਕਿ ਟਾਟਾ ਦੀ ਕੰਪੈਕਟ SUV ਪੰਚ ਜਲਦੀ ਹੀ ਅਲਟਰੋਜ਼ ਆਈ ਸੀਐਨਜੀ ਦੇ ਸਮਾਨ ਡਿਊਲ ਸਿਲੰਡਰ ਸੈਟਅਪ ਦੇ ਨਾਲ i CNG ਵੇਰੀਐਂਟ ਵਿੱਚ ਲਾਂਚ ਕੀਤੀ ਜਾਵੇਗੀ ਅਤੇ ਇਹ ਲਾਂਚ ਹੁੰਡਈ ਐਕਟਰ CNG ਨੂੰ ਸਿੱਧਾ ਮੁਕਾਬਲਾ ਦੇਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਇਸਤੋਂ ਬਾਅਦ ਆਉਂਦੀ ਹੈ Safari. Safari ਨੂੰ ਜਲਦੀ ਹੀ ਇੱਕ ਅੱਪਡੇਟ ਮਿਲੇਗਾ। ਇਸ ‘ਚ ਕਈ ਦਮਦਾਰ ਫੀਚਰਸ ਮਿਲਣਗੇ। ਇਸ ਵਿਚ ਹੁਣ ਇੱਕ ਨਵਾਂ ਡੈਸ਼ਬੋਰਡ, ਨਵਾਂ ਸੈਂਟਰ ਕੰਸੋਲ, ਟੱਚ-ਸੰਚਾਲਿਤ HVAC ਨਿਯੰਤਰਣ ਵਰਗੇ ਅਪਡੇਟਸ ਵੀ ਮਿਲਣਗੇ। ਕੰਪਨੀ ਸੰਭਾਵਤ ਤੌਰ ‘ਤੇ 2.0L ਡੀਜ਼ਲ ਇੰਜਣ ਅਤੇ ਮੈਨੂਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੀ ਪੇਸ਼ਕਸ਼ ਜਾਰੀ ਰੱਖੇਗੀ। ਇੱਕ 1.5L ਟਰਬੋ-ਪੈਟਰੋਲ ਇੰਜਣ ਦੀ ਵੀ ਉਮੀਦ ਹੈ।