ਸ਼ਨੀਵਾਰ ਨੂੰ ਐਂਟਰਟੇਨਮੈਂਟ ਇੰਡਸਟਰੀ ਤੋਂ ਇਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਆਮਿਰ ਖਾਨ ਦੀ ਫਿਲਮ ‘ਦੰਗਲ’ ‘ਚ ਨਜ਼ਰ ਆਈ ਬਾਲ ਕਲਾਕਾਰ ਸੁਹਾਨੀ ਭਟਨਾਗਰ ਦਾ ਦਿਹਾਂਤ ਹੋ ਗਿਆ ਹੈ। ਸੁਹਾਨੀ ਸਿਰਫ 19 ਸਾਲ ਦੀ ਸੀ ਅਤੇ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਮੁਸਕਰਾਉਂਦੀ ਅਦਾਕਾਰਾ ਹੁਣ ਸਾਡੇ ਵਿੱਚ ਨਹੀਂ ਹੈ।
ਸੁਹਾਨੀ ਨੇ ਫਿਲਮ ‘ਦੰਗਲ’ ‘ਚ ਛੋਟੀ ਬਬੀਤਾ ਦਾ ਕਿਰਦਾਰ ਨਿਭਾਇਆ ਸੀ। ਉਹ ਛੋਟੀ ਬਬੀਤਾ ਦਾ ਕਿਰਦਾਰ ਨਿਭਾ ਕੇ ਸਾਰਿਆਂ ਦੇ ਧਿਆਨ ‘ਚ ਆਈ ਸੀ ਅਤੇ ਉਸ ਦੇ ਕੰਮ ਦੀ ਹਰ ਪਾਸੇ ਚਰਚਾ ਹੋਈ ਸੀ। ਅਭਿਨੇਤਰੀ ਦੇ ਅਚਾਨਕ ਦਿਹਾਂਤ ਨੇ ਫੋਗਾਟ ਭੈਣਾਂ ਨੂੰ ਵੀ ਰੋ ਦਿੱਤਾ ਹੈ। ਬਬੀਤਾ ਅਤੇ ਗੀਤਾ ਫੋਗਾਟ ਨੇ ਸੁਹਾਨੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਫੋਗਾਟ ਭੈਣਾਂ ਨੇ ਟਵੀਟ ਕੀਤਾ: ਛੋਟੀ ਉਮਰ ਵਿੱਚ ਸੁਹਾਨੀ ਭਟਨਾਗਰ ਦੇ ਦੇਹਾਂਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਭਿਨੇਤਰੀ ਦੀ ਮੌਤ ‘ਤੇ ਬਬੀਤਾ ਫੋਗਾਟ ਨੇ ਟਵੀਟ ਕੀਤਾ ਅਤੇ ਲਿਖਿਆ- ਇਹ ਬਹੁਤ ਦੁਖਦ ਹੈ ਕਿ ਫਿਲਮ ਦੰਗਲ ‘ਚ ਮੇਰੇ ਬਚਪਨ ਦਾ ਕਿਰਦਾਰ ਨਿਭਾਉਣ ਵਾਲੀ ਸੁਹਾਨੀ ਭਟਨਾਗਰ ਦਾ ਇੰਨੀ ਛੋਟੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਮੈਂ ਇਸ ‘ਤੇ ਵਿਸ਼ਵਾਸ ਨਹੀਂ ਕਰ ਸਕਦੀ, ਇਸ ਖ਼ਬਰ ਤੋਂ ਹੈਰਾਨ !! ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਇਸ ਦੁੱਖ ਦੀ ਇਸ ਘੜੀ ਵਿੱਚ ਸਾਰੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਇਹ ਦੁੱਖ ਸਹਿਣ ਦੀ ਹਿੰਮਤ ਦੇਵੇ। ਓਮ ਸ਼ਾਂਤੀ🙏