ਬਟਾਲਾ ਨੇੜੇ ਮਹਿਤਾ-ਘੁਮਾਣ ਮੁੱਖ ਮਾਰਗ ‘ਤੇ ਦੇਰ ਸ਼ਾਮ ਇੱਕ ਦਰਦਨਾਕ ਹਾ.ਦਸਾ ਵਾਪਰਿਆ। ਜਿੱਥੇ ਤੇਜ਼ ਰਫਤਾਰ ਕਾਰਨ ਵਾਪਰੇ ਇਸ ਸੜਕ ਹਾ.ਦਸੇ ਵਿੱਚ ਇੱਕ ਮਹਿਲਾ ਦੀ ਮੌਕੇ ‘ਤੇ ਹੀ ਦਰਦਨਾਕ ਮੌ.ਤ ਹੋ ਗਈ । ਦਰਅਸਲ, ਤੇਜ਼ ਰਫ਼ਤਾਰ ਸਵਿਫਟ ਗੱਡੀ ਅਤੇ ਐਕਟਿਵਾ ਦੀ ਆਹਮੋ-ਸਾਹਮਣੇ ਟੱ.ਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾ.ਦਸਾ ਇੰਨਾ ਜ਼ਬਰਦਸਤ ਸੀ ਕਿ ਐਕਟਿਵਾ ਸਵਾਰ ਮਹਿਲਾ ਦੀ ਮੌਕੇ ‘ਤੇ ਹੀ ਦਰਦਨਾਕ ਮੌ.ਤ ਹੋ ਗਈ। ਉੱਥੇ ਹੀ ਸਵਿਫਟ ਕਾਰ ਵੀ ਕਈ ਪਾਲਟੀਆਂ ਖਾਂਦੀ ਹੋਈ ਪਲਟ ਗਈ। ਕਾਰ ਚਲਾਕ ਨੂੰ ਰਾਹਗੀਰਾਂ ਵੱਲੋਂ ਕਾਰ ਵਿੱਚੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮ੍ਰਿ.ਤਕਾ ਮਹਿਲਾ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਹਾਦਸੇ ‘ਚ ਮ.ਰਨ ਵਾਲੀ ਮਹਿਲਾ ਦੀ ਪਹਿਚਾਣ ਕੰਵਲਜੀਤ ਕੌਰ ਵਜੋਂ ਹੋਈ ਹੈ ਅਤੇ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ ।
ਇਸ ਸਬੰਧੀ ਮ੍ਰਿ.ਤਕਾ ਦੀ ਨਨਾਣ ਰਾਜਿੰਦਰ ਕੌਰ ਨੇ ਦੱਸਿਆ ਕਿ ਉਸਦਾ ਭਰਾ ਵਿਦੇਸ਼ ਕਤਰ ਰਹਿੰਦਾ ਹੈ ਜਿਸ ਕਾਰਨ ਉਸਦੀ ਭਾਬੀ ਕੰਵਲਜੀਤ ਆਪਣੇ ਪੇਕੇ ਰਹਿੰਦੀ ਹੈ ਅਤੇ ਉਹ ਵੀ ਆਪਣੇ ਘਰਵਾਲੇ ਕੋਲ ਜਾਣ ਦੀ ਤਿਆਰੀ ਕਰ ਰਹੀ ਸੀ। ਅੱਜ ਉਹ ਸਹੁਰੇ ਪਿੰਡ ਨੰਗਲ ਪਾਸਪੋਰਟ ਦੀ ਤਸਦੀਕ ਲਈ ਆਈ ਸੀ ਅਤੇ ਪਰਿਵਾਰ ਨੂੰ ਮਿਲਕੇ ਗਈ ਪਰ ਇਹ ਨਹੀਂ ਸੋਚਿਆ ਸੀ ਕਿ ਵਾਪਿਸ ਜਾਂਦੇ ਉਸ ਨਾਲ ਇਹ ਹਾ.ਦਸਾ ਵਾਪਰ ਜਾਵੇਗਾ। ਉਥੇ ਹੀ ਕਾਰ ਚਲਾਕ ਪਿੰਡ ਚੋਣੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਉਹ ਵੀ ਇਸ ਹਾ.ਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਜਿਸ ਨੂੰ ਸਿਵਲ ਹਸਪਤਾਲ ਬਟਾਲਾ ਵਿੱਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਸਕੂਲਾਂ ‘ਚ 3 ਦਿਨਾਂ ਤੱਕ ਛੁੱਟੀਆਂ ਦਾ ਐਲਾਨ, ਪ੍ਰਸ਼ਾਸਨ ਵੱਲੋਂ ਪੱਤਰ ਜਾਰੀ
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪੁਲਿਸ ਥਾਣਾ ਘੁਮਾਣ ਦੀ ਪੁਲਿਸ ਵੱਲੋਂ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚ ਮ੍ਰਿਤਕ ਔਰਤ ਕੰਵਲਜੀਤ ਕੌਰ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਟਾਲਾ ਵਿੱਚ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਜ਼ਖਮੀ ਨੂੰ ਵੀ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: