ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਵਿੱਚ ਹਨ। ਉਹ ਐਤਵਾਰ ਰਾਤ ਤੋਂ ਹੀ ਸ਼ਹਿਰ ਵਿੱਚ ਰੁਕੇ ਹੋਇਆ ਹੈ। ਮਾਨ ਅੱਜ ਹਲਕਾ ਪੂਰਵੀ ਵਿੱਚ ਰੋਡ ਸ਼ੋਅ ਕਰਨਗੇ। ਰੋਡ ਸ਼ੋਅ ਟਿੱਬਾ ਰੋਡ ਤੋਂ ਸ਼ੁਰੂ ਹੋ ਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੇ ਦਫ਼ਤਰ ਤੱਕ ਕੱਢਿਆ ਜਾਵੇਗਾ। ਮਾਨ ਦੀ ਆਮਦ ਤੋਂ ਬਾਅਦ ‘ਆਪ’ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ।

bhagwant mann roadshow Ludhiana
ਮੁੱਖ ਮੰਤਰੀ ਮਾਨਯੋਗ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਵੋਟਾਂ ਮੰਗਣਗੇ। ਮਾਨ ਦਾ ਲੁਧਿਆਣਾ ਦਾ ਇਹ ਪੰਜਵਾਂ ਚੋਣ ਪ੍ਰਚਾਰ ਦੌਰਾ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਰੋਡ ਸ਼ੋਅ ਦੁਪਹਿਰ ਕਰੀਬ 3:30 ਵਜੇ ਸ਼ੁਰੂ ਹੋਵੇਗਾ। ਰੋਡ ਸ਼ੋਅ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਹਲਕਾ ਕੇਂਦਰੀ ਤੋਂ ਵਿਧਾਇਕ ਹਨ। ਪਾਰਟੀ ਨੇ ਉਨ੍ਹਾਂ ਨੂੰ ਇਸ ਲਈ ਚੋਣ ਮੈਦਾਨ ਵਿੱਚ ਉਤਾਰਿਆ ਹੈ ਕਿਉਂਕਿ ਉਹ ਹਿੰਦੂ ਚਿਹਰਾ ਹੈ।
























