Bihar Election 2020 Phase 3: ਬਿਹਾਰ ਵਿਧਾਨ ਸਭਾ ਚੋਣਾਂ 2020 ਦੇ ਤੀਜੇ ਅਤੇ ਆਖਰੀ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ । ਵੋਟਿੰਗ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਬਿਹਾਰ ਵਿੱਚ ਆਰਜੇਡੀ ਆਗੂ ਤੇਜਸਵੀ ਯਾਦਵ ਸਮੇਤ ਸਮੇਤ ਹੋਰ ਨੇਤਾਵਾਂ ਨੇ ਲੋਕਾਂ ਨੂੰ ਵੋਟ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ । ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਈ ਬੂਥਾਂ ‘ਤੇ ਕਤਾਰਾਂ ਲੱਗ ਗਈਆਂ ਹਨ । ਤੀਜੇ ਪੜਾਅ ਵਿੱਚ 78 ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਤੋਂ ਇਲਾਵਾ ਵਾਲਮੀਕਿਨਗਰ ਸੰਸਦੀ ਖੇਤਰ ਵਿੱਚ ਉਪ ਚੋਣ ਲਈ ਵੋਟਿੰਗ ਵੀ ਚੱਲ ਰਹੀ ਹੈ।
ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ ਲਈ PM ਮੋਦੀ ਵੱਲੋਂ ਲੋਕਾਂ ਨੂੰ ਟਵਿੱਟਰ ਰਾਹੀਂ ਕੋਰੋਨਾ ਦੀਆਂ ਤਮਾਮ ਸਾਵਧਾਨੀਆਂ ਵਰਤਦੇ ਹੋਏ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ ਦੀ ਅਪੀਲ ਕੀਤੀ ਗਈ ਹੈ। ਪੀਐਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ, ‘ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਦਾ ਅੱਜ ਤੀਜਾ ਅਤੇ ਆਖਰੀ ਪੜਾਅ ਹੈ । ਮੈਂ ਸਾਰੇ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਲੋਕਤੰਤਰ ਦੇ ਇਸ ਪਵਿੱਤਰ ਤਿਉਹਾਰ ਵਿੱਚ ਵੱਧ ਗਿਣਤੀ ਵਿੱਚ ਹਿੱਸਾ ਲੈਣ ਅਤੇ ਵੋਟ ਪਾਉਣ ਦਾ ਨਵਾਂ ਰਿਕਾਰਡ ਕਾਇਮ ਕਰਨ ਅਤੇ ਮਾਸਕ ਪਾਉਣਅਤੇ ਸਮਾਜਿਕ ਦੂਰੀਆਂ ਦਾ ਵੀ ਧਿਆਨ ਰੱਖੋ।
ਇਸ ਤੋਂ ਇਲਾਵਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ । ਉਨ੍ਹਾਂ ਨੇ ਇੱਕ ਸੰਦੇਸ਼ ਵਿੱਚ ਕਿਹਾ ਕਿ,” ਮੈਂ ਬਿਹਾਰ ਦੇ ਤੀਜੇ ਅਤੇ ਆਖਰੀ ਪੜਾਅ ਵਿੱਚ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਤੁਹਾਡੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਵੱਧ ਤੋਂ ਵੱਧ ਗਿਣਤੀ ਵਿੱਚ ਵੋਟ ਪਾਉਣ । ਉਨ੍ਹਾਂ ਅੱਗੇ ਕਿਹਾ ਕਿ ਖ਼ਾਸਕਰ ਨੌਜਵਾਨਾਂ ਨੂੰ ਬਿਹਾਰ ਵਿੱਚ ਵਿਕਾਸ ਅਤੇ ਚੰਗੇ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਜ਼ੋਰਦਾਰ ਵੋਟਾਂ ਪਾਉਣ ਦੀ ਅਪੀਲ ਕਰਨ ਅਤੇ ਦੂਸਰਿਆਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕਰਨ।
ਦੱਸ ਦੇਈਏ ਕਿ 15 ਜ਼ਿਲ੍ਹਿਆਂ ਦੀਆਂ 78 ਸੀਟਾਂ ਲਈ ਤੀਜੇ ਪੜਾਅ ਵਿੱਚ 2 ਕਰੋੜ 35 ਲੱਖ 54 ਹਜ਼ਾਰ 71 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ । ਇਸ ਪੜਾਅ ਵਿੱਚ ਵਿਧਾਨ ਸਭਾ ਦੇ ਸਪੀਕਰ ਵਿਜੇ ਕੁਮਾਰ ਚੌਧਰੀ ਤੋਂ ਇਲਾਵਾ ਸਰਕਾਰ ਦੇ 11 ਮੰਤਰੀਆਂ- ਵਿਜੇਂਦਰ ਪ੍ਰਸਾਦ ਯਾਦਵ, ਮਹੇਸ਼ਵਰ ਹਜ਼ਾਰੀ, ਵਿਨੋਦ ਨਾਰਾਇਣ ਝਾ, ਖੁਰਸ਼ੀਦ ਅਹਿਮਦ, ਪ੍ਰਮੋਦ ਕੁਮਾਰ, ਲਕਸ਼ਮੇਸ਼ਵਰ ਰਾਏ, ਬੀਮਾ ਭਾਰਤੀ, ਕ੍ਰਿਸ਼ਣਾ ਕੁਮਾਰ ਰਿਸ਼ੀ, ਨਰਿੰਦਰ ਨਾਰਾਇਣ ਯਾਦਵ, ਰਮੇਸ਼ ਰਿਸ਼ੀਦੇਵ, ਸੁਰੇਸ਼ ਸ਼ਰਮਾ ਸਣੇ 1204 ਉਮੀਦਵਾਰ ਮੈਦਾਨ ਵਿੱਚ ਹਨ।