ਇਨ੍ਹਾਂ ਪ੍ਰਤੀਭਾਗੀਆਂ ਦੀ ਚੋਣ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਈਵੈਂਟ ਨੂੰ ਫੈਡਰੇਸ਼ਨ ਆਫ ਐਰੋਨਾਟਿਕਲ ਇੰਟਰਨੈਸ਼ਨਲ ਪੈਰਾਗਲਾਈਡਿੰਗ ਵਰਲਡ ਕੱਪ ਕਮਿਸ਼ਨ ਅਤੇ ਐਰੋ ਕਲੱਬ ਇੰਡੀਆ ਦੋਵਾਂ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੌਰਾਨ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ। ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਕਿਹਾ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਆਰਮੀ ਐਡਵੈਂਚਰ ਵਿੰਗ, ਭਾਰਤੀ ਹਵਾਈ ਸੈਨਾ ਦੇ ਐਡਵੈਂਚਰ ਵਿੰਗ ਦੀਆਂ ਦੋ ਟੀਮਾਂ ਅਤੇ ਇੱਕ ਸਮਰਪਿਤ ਬਚਾਅ ਟੀਮ ਵੀ ਤਾਇਨਾਤ ਕੀਤੀ ਜਾਵੇਗੀ। ਸੁਰੱਖਿਆ ਕਾਰਨਾਂ ਕਰਕੇ ਹੈਲੀਕਾਪਟਰ ਦੀ ਉਪਲਬਧਤਾ ਨੂੰ ਵੀ ਯਕੀਨੀ ਬਣਾਇਆ ਜਾਵੇਗਾ।
आज शिमला में कांगड़ा जिले के बीड़ बिलिंग में 26 अक्टूबर,2023 से आयोजित होने वाले क्रॉस कंट्री पैराग्लाइडिंग प्री-वर्ल्ड कप 2023 के लिए आधिकारिक वेबसाइट और प्रोमो लॉन्च किया। यह प्रतियोगिता बिलिंग पैराग्लाइडिंग एसोसिएशन और हिमाचल पर्यटन निगम की सहभागिता से आयोजित की जा रही है।… pic.twitter.com/sdeh9wtzwY
— Sukhvinder Singh Sukhu (@SukhuSukhvinder) September 25, 2023
ਉਨ੍ਹਾਂ ਕਿਹਾ ਕਿ ਬੀਰ-ਬਿਲਿੰਗ ਦੇਸ਼ ਦੀ ਪੈਰਾਗਲਾਈਡਿੰਗ ਰਾਜਧਾਨੀ ਵਜੋਂ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਖੇਤਰ ਆਦਰਸ਼ ਉਡਾਣ ਹਾਲਤਾਂ ਅਤੇ ਸੁੰਦਰ ਲੈਂਡਸਕੇਪਾਂ ਕਾਰਨ ਦੁਨੀਆ ਭਰ ਦੇ ਪੈਰਾਗਲਾਈਡਰਾਂ ਨੂੰ ਆਕਰਸ਼ਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਾਂਗੜਾ ਜ਼ਿਲ੍ਹੇ ਨੂੰ ਸੈਰ ਸਪਾਟਾ ਰਾਜਧਾਨੀ ਵਜੋਂ ਵਿਕਸਤ ਕਰ ਰਹੀ ਹੈ। ਅਜਿਹੇ ਸਮਾਗਮਾਂ ਨਾਲ ਸਾਹਸੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਯਤਨਾਂ ਨੂੰ ਬਲ ਮਿਲੇਗਾ। ਇਸ ਮੌਕੇ ਮੁੱਖ ਸੰਸਦੀ ਸਕੱਤਰ ਕਿਸ਼ੋਰੀ ਲਾਲ, ਬਿਲਿੰਗ ਪੈਰਾਗਲਾਈਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਨੁਰਾਗ ਸ਼ਰਮਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।