ਟੂਰਿਸਟ ਵੀਜ਼ੇ ‘ਤੇ ਰੂਸ ਘੁੰਮਣ ਗਏ ਨਵਾਂਸ਼ਹਿਰ ਦੇ ਪਿੰਡ ਗਰਲੋਂ ਬੇਟ ਦੇ ਨੌਜਵਾਨ ਨਾਰਾਇਣ ਸਿੰਘ ਨੂੰ ਰੂਸ-ਯੂਕਰੇਨ ਯੁੱਧ ਵਿਚ ਧੱਕਿਆ ਜਾ ਰਿਹਾ ਹੈ ਉਸ ਨੂੰ ਜ਼ਬਰਦਸਤੀ ਰੂਸ ਦੀ ਫੌਜ ਵਿਚ ਭਰਤੀ ਕਰ ਲਿਆ ਗਿਆ। ਜਦੋਂ ਤੋਂ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਹੈ ਕਿ ਉਦੋਂ ਤੋਂ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮੁੰਡੇ ਨੂੰ ਵਾਪਸ ਬੁਲਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਕੋਈ ਫਾਇਦਾ ਨਹੀਂ ਹੋਇਆ।
ਜਾਣਕਾਰੀ ਮੁਤਾਬਕ ਜ਼ਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਬਲਾਚੌਰ ਖੇਤਰ ਦੇ ਪਿੰਡ ਗਰਲੋਂ ਬੇਟੇ ਦੇ ਗੁਰਬੰਤ ਸਿੰਘ ਦਾ ਮੁੰਡਾ ਨਾਰਾਇਣ ਸਿੰਘ 6 ਮਹੀਨੇ ਪਹਿਲਾਂ ਟੂਰਿਸਟ ਵੀਜ਼ੇ ‘ਤੇ ਰੂਸ ਗਿਆ ਸੀ। ਨਾਰਾਇਣ ਸਿੰਘ ਦੀ ਮਾਂ ਗੁਰਮੀਤ ਕੌਰ ਨੇ ਦੱਸਿਆ ਕਿ ਉਸ ਦਾ 21 ਸਾਲਾ ਮੁੰਡਾ ਨਾਰਾਇਣ ਸਿੰਘ ਆਪਣੇ ਦੋਸਤਾਂ ਨਾਲ 26 ਦਸੰਬਰ 2023 ਨੂੰ ਟੂਰਿਸਟ ਵੀਜ਼ਾ ਰੂਸ ਗਿਆ ਸੀ। ਜਦੋਂ ਨਾਰਾਇਣ ਸਿੰਘ ਤੇ ਉਸ ਦੇ ਦੋਸਤਾਂ ਤੋਂ ਪੁੱਛਿਆ ਕਿ ਕਿਸ ਏਜੰਟ ਦੇ ਨਾਲ ਕਿੰਨੇ ਰੁਪਏ ਖਰਚ ਕੀਤੇ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਦੀ ਜਾਣਕਾਰੀ ਨਹੀਂ ਹੈ। ਸਾਡਾ ਮੁੰਡਾ ਸਿਰਫ 6 ਹਜ਼ਾਰ ਰੁਪਏ ਹੀ ਖਰਚ ਲਈ ਲੈ ਕੇ ਗਿਆ ਸੀ।
ਲਗਭਗ 4 ਮਹੀਨੇ ਪਹਿਲਾਂ ਨਾਰਾਇਣ ਸਿੰਘ ਤੇ ਉਸ ਦੇ ਦੋਸਤਾਂ ਨੇ ਇਕ ਵੀਡੀਓ ਬਣਾ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਭੇਜਿਆ ਸੀ ਜਿਸ ਵਿਚ ਉਨ੍ਹਾਂ ਦੱਸਿਆ ਕਿ ਉਸ ਨੂੰ ਜ਼ਬਰਦਸਤੀ ਰੂਸ ਦੀ ਫੌਜ ਵਿਚ ਭਰਤੀ ਕਰ ਲਿਆ ਗਿਆ ਹੈ ਤੇ ਰੂਸ-ਯੂਕਰੇਨ ਯੁੱਧ ਵਿਚ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਰਾਇਣ ਦਾ 4-5 ਦਿਨ ਪਹਿਲਾਂ ਇਕ ਆਡੀਓ ਮੈਸੇਜ ਆਇਆ ਸੀ ਜਿਸ ਵਿਚ ਉਹ ਕਹਿ ਰਿਹਾ ਸੀ ਕਿ ਉਹ ਕੰਮ ‘ਤੇ ਜਾ ਰਹੇ ਹਨ।
ਨਾਰਾਇਣ ਦੇ ਦੋਸਤ ਨੇ ਇਕ ਆਡੀਓ ਵਿਚ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ। ਕੋਈ ਚਿੱਠੀ ਆਈ ਹੈ ਭਾਰਤ ਤੋਂ ਜਿਸ ਵਿਚ ਅਸੀਂ ਲੋਕਾਂ ਨੂੰ ਛੱਡਣ ਦੀ ਗੱਲ ਕਹੀ ਜਾ ਰਹੀ ਹੈ ਪਰ ਜੋ ਕਮਾਂਡਰ ਹੈ ਉਹ ਅੜਿਆ ਹੋਇਆ ਹੈ। ਨਾਰਾਇਣ ਸਿੰਘ ਦੋ ਭਰਾ ਤੇ ਇਕ ਭੈਣ ਹਨ। ਹੁਣ ਉਨ੍ਹਾਂ ਲੋਕਾਂ ਨੂੰ ਆਸ ਹੈ ਕਿ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਉਨ੍ਹਾਂ ਦੀ ਮਦਦ ਕਰਨਗੇ। ਰਾਜ ਸਭਾ ਮੈਂਬਰ ਨੇ ਯੁੱਧ ਖੇਤਰ ਵਿਚ ਫਸੇ ਨੌਜਵਾਨਾਂ ਦੀ ਮਦਦ ਨਾਲ ਭਾਰਤੀ ਰਾਜਦੂਤ ਨੂੰ ਚਿੱਠੀ ਲਿਖੀ ਹੈ।
ਇਹ ਵੀ ਪੜ੍ਹੋ : ‘ਮਨ ਕੀ ਬਾਤ’ ਪ੍ਰੋਗਰਾਮ 30 ਜੂਨ ਤੋਂ ਫਿਰ ਤੋਂ ਹੋਵੇਗਾ ਸ਼ੁਰੂ, PM ਮੋਦੀ ਨੇ ਮੰਗੇ ਸੁਝਾਅ
ਸਾਂਸਦ ਨੇ ਰਾਜਦੂਤ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ 7 ਭਾਰਤੀਆਂ ਦੀ ਸੁਰੱਖਿਅਤ ਵਾਪਸੀ ਨਿਸ਼ਚਿਤ ਕਰਨ ਲਈ ਤੁਰੰਤ ਦਖਲ ਕਰਨ। ਡਾ. ਸਾਹਨੀ ਨੇ ਕਿਹਾ ਕਿ ਫਸੇ ਹੋਏ ਨੌਜਵਾਨਾਂ ਦੇ ਪਰਿਵਾਰ ਲਗਾਤਾਰ ਅਪਡੇਟ ਤੇ ਸਹਾਇਤਾ ਲਈ ਮੇਰੇ ਨਾਲ ਸੰਪਰਕ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: