ਬਿਹਾਰ ਵਿਚ ਇਕ ਵਾਰ ਫਿਰ ਤੋਂ ਪੁਲ ਹਾਦਸਾ ਹੋਇਆ ਹੈ। ਉਦਘਾਟਨ ਤੋਂ ਪਹਿਲਾਂ ਹੀ ਪੁਲ ਤਬਾਹ ਹੋ ਕੇ ਨਦੀ ਵਿਚ ਸਮਾ ਗਿਆ। ਘਟਨਾ ਅਰਰੀਆ ਜ਼ਿਲ੍ਹੇ ਦੇ ਸਿਕਟੀ ਪ੍ਰਖੰਡ ਦੀ ਹੈ। ਇਥੇ ਕਰੋੜਾਂ ਦੀ ਲਾਗਤ ਨਾਲ ਬਕਰਾ ਨਦੀ ਦੇ ਪੜਰੀਆ ਘਾਟ ‘ਤੇ ਬਣਿਆ ਪੁਲ ਅਚਾਨਕ ਨਦੀ ਵਿਚ ਸਮਾ ਗਿਆ। ਘਟਨਾ ਦੇ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ।
ਲੋਕਾਂ ਦਾ ਦੋਸ਼ ਹੈ ਕਿ ਪੁਲ ਦੇ ਨਿਰਮਾਣ ਵਿਚ ਘਟੀਆ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਲਈ ਪੁਲ ਉਦਘਾਟਨ ਤੋਂ ਪਹਿਲਾਂ ਹੀ ਨਸ਼ਟ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਹੁਣੇ ਜਿਹੇ ਪੁਲ ਦੇ ਐਪ੍ਰੋਚ ਰਸਤੇ ਨੂੰ ਬਹਾਲ ਕਰਨ ਦੀ ਵਿਭਾਗ ਵੱਲੋਂ ਕਵਾਇਦ ਸ਼ੁਰੂ ਕੀਤੀ ਗਈ ਸੀ ਪਰ ਉਸ ਤੋਂ ਪਹਿਲਾਂ ਇਹ ਹਾਦਸਾ ਹੋ ਗਿਆ।
ਇਹ ਵੀ ਪੜ੍ਹੋ : ਮੰਤਰੀ ਮੀਤ ਹੇਅਰ ਨੇ ਵਿਧਾਇਕੀ ਤੋਂ ਦਿੱਤਾ ਅਸਤੀਫਾ, ਸੰਗਰੂਰ ਤੋਂ ਬਣੇ ਹਨ ਸੰਸਦ ਮੈਂਬਰ
ਨੇਪਾਲ ਵਿਚ ਪਏ ਮੀਂਹ ਕਾਰਨ ਅਚਾਨਕ ਆਈ ਨਦੀ ਵਿਚ ਤੇਜ਼ ਵਹਾਅ ਨੇ ਪੁਲ ਨੂੰ ਆਪਣੇ ਨਾਲ ਵਹਾਅ ਲਿਆ। ਪੁਲ ਦਾ ਕੰਮ ਪੂਰਾ ਹੋ ਗਿਆ ਹੁੰਦਾ ਤਾਂ ਇਸ ਨਾਲ ਸਿਕਟੀ ਤੇ ਕੁਰਸਾਕਾਂਟਾ ਪ੍ਰਖੰਡ ਜੁੜ ਜਾਂਦਾ। ਇਹ ਦੁਖਦ ਗੱਲ ਹੈ ਕਿ ਸਰਕਾਰ ਨੇ ਇਸ ਪੁਲ ‘ਤੇ 12 ਕਰੋੜ ਰੁਪਏ ਖਰਚ ਕੀਤੇ ਸਨ ਪਰ ਸਾਰਾ ਕੁਝ ਪਾਣੀ ਵਿਚ ਚਲਾ ਗਿਆ।
ਵੀਡੀਓ ਲਈ ਕਲਿੱਕ ਕਰੋ -: