ਭਾਰਤੀ ਰਿਜਰਵ ਬੈਂਕ ਨੇ ਕਿਹਾ ਕਿ ਦੋ ਹਜ਼ਾਰ ਦੇ 97.82 ਫੀਸਦੀ ਨੋਟ ਬੈਂਕਾਂ ਵਿਚ ਵਾਪਸ ਆ ਗਏ ਹਨ। ਚਲਨ ਤੋਂ ਹਟਾਏ ਗਏ ਸਿਰਫ 7755 ਕਰੋੜ ਰੁਪਏ ਦੀ ਕੀਮਤ ਦੇ ਨੋਟ ਅਜੇ ਵੀ ਲੋਕਾਂ ਕੋਲ ਹਨ। ਆਰਬੀਆਈ ਨੇ 19 ਮਈ 2023 ਨੂੰ 2000 ਰੁਪਏ ਦੇ ਬੈਂਕ ਨੋਟ ਨੂੰ ਚਲਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ।
19 ਮਈ 2023 ਨੂੰ ਚਲਨ ਵਿਚ ਮੌਜੂਦ 2000 ਰੁਪਏ ਕੀਮਤ ਦੇ ਬੈਂਕ ਨੋਟ ਦਾ ਕੁੱਲ ਮੁੱਲ ਕਾਰੋਬਾਰ ਦੀ ਸਮਾਪਤੀ ‘ਤੇ 3.56 ਲੱਖ ਕਰੋੜ ਰੁਪਏ ਸੀ। ਇਹ 31 ਮਈ 2024 ਨੂੰ ਕਾਰੋਬਾਰ ਦੀ ਸਮਾਪਤੀ ‘ਤੇ ਘੱਟ ਕੇ 7755 ਕਰੋੜ ਰੁਪਏ ਰਹਿ ਗਿਆ। ਇਸ ਤਰ੍ਹਾਂ 19 ਮਈ 2023 ਤੱਕ ਚਲਨ ਵਿਚ 2000 ਰੁਪਏ ਦੇ 97.82 ਫੀਸਦੀ ਬੈਂਕ ਨੋਟ ਬੈਂਕ ਪ੍ਰਣਾਲੀ ਵਿਚ ਵਾਪਸ ਆ ਗਏ ਹਨ।
7 ਅਕਤੂਬਰ, 2023 ਤੱਕ ਦੇਸ਼ ਦੀਆਂ ਸਾਰੀਆਂ ਬੈਂਕ ਸ਼ਾਖਾਵਾਂ ਵਿੱਚ 2000 ਰੁਪਏ ਦੇ ਬੈਂਕ ਨੋਟ ਜਮ੍ਹਾ ਕਰਨ ਅਤੇ/ਜਾਂ ਬਦਲਣ ਦੀ ਸੁਵਿਧਾ ਉਪਲਬਧ ਸੀ। 19 ਮਈ, 2023 ਤੋਂ, ਰਿਜ਼ਰਵ ਬੈਂਕ ਦੇ 19 ਦਫਤਰਾਂ ਵਿੱਚ 2000 ਰੁਪਏ ਦੇ ਬੈਂਕ ਨੋਟ ਬਦਲਣ ਦੀ ਸਹੂਲਤ ਉਪਲਬਧ ਹੈ।
ਇਹ ਵੀ ਪੜ੍ਹੋ : ਇਮਰਾਨ ਖਾਨ ਨੂੰ ਵੱਡੀ ਰਾਹਤ, ਸਾਈਫਰ ਮਾਮਲੇ ‘ਚ 10 ਸਾਲ ਦੀ ਸਜ਼ਾ ਰੱਦ
ਆਰਬੀਆਈ ਦੇ ਜਾਰੀ ਦਫ਼ਤਰ ਵੀ 9 ਅਕਤੂਬਰ, 2023 ਤੋਂ ਵਿਅਕਤੀਆਂ ਅਤੇ ਸੰਸਥਾਵਾਂ ਤੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਾਉਣ ਲਈ 2000 ਰੁਪਏ ਦੇ ਨੋਟ ਸਵੀਕਾਰ ਕਰ ਰਹੇ ਹਨ। ਇਸ ਤੋਂ ਇਲਾਵਾ, ਲੋਕ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਉਣ ਲਈ ਦੇਸ਼ ਦੇ ਕਿਸੇ ਵੀ ਡਾਕਘਰ ਤੋਂ ਭਾਰਤੀ ਡਾਕ ਰਾਹੀਂ 2000 ਰੁਪਏ ਦੇ ਬੈਂਕ ਨੋਟ ਆਰਬੀਆਈ ਦੇ ਕਿਸੇ ਵੀ ਜਾਰੀ ਦਫ਼ਤਰ ਨੂੰ ਭੇਜ ਰਹੇ ਹਨ। ਬੈਂਕ ਨੋਟਾਂ ਨੂੰ ਜਮ੍ਹਾ/ਵਟਾਂਦਰਾ ਕਰਨ ਲਈ 19 ਆਰਬੀਆਈ ਦਫ਼ਤਰ ਅਹਿਮਦਾਬਾਦ, ਬੈਂਗਲੁਰੂ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ ਅਤੇ ਤਿਰੂਵਨੰਤਪੁਰਮ ਵਿੱਚ ਹਨ।