UIDAI ਆਧਾਰ ਕਾਰਡ ਵਿਚ ਵੱਡੇ ਪੈਮਾਨੇ ‘ਤੇ ਬਦਲਾਅ ਕਰਨ ਦਾ ਵਿਚਾਰ ਬਣਾ ਰਿਹਾ ਹੈ। UIDAI, ਆਧਾਰ ‘ਤੇ ਮੌਜੂਦ ਲੋਕਾਂ ਦੀ ਡਿਟੇਲਸ ਜ਼ਰੀਏ ਕਾਰਡ ਦੇ ਗਲਤ ਇਸਤੇਮਾਲ ਨੂੰ ਰੋਕਣ ਤੇ ਆਫਲਾਈਨ ਵੈਰੀਫਿਕੇਸ਼ਨ ਨੂੰ ਖਤਮ ਕਰਨ ਲਈ ਸਿਰਫ ਫੋਟੋ ਤੇ ਕਿਊਆਰ ਕੋਰਡ ਦੇ ਨਾਲ ਆਧਾਰ ਕਾਰਡ ਜਾਰੀ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਆਧਾਰ ਲਈ ਇਕ ਨਵੇਂ ਐਪ ‘ਤੇ ਆਯੋਜਿਤ ਇਕ ਖੁੱਲ੍ਹੇ ਆਨਲਾਈਨ ਸੰਮੇਲਨ ਵਿਚ UIDAI ਦੇ ਮੁੱਖ ਕਾਰਜਕਾਰੀ ਅਧਿਕਾਰੀ ਭੁਵਨੇਸ਼ ਕੁਮਾਰ ਨੇ ਕਿਹਾ ਕਿ ਦਸੰਬਰ ਵਿਚ ਇਕ ਨਵਾਂ ਨਿਯਮ ਲਿਆਉਣ ‘ਤੇ ਵਿਚਾਰ ਹੋ ਰਿਹਾ ਹੈ ਤਾਂ ਕਿ ਹੋਟਲ, ਪ੍ਰੋਗਰਾਮ ਆਯੋਜਕਾਂ ਆਦਿ ਵਰਗੀਆਂ ਸੰਸਥਾਵਾਂ ਵੱਲੋਂ ਆਫਲਾਈਨ ਵੈਰੀਫਿਕੇਸ਼ਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਭੁਵਨੇਸ਼ ਕੁਮਾਰ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਗੋਪਨੀਅਤਾ ਨੂੰ ਬਣਾਏ ਰੱਖਦੇ ਹੋਏ ਆਧਾਰ ਦਾ ਇਸਤੇਮਾਲ ਕਰਕੇ ਉਮਰ ਤਸਦੀਕ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਇਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਕਾਰਡ ‘ਤੇ ਕਿਸੇ ਹੋਰ ਡਿਟੇਲਸ ਦੀ ਲੋੜ ਕਿਉਂ ਹੋਵੇ। ਇਸ ਵਿਚ ਸਿਰਫ ਫੋਟੋ ਤੇ ਕਿਊਆਰ ਕੋਡ ਹੋਣਾ ਚਾਹੀਦਾ ਹੈ। ਜੇਕਰ ਅਸੀਂ ਹੋਰ ਜਾਣਕਾਰੀ ਛਾਪਾਂਗੇ ਤਾਂ ਲੋਕ ਉਹੀ ਮੰਨਣਗੇ ਤੇ ਜੋ ਲੋਕ ਇਸ ਦਾ ਗਲਤ ਇਸਤੇਮਾਲ ਕਰਨਾ ਜਾਣਦੇ ਹਨ, ਉਹ ਕਰਦੇ ਰਹਿਣਗੇ।
ਦੱਸ ਦੇਈਏ ਕਿ UIDAI ਨੇ ਹੁਣੇ ਜਿਹੇ ਆਧਾਰ ਲਈ ਨਵਾਂ ਮੋਬਾਈਲ ਐਪ e-Aadhaar ਲਾਂਚ ਕੀਤਾ ਹੈ। e-Aadhaar ਐਪ ਵਿਚ ਆਧਾਰ ਨੂੰ ਸੁਰੱਖਿਅਤ ਰੱਖਣ ਲਈ ਕਈ ਫੀਚਰਸ ਉਪਲਬਧ ਹਨ। ਇਸ ਐਪ ਵਿਚ ਤੁਸੀਂ ਆਪਣੇ ਆਧਾਰ ਦੀ ਡਿਟੇਲ ਨੂੰ ਪੂਰੀ ਤਰ੍ਹਾਂ ਤੋਂ ਲੁਕਾ ਸਕਦੇ ਹਨ। ਇਸ ਤੋਂ ਇਲਾਵਾ ਇਸ ਐਪ ਵਿਚ ਤੁਸੀਂ ਆਪਣੇ ਡਿਜੀਟਲ ਆਧਾਰ ਕਾਰਡ ਦੀ ਬਾਇਓਮੀਟਰਕ ਡਿਟੇਲਸ ਨੂੰ ਲਾਕ ਜਾਂ ਅਨਲਾਕ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਆਧਾਰ ਨੰਬਰ ਨੂੰ ਵੀ ਲੁਕਾ ਸਕਦੇ ਹੋ। ਆਧਾਰ ਕਾਰਡ ਜ਼ਰੀਏ ਕਈ ਤਰ੍ਹਾਂ ਦੇ ਫਰਾਡ ਕੀਤੇ ਜਾ ਸਕਦੇ ਹਨ ਇਹੀ ਵਜ੍ਹਾ ਹੈ ਕਿ UIDAI ਆਧਾਰ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਗੰਭੀਰ ਹੈ ।
ਵੀਡੀਓ ਲਈ ਕਲਿੱਕ ਕਰੋ -:
























