ਏਅਰ ਇੰਡੀਆ ਨੇ ਯਾਤਰੀਆਂ ਲਈ ਇਕ ਨਵੀਂ ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਇਸ ਨਵੀਂ ਸਹੂਲਤ ਨਾਲ ਯਾਤਰੀਆਂ ਨੂੰ ਹੁਣ ਕਿਰਾਏ ਵਿਚ ਅਚਾਨਕ ਹੋਣ ਵਾਲੇ ਬਦਲਾਅ ਤੋਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਵੇਗੀ। ਇਸ ਸੁਵਿਧਾ ਦਾ ਨਾਂ ‘ਫੇਅਰ ਲਾਕ ਹੈ’। ਇਸ ਨਾਲ ਯਾਤਰੀਆਂ ਨੂੰ ਆਪਣਾ ਟ੍ਰੈਵਲ ਪਲਾਨ ਬਣਾਉਣ ਵਿਚ ਆਸਾਨੀ ਰਹੇਗੀ। ਦਰਅਸਲ ਭਾਰਤ ਦੀ ਮੁੱਖ ਏੇਅਰਲਾਈਨ ‘ਏਅਰ ਇੰਡੀਆ’ ਨੇ ਆਪਣੀ ਵੈੱਬਸਾਈਟ ਤੇ ਮੋਬਾਈਲ ਐਪ ‘ਤੇ ਟਿਕਟ ਬੁਕਿੰਗ ਪ੍ਰਕਿਰਿਆ ਵਿਚ ਨਵਾਂ ਫੀਟਰ ‘ਕਿਰਾਇਆ ਲਾਕ’ ਸ਼ਾਮਲ ਕੀਤਾ ਹੈ। ਇਸ ਨਾਲ ਯਾਤਰੀ ਆਪਣੀ ਪਸੰਦ ਦੀ ਫਲਾਈਟ ਦਾ ਕਿਰਾਇਆ ਘੱਟ ਫੀਸ ਵਿਚ 48 ਘੰਟੇ ਲਈ ਰੋਕ ਸਕਦੇ ਹਨ ਜਿਸ ਨਾਲ ਉਹ ਆਰਾਮ ਨਾਲ ਆਪਣੇ ਟ੍ਰੈਵਲ ਪ੍ਰੋਗਰਾਮ ਨੂੰ ਆਖਰੀ ਰੂਪ ਦੇ ਸਕਦੇ ਹਨ।
ਇਸ ਸਹੂਲਤ ਦੇ ਚੱਲਦੇ ਹੁਣ ਯਾਤਰੀਆਂ ਨੂੰ ਆਪਣੇ ਮਨਪਸੰਦ ਫਲਾਈਟ ਦੇ ਕਿਰਾਏ ਵਿਚ ਅਚਾਨਕ ਹੋਣ ਵਾਲੇ ਬਦਲਾਅ ਜਾਂ ਸੀਟਾਂ ਦੀ ਉਪਲਬਧਤਾ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਹਾਲਾਂਕਿ ਧਿਆਨ ਰ4ਖੋ ਕਿ ਇਹ ਸਹੂਲਤ ਫਲਾਈਟ ਦੀ ਤਰੀਕ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਫਲਾਈਟਸ ਲਈ ਹੀ ਉਪਲਬਧ ਹੈ।
ਕਿਰਾਇਆ ਲਾਕ ਦਾ ਇਸਤੇਮਾਲ ਕਰਨ ਲਈ ਏਅਰ ਇੰਡੀਆ ਦੇ ਯਾਤਰੀਆਂ ਨੂੰ ਬਸ ਆਪਣੀ ਮਨਪਸੰਦ ਫਲਾਈਟ ਚੁਣਨੀ ਹੋਵੇਗੀ। ਇਸ ਦੇ ਬਾਅਦ ਬੁਕਿੰਗ ਪ੍ਰਕਿਰਿਆ ਦੌਰਾਨ ਕਿਰਾਇਆ ਲਾਕ ਬਦਲ ਨੂੰ ਚੁਣਨਾ ਹੋਵੇਗਾ। ਹੁਣ ਇਕ ਵਾਰ ਗੈਰ-ਵਾਪਸੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਇਸ ਦੇ ਬਾਅਦ ਵੈੱਬਸਾਈਟ ਜਾਂ ਮੋਬਾਈਲ ਐਪ ‘ਤੇ ‘ਬੁਕਿੰਗ ਪ੍ਰਤੀਬੰਧਤ ਕਰੋ’ ਬਦਲ ਦੀ ਚੋਣ ਕਰਕੇ ਚੁਣੇ ਹੋਏ ਕਿਰਾਏ ‘ਤੇ ਆਪਣੀ ਬੁਕਿੰਗ ਦੀ ਪੁਸ਼ਟੀ ਕਰ ਸਕਦੇ ਹੋ।
ਇਸ ਸਹੂਲਤ ਦਾ ਫਾਇਦਾ ਚੁੱਕਣ ਲਈ ਤੁਹਾਨੂੰ ਕੁਝ ਪੇਮੈਂਟ ਕਰਨਾ ਹੋਵੇਗਾ। ਇਹ ਕਿਰਾਇਆ ਲਾਕ ਫੀਸ ਵੱਖ-ਵੱਖ ਰੂਟ ਦੇ ਹਿਸਾਬ ਨਾਲ ਤੈਅ ਹੁੰਦਾ ਹੈ ਤੇ ਹਰੇਕ ਯਾਤਰੀ ਪ੍ਰਤੀ ਟਿਕਟ ‘ਤੇ ਲਾਗੂ ਹੁੰਦਾ ਹੈ। ਹਾਲਾਂਕਿ ਇਹ ਫੀਸ ਗੈਰ-ਵਾਪਸੀ ਯੋਗ ਹੈ। ਫੇਅਰ ਲਾਕ ਏਅਰ ਇੰਡੀਆ ਦੀ ਵਧਦੀ ਹੋਈ ਸੇਵਾਵਾਂ ਵਿਚ ਇਕ ਨਵਾਂ ਵਾਧਾ ਹੈ, ਜਿਸ ਦਾ ਟੀਚਾ ਯਾਤਰੀਆਂ ਨੂੰ ਬੇਹਤਰ ਯਾਤਰਾ ਦਾ ਤਜਰਬਾ ਦੇਣਾ ਹੈ।