ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ Amazon ਇੱਕ ਵਾਰ ਫਿਰ ਆਪਣੇ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਦੀ ਛਾਂਟੀ ਕਰ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਦੀ ਛਾਂਟੀ ਐਮਾਜ਼ਾਨ ਦੀ ਪਹਿਲਾਂ ਦੀ ਯੋਜਨਾ ਨਾਲੋਂ ਵੱਡੀ ਹੋ ਸਕਦੀ ਹੈ। ਇੱਕ ਰਿਪੋਰਟ ਮੁਤਾਬਕ ਐਮਾਜ਼ਾਨ ਵਿੱਚ ਨਵੰਬਰ ਮਹੀਨੇ ਤੋਂ ਕਰਮਚਾਰੀਆਂ ਦੀ ਛਾਂਟੀ ਚੱਲ ਰਹੀ ਹੈ। ਪਹਿਲਾਂ ਕੰਪਨੀ ਵੱਲੋਂ 10 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕੀਤੀ ਜਾਣੀ ਸੀ, ਪਰ ਹੁਣ ਇਹ ਅੰਕੜਾ 18,000 ਨੂੰ ਪਾਰ ਕਰ ਸਕਦਾ ਹੈ। ਅਜੇ ਤੱਕ ਕੰਪਨੀ ਨੇ ਇਸ ਮਾਮਲੇ ‘ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਦੱਸ ਦੇਈਏ ਕਿ ਹਾਲ ਹੀ ਦੇ ਸਮੇਂ ਵਿੱਚ ਐਮਾਜ਼ਾਨ ਦੀ ਵਿਕਾਸ ਦਰ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ । ਅਜਿਹੇ ਵਿੱਚ ਕੰਪਨੀ ਆਪਣੇ ਹਜ਼ਾਰਾਂ ਕਰਮਚਾਰੀਆਂ ਨੂੰ ਕੱਢ ਕੇ ਆਪਣੇ ਖਰਚਿਆਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਅਮਰੀਕਾ ਦੀ ਸਿਆਟਲ ਸਥਿਤ ਇਸ ਕੰਪਨੀ ਨੇ ਨਵੰਬਰ ਮਹੀਨੇ ਵਿੱਚ ਕਰੀਬ 10,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ ਕੀਤੀ ਸੀ। ਇਸ ਵਿੱਚ ਰਿਟੇਲ, HR ਵਿਭਾਗ ਦੇ ਬਹੁਤ ਸਾਰੇ ਕਰਮਚਾਰੀ ਸ਼ਾਮਲ ਹਨ। ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਦੱਸਿਆ ਸੀ ਕਿ ਕੋਰੋਨਾ ਮਹਾਮਾਰੀ ਦੌਰਾਨ ਕੰਪਨੀ ਨੇ ਕਈ ਨਵੇਂ ਲੋਕਾਂ ਨੂੰ ਨੌਕਰੀ ‘ਤੇ ਰੱਖਿਆ ਸੀ। ਅਜਿਹੇ ਵਿੱਚ ਦੇਸ਼ਾਂ ਵਿੱਚ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਇਨ੍ਹਾਂ ਲੋਕਾਂ ਦੀ ਕੋਈ ਲੋੜ ਨਹੀਂ ਰਹੀ । ਅਜਿਹੇ ਵਿੱਚ ਕੰਪਨੀ ਹੁਣ ਇਨ੍ਹਾਂ ਲੋਕਾਂ ਨੂੰ ਵੱਡੇ ਪੱਧਰ ‘ਤੇ ਛਾਂਟੀ ਕਰ ਸਕਦੀ ਹੈ।
ਇੱਕ ਰਿਪੋਰਟ ਦੇ ਅਨੁਸਾਰ Amazon ਪੂਰੀ ਦੁਨੀਆ ਵਿੱਚ ਲਗਭਗ 1.6 ਮਿਲੀਅਨ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ । ਜੇਕਰ ਕੁੱਲ 18,000 ਕਰਮਚਾਰੀ ਆਪਣੀ ਨੌਕਰੀ ਗੁਆ ਦਿੰਦੇ ਹਨ, ਤਾਂ ਇਹ ਕੰਪਨੀ ਦੇ ਕੁੱਲ ਕਰਮਚਾਰੀਆਂ ਦਾ 12 ਪ੍ਰਤੀਸ਼ਤ ਹੋਵੇਗਾ। ਜਿਨ੍ਹਾਂ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾਵੇਗੀ, ਉਨ੍ਹਾਂ ਨੂੰ 24 ਘੰਟੇ ਪਹਿਲਾਂ ਨੋਟਿਸ ਅਤੇ ਸੇਵਰੇਂਸ ਪੇਅ ਦਿੱਤਾ ਜਾਵੇਗਾ ।
ਦੱਸ ਦੇਈਏ ਕਿ ਸਾਲ 2023 ਵਿੱਚ ਅਮਰੀਕਾ ਸਣੇ ਪੂਰੀ ਦੁਨੀਆ ਮੰਦੀ ਦੇ ਦੌਰ ਵਿੱਚ ਹੈ। ਅਜਿਹੇ ਵਿੱਚ ਸਾਲ 2022 ਤੋਂ ਹੀ ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਸੀ। ਇਸ ਵਿੱਚ ਟਵਿਟਰ, ਮਾਈਕ੍ਰੋਸਾਫਟ, ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਵਰਗੀਆਂ ਕਈ ਵੱਡੀਆਂ ਕੰਪਨੀਆਂ ਦੇ ਨਾਂ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: