ਐਪਲ ਦੇ ਫੋਨ ਜਾਂ ਉਸ ਦੇ ਵੱਖ-ਵੱਖ ਪ੍ਰੋਡਕਟਸ ਬਾਰੇ ਤੁਸੀਂ ਸਾਰੇ ਜਾਣਦੇ ਹੋ। ਐਪਲ ਹੁਣ ਭਾਰਤ ਵਿਚ ਘਰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਭਾਰਤ ਵਿਚ ਲਗਭਗ 78,000 ਘਰ ਬਣਾਉਣ ਦਾ ਪਲਾਨ ਬਣਾ ਰਹੀ ਹੈ। ਕੰਪਨੀ ਨੇ ਮੈਨੂਫੈਕਚਰਿੰਗ ਜਰੀਏ ਭਾਰਤ ਵਿਚ ਹੁਣ ਤੱਕ ਲਗਭਗ 1.5 ਲੱਖ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ। ਫਿਲਹਾਲ ਹੁਣ ਕੰਪਨੀ ਚੀਨ ਤੇ ਵੀਅਤਨਾਮ ਦੀ ਤਰਜ ‘ਤੇ ਭਾਰਤ ਵਿਚ ਘਰ ਬਣਾਉਣ ਜਾ ਰਹੀ ਹੈ।
ਇਕੋਨਾਮਿਕ ਟਾਈਮਸ ਮੁਤਾਬਕ ਕੰਪਨੀ ਆਪਣੇ ਮੁਲਾਜ਼ਮਾਂ ਦੇ ਰਹਿਣ ਲਈ ਘਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਮਕਾਨਾਂ ਦੀ ਪੀਪੀਪੀ ਯਾਨੀ ਜਨਤਕ ਨਿੱਜੀ ਭਾਈਵਾਲੀ ਤਹਿਤ ਬਣਾਇਆ ਜਾਵੇਗਾ। ਇਸ ਸਕੀਮ ਤਹਿਤ 78000 ਯੂਨਿਟਾਂ ਦਾ ਨਿਰਮਾਣ ਕੀਤਾ ਜਾਂਦਾ ਹੈ।
ਕੰਪਨੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਵਿਚ ਸਭ ਤੋਂ ਜ਼ਿਆਦਾ ਘਰ ਤਮਿਲਨਾਡੂ ਵਿਚ ਬਣਾਏ ਜਾਣਗੇ। ਇਥੇ ਲਗਭਗ 58000 ਮਕਾਨ ਬਣਾਏ ਜਾਣਗੇ। ਇਸ ਸਮੇਂ ਟਾਟਾ ਗਰੁੱਪ ਤੇ ਇਸ ਦੇ ਨਾਲ ਹੀ ਐੱਸਪੀਆਰ ਇੰਡੀਆ ਵੀ ਘਰ ਬਣਾ ਰਹੇ ਹਨ।
ਐਪਲ ਦੀ ਮੈਨੂਫੈਕਚਰਿੰਗ ਉਸ ਜਗ੍ਹਾ ‘ਤੇ ਹੁੰਦੀ ਹੈ ਜਿਥੇ ਇੰਡਸਟ੍ਰੀਅਲ ਹਾਊਸਿੰਗ ਦਾ ਕਾਂਸੈਪਟ ਹੁੰਦਾ ਹੈ। ਭਾਰਤ ਵਿਚ ਫਿਲਹਾਲ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪੀਪੀਪੀ ਮਾਡਲ ਤਹਿਤ ਬਣਨ ਵਾਲੇ ਘਰਾਂ ਦਾ ਸਕੇਲ ਕਾਫੀ ਵਿਆਪਕ ਹੋਵੇਗਾ। ਪੀਪੀਪੀ ਮਾਡਲ ‘ਤੇ ਇਹ ਭਾਰਤ ਦੀ ਸਭ ਤੋਂ ਵੱਡੀ ਹਾਊਸਿੰਗ ਸਕੀਮ ਮੰਨੀ ਜਾ ਰਹੀ ਹੈ।
ਇਸ ਸਕੀਮ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਘਰਾਂ ਦੀ ਕੀਮਤ 10 ਤੋਂ 15 ਫੀਸਦੀ ਲਾਗਤ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਬਾਕੀ ਦੀ ਲਾਗਤ ਸੂਬਾ ਸਰਕਾਰ ਤੇ ਕੰਪਨੀਆਂ ਵੱਲੋਂ ਚੁੱਕੀ ਜਾਵੇਗੀ। ਇਸ ਤੋਂ ਇਲਾਵਾ ਇਸ ਦੇ ਨਿਰਮਾਣ ਦਾ ਕੰਮ ਨਿੱਜੀ ਕੰਪਨੀਆਂ ਨੂੰ ਵੀ ਦਿੱਤਾ ਜਾ ਸਕਦਾ ਹੈ। ਐਪਸ ਦੇ ਇਸ ਕਦਮ ਨਾਲ ਮਾਈਗ੍ਰੇਂਟ ਵਰਕਰਸ ਨੂੰ ਮਦਦ ਮਿਲੇਗੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਖਬਰ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਦਿੱਤਾ ਅਸਤੀਫ਼ਾ
Foxconn ਭਾਰਤ ਵਿੱਚ ਐਪਲ ਆਈਫੋਨ ਦੀ ਸਭ ਤੋਂ ਵੱਡਾ ਸਪਲਾਇਰ ਹੈ ਅਤੇ ਇਸ ਨੂੰ ਲਗਭਗ 35,000 ਘਰ ਦਿੱਤੇ ਗਏ ਹਨ। ਜੇਕਰ ਇਸ ਕੰਪਨੀ ਦੀ ਫੈਕਟਰੀ ਦੀ ਗੱਲ ਕਰੀਏ ਤਾਂ ਇਹ ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ ‘ਚ ਹੈ। ਇਸ ਤੋਂ ਇਲਾਵਾ ਫਾਕਸਕਾਨ ‘ਚ ਇਸ ਸਮੇਂ ਕਰੀਬ 41,000 ਵਰਕਰ ਕੰਮ ਕਰ ਰਹੇ ਹਨ, ਜਿਨ੍ਹਾਂ ‘ਚੋਂ 75 ਫੀਸਦੀ ਔਰਤਾਂ ਹਨ।