ਜੇਕਰ ਤੁਸੀਂ ਹੁਣ ਤੱਕ ਆਪਣਾ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕੀਤਾ ਹੈ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਦਰਅਸਲ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਦੂਜੇ ਪਾਸੇ ITR ਫਾਈਲਿੰਗ ਦੀ ਆਖਰੀ ਤਰੀਕ 31 ਜੁਲਾਈ ਹੈ। ਅਜਿਹੇ ਵਿਚ ਟੈਕਸ ਸਲੈਬ ਅਧੀਨ ਆਉਣ ਵਾਲੇ ਸਾਰੇ ਟੈਕਸਦਾਤਿਆਂ ਨੰ ਸਮੇਂ ‘ਤੇ ITR ਫਾਈਲ ਕਰਨਾ ਜ਼ਰੂਰੀ ਹੈ।
ਜੇਕਰ ਤੁਸੀਂ ਵੀ ਪਹਿਲੀ ਵਾਰ ਆਈਟੀਆਰ ਫਾਈਲ ਕਰ ਰਹੇ ਹੋ ਤਾਂ ਤੁਹਾਨੂੰ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਸਿਰਫ ਇਨਕਮ ਟੈਕਸ ਰਿਟਰਨ ਫਾਈਲ ਕਰਨ ਨਾਲ ਤੁਹਾਨੂੰ ਸਮੇਂ ਤੋਂ ਰਿਫੰਡ ਨਹੀਂ ਮਿਲਦਾ ਹੈ ਸਗੋਂ ਇਸ ਦਾ ਲਾਸਟ ਪ੍ਰੋਸੈਸ ਵੀ ਪੂਰਾ ਕਰਨਾ ਪੈਂਦਾ ਹੈ। ਜੇਕਰ ਤੁਹਾਨੂੰ ਲਦੀ ਰਿਫੰਡ ਚਾਹੀਦਾ ਹੈ ਤਾਂ ਤੁਹਾਨੂੰ ITR ਫਾਈਲਿੰਗ ਦੌਰਾਨ ਕੁਝ ਕੰਮ ਕਰ ਲੈਣੇ ਚਾਹੀਦੇ ਹਨ ਜਿਸ ਨਾਲ ਤੁਹਾਨੰ ਜਲਦ ਰਿਟਰਨ ਮਿਲ ਸਕਦਾ ਹੈ।
ਟੈਕਸਦਾਤੇ ਜੇਕਰ ਸਮੇਂ ‘ਤੇ ਆਪਣਾ ਰਿਫੰਡ ਪਾਉਣਾ ਚਾਹੁੰਦੇ ਹਨ ਤਾਂ ਈ-ਫਾਈਲਿੰਗ ਦੇ ਬਾਅਦ ਈ-ਵੈਰੀਫਿਕੇਸ਼ਨ ਦੇ ਪ੍ਰੋਸੈਸ ਨੂੰ ਜ਼ਰੂਰ ਪੂਰਾ ਕਰ ਲਓ। ਜੇਕਰ ਤੁਸੀਂ ਅਜਿਹਾ ਕਰਨ ਵਿਚ ਅਸਫਲ ਰਹਿੰਦੇ ਹੋ ਤਾਂ ਤੁਹਾਡੇ ਆਈਟੀਆਰ ਨੂੰ ਅਧੂਰਾ ਮੰਨਿਆ ਜਾਵੇਗਾ ਤੇ ਤੁਹਾਨੂੰ ਸਮੇਂ ‘ਤੇ ਰਿਫੰਡ ਨਹੀਂ ਮਿਲੇਗਾ।
ਉਂਝ ਤਾਂ ਈ-ਵੈਰੀਫਿਕੇਸ਼ਨ ਤੁਹਾਨੂੰ ਆਈਟੀਆਰ ਫਾਈਲ ਕਰਨ ਦੇ ਨਾਲ ਹੀ ਪੂਰਾ ਕਰ ਲੈਣਾ ਚਾਹੀਦਾ ਹੈ ਪਰ ਜੇਕਰ ਇਨਕਮ ਟੈਕਸ ਵਿਭਾਗ ਮੁਤਾਬਕ ਈ-ਵੈਰੀਫਿਕੇਸ਼ਨ ਨੂੰ ਪੂਰਾ ਕਰਨ ਲਈ ਪੂਰੇ 120 ਦਿਨ ਦਾ ਟਾਈਮ ਦਿੰਦਾ ਹੈ। ਇਸ ਦੌਰਾਨ ਤੁਸੀ ਵੈਰੀਫਿਕੇਸ਼ਨ ਦੇ ਪ੍ਰੋਸੈਸ ਨੂੰ ਪੂਰਾ ਕਰ ਸਕਦੇ ਹੋ। ਜੇਕਰ ਰਿਟਰਨ ਫਾਈਲ ਕਰਨ ਲਈ 120 ਦਿਨ ਦੇ ਅੰਦਰ ਈ-ਵੈਰੀਫਿਕੇਸ਼ਨ ਪੂਰਾ ਨਹੀਂ ਕਰਦੇ ਤਾਂ ਤੁਹਾਡਾ ਰਿਟਰਨ ਪੂਰਾ ਨਹੀਂ ਮੰਨਿਆ ਜਾਵੇਗਾ ਤੇ ਤੁਹਾਨੂੰ ਰਿਫੰਡ ਨਹੀਂ ਮਿਲ ਸਕੇਗਾ। ਈ-ਵੈਰੀਫਿਕੇਸ਼ਨ ਦਾ ਪ੍ਰੋਸੈਸ ਤੁਸੀਂ ਡੀਮੈਟ ਅਕਾਊਂਟ, ਆਧਾਰ ਜਾਂ ਏਟੀਐੱਮ ਨੈੱਟ ਬੈਂਕੰਗ ਜਾ ਡਿਜੀਟਲ ਸਿਗਨੇਚਰ ਸਰਟੀਫਿਕੇਟ ਜ਼ਰੀਏ ਪੂਰਾ ਕਰ ਸਕਦੇ ਹੋ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਜਨਮ ਦਿਨ ਮੌਕੇ ਪਿਤਾ ਬਲਕੌਰ ਸਿੰਘ ਦਾ ਉਪਰਾਲਾ, ਭਲਕੇ ਪਿੰਡ ਮੂਸਾ ‘ਚ ਲੱਗੇਗਾ ਫ੍ਰੀ ਕੈਂਸਰ ਚੈਕਅੱਪ ਕੈਂਪ
ਇਸ ਲਈ ਤੁਸੀਂ ਸਭ ਤੋਂ ਪਹਿਲਾਂ ਈ-ਫਾਈਲਿੰਗ ਪੋਰਟਲ ‘ਤੇ https://www.incometax.gov.in/iec/foportal/ ‘ਤੇ ਕਲਿੱਕ ਕਰੋ। ਅੱਗੇ ਪੋਰਟਲ ‘ਤੇ ਯੂਜ਼ਰ ਆਈਟੀ ਤੇ ਪਾਸਵਰਡ ਪਾ ਕੇ ਲਾਗਇਨ ਕਰੋ। ਈ-ਫਾਈਲ ਮੈਨਿਊ ‘ਤੇ ਕਲਿੱਕ ਕਰਕੇ ਈ-ਵੈਰੀਫਿਕੇਸ਼ਨ ਦੇ ਬਦਲ ਨੂੰ ਚੁਣੋ। ਅੱਗੇ ਆਪਣਾ ਪੈਨ ਨੰਬਰ, ਅਸੈਸਮੈਂਟ ਸਾਲ ਚੁਣੋ, ਫਾਈਲ ਆਈਟੀਆਰ ਦਾ ਰਿਸੀਪਟ ਨੰਬਰ ਅਤੇ ਆਪਣਾ ਮੋਬਾਈਲ ਨੰਬਰ ਦਰਜ ਕਰ ਦਿਓ। ਅੱਗੇ ਈ-ਵੈਰੀਫਿਕੇਸ਼ਨ ਮੋਡ ਜੋ ਤੁਸੀਂ ਚੁਣਨਾ ਚਾਹੁੰਦੇ ਹੋ , ਉਸ ਬਦਲ ਨੂੰ ਚੁਣੋ। ਡੀਮੈਟ ਅਕਾਊਂਟ, ਆਧਾਰ ਜਾਂ ਏਟੀਐੱਮ ਨੈੱਟ ਬੈਂਕਿੰਗ ਜਾਂ ਡਿਜੀਟਲ ਸਰਟੀਫਿਕੇਟ ਵਿਚੋਂ ਕਿਸੇ ਵੀ ਤਰੀਕੇ ਤੋਂ ਈ-ਵੈਰੀਫਿਕੇਸ਼ਨ ਦੇ ਪ੍ਰੋਸੈੱਸ ਨੂੰ ਪੂਰਾ ਕਰੋ। ਈ-ਵੈਰੀਫਿਕੇਸ਼ਨ ਪ੍ਰੋਸੈਸ ਪੂਰਾ ਹੋਣ ਦੇ ਬਾਅਦ ਟ੍ਰਾਂਜੈਕਸ਼ਨ ID ‘ਤੇ ਮੈਸੇਜ ਦਿਖੇਗਾ।
ਵੀਡੀਓ ਲਈ ਕਲਿੱਕ ਕਰੋ -: