ਰੇਲ ਤੋਂ ਸਫਰ ਕਰਨ ਵਾਲੇ ਲੱਖਾਂ ਰੇਲ ਯਾਤਰੀਆਂ ਲਈ ਰੇਲਵੇ ਨੇ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਹੁਣ ਰੇਲ ਯਾਤਰੀ ਟ੍ਰੇਨ ਨਾਲ ਸਫਰ ਦੌਰਾਨ ਨਾ ਸਿਰਫ ਆਪਣੇ ਮਨਪਸੰਦ ਰੈਸਟੋਰੈਂਟ ਦਾ ਖਾਣਾ ਆਰਡਰ ਕਰ ਸਕਣਗੇ ਸਗੋਂ ਉਹ ਚਾਹੇ ਤਾਂ ਘਰ ਦਾ ਬਣਿਆ ਖਾਣਾ ਆਰਡਰ ਕਰਕੇ ਖਾ ਸਕਦੇ ਹਨ। ਰੇਲ ਨਾਲ ਸਫਰ ਕਰਨ ਵਾਲੇ ਯਾਤਰੀਆਂ ਲਈ ਨਵੀਂ ਸਹੂਲਤ ਸ਼ੁਰੂ ਹੋ ਰਹੀ ਹੈ। ਟ੍ਰੇਨ ਤੋਂ ਸਫਰ ਦੌਰਾਨ ਯਾਤਰੀ ਘਰ ਦਾ ਬਣਿਆ ਖਾਣਾ ਆਨਲਾਈਨ ਆਰਡਰ ਕਰ ਸਕਦੇ ਹਨ।
ਟ੍ਰੇਨ ਵਿਚ ਸਫਰ ਦੌਰਾਨ ਰੇਲ ਯਾਤਰੀ ਹੁਣ ਘਰ ਦਾ ਬਣਿਆ ਖਾਣਾ ਆਰਡਰ ਕਰ ਸਕਦੇ ਹਨ। ਇਸ ਲਈ ਸਿਰਫ 75 ਰੁਪਏ ਦੀ ਕੀਮਤ ਚੁਕਾਉਣੀ ਹੋਵੇਗੀ। ਰੇਲਵੇ ਵੱਲੋਂ ਇਸ ਲਈ ਜਲਦ ਹੀ ਇਕ ਐਪ ਲਾਂਚ ਕੀਤਾ ਜਾਵੇਗਾ। ਇਸ ਐਪ ਜ਼ਰੀਏ ਯਾਤਰੀ ਘਰ ਦਾ ਬਣਿਆ ਖਾਣਾ ਆਰਡਰ ਕਰਕੇ ਟ੍ਰੇਨ ਵਿਚ ਮੰਗਵਾ ਸਕਦੇ ਹਨ। ਫਿਲਹਾਲ ਟ੍ਰੇਨ ਵਿਚ ਖਾਣੇ ਦੀ ਸਪਲਾਈ ਆਈਆਰਸੀਟੀਸੀ ਜਾਂ ਫਿਰ ਉਸ ਨਾਲ ਜੁੜੇ ਰੈਸਟੋਰੈਂਟ ਕਰਦੇ ਹਨ। ਹੁਣ ਇਸ ਕੜੀ ਵਿਚ ਘਰ ਦੇ ਬਣੇ ਖਾਣੇ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ।
ਹੁਣ ਤੱਕ ਇਸ ਲਈ 19 ਸੈਲਫਹੈਲਪ ਗਰੁੱਪ ਤੇ 4200 ਟਿਫਿਨ ਸਰਵਿਸ ਮੁਹੱਈਆ ਕਰਾਉਣ ਵਾਲੇ ਘਰਾਂ ਨਾਲ ਸੰਪਰਕ ਕੀਤਾ ਗਿਆ ਹੈ। ਇਸ ਸਰਵਿਸ ਦੀ ਸ਼ੁਰੂਆਤ ਵਿਚ ਮਹਿਲਾ ਸੈਲਫਹੈਲਪ ਗਰੁੱਪ ਇੰਡੀਵਿਜ਼ੂਅਲ ਤੇ ਖਾਸ ਕਰਕੇ ਸਿੰਗਰ ਮਦਰ, ਵਿਡੋ ਤੇ ਸੇਪਰੇਟੇਡ ਮਹਿਲਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਰੇਲਵੇ ਨੇ ਇਸ ਸਰਵਿਸ ਦੇ ਪਹਿਲੇ ਪੜਾਅ ਵਿਚ 179 ਸਟੇਸ਼ਨਾਂ ਨੂੰ ਜੋੜਿਆ ਹੈ।
ਇਹ ਵੀ ਪੜ੍ਹੋ : WhatsApp ‘ਚ ਆਇਆ ਗਜ਼ਬ ਦਾ ਫੀਚਰ, ਬਿਨਾਂ ਨੰਬਰ ਦੇ ਸ਼ੇਅਰ ਕਰ ਸਕੋਗੇ ਫੋਟੋ ਤੇ ਵੀਡੀਓ
ਇਸ ਸਰਵਿਸ ਦਾ ਲਾਭ ਸਿਰਫ ਐਪ ਜ਼ਰੀਏ ਹੀ ਮਿਲ ਸਕੇਗਾ। ਤੁਹਾਨੂੰ ਆਪਣੇ ਫੋਨ ਵਿਚ ਐਪ ਡਾਊਨਲੋਡ ਕਰਨਾ ਹੋਵੇਗਾ। ਜੇਕਰ ਤੁਸੀਂ 12 ਘੰਟੇ ਪਹਿਲਾਂ ਖਾਣਾ ਬੁੱਕ ਕਰਨਗੇ ਤਾਂ ਆਪਣਾ ਮਨਪਸੰਦ ਡਿਸ਼ ਚੁਣਨ ਦਾ ਵੀ ਆਪਸ਼ਨ ਮਿਲੇਗਾ। ਜਿਵੇਂ ਹੀ ਤੁਸੀਂ ਆਪਣਾ ਆਰਡਰ ਬੁੱਕ ਕਰੋਗੇ, ਤੁਹਾਨੂੰ ਪੇਮੈਂਟ ਕਰਨਾ ਹੋਵੇਗਾ। ਪੇਮੈਂਟ ਦੇ ਬਾਅਦ ਖਾਣਾ ਬਣਕੇ ਰੇਲਵੇ ਡਵੀਜ਼ਨ ਦੇ IRCTC ਸੈਂਟਰ ‘ਤੇ ਪਹੁੰਚਾਇਆ ਜਾਵੇਗਾ। ਪੈਕੇਟ ‘ਤੇ ਟ੍ਰੇਨ ਨੰਬਰ, ਯਾਤਰੀ ਦੀ ਪੀਐੱਨਆਰ ਡਿਟੇਲ ਵਰਗੀ ਜ਼ਰੂਰੀ ਜਾਣਕਾਰੀ ਮੌਜੂਦ ਹੋਵੇਗੀ। IRCTC ਸੈਂਟਰਸ ਤੋਂ ਖਾਣਾ ਯਾਤਰੀਆਂ ਤੱਕ ਡਲਿਵਰ ਕਰ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: