ਰਸੋਈ ਗੈਸ ਦੇ ਉਪਭੋਗਤਾਵਾਂ ਨਾਲ ਸਬੰਧਤ ਗੈਸ ਏਜੰਸੀ ਵਿਚ ਜਾ ਕੇ ਬਾਇਓਮੀਟਰਕ ਪ੍ਰਮਾਣੀਕਰਨ ਜ਼ਰੀਏ e-KYC ਕਰਵਾਉਣੀ ਜ਼ਰੂਰੀ ਹੈ। ਪਹਿਲਾਂ ਇਸ ਦੀ ਸੀਮਾ 31 ਦਸੰਬਰ 2023 ਤੱਕ ਨਿਰਧਾਰਤ ਕੀਤੀ ਗਈ ਸੀ। ਹੁਣ ਬਹੁਤ ਸਾਰੇ ਉਪਭੋਗਤਾਵਾਂ ਵੱਲੋਂ e-KVC ਨਹੀਂ ਕਰਵਾਏ ਜਾਣ ਕਾਰਨ ਪੈਟਰੋਲੀਅਮ ਤੇ ਗੈਸ ਮੰਤਰਾਲੇ ਨੇ ਇਸ ਦੀ ਸੀਮਾ ਵਧਾ ਕੇ ਇਸ ਸਾਲ ਦੀ 31 ਮਈ ਤੱਕ ਕਰ ਦਿੱਤੀ ਹੈ।
31 ਮਈ ਤੱਕ ਵੀ ਈ-ਕੇਵਾਈਸੀ ਨਾ ਕਰਨ ਵਾਲੇ ਉਪਭੋਗਤਾਵਾਂ ਨੂੰ ਇਕ ਤਾਂ ਸਪਲਾਈ ਨਹੀਂ ਹੋਵੇਗੀ ਤੇ ਖਾਸ ਕਰਕੇ ਜੋ ਸਬਸਿਡੀ ਦਾ ਲਾਭ ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ ਸਬਸਿਡੀ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਅੰਬਾਲਾ-ਦਿੱਲੀ-ਜੰਮੂ ਹਾਈਵੇ ‘ਤੇ ਵੱਡਾ ਬੱਸ ਹਾ/ਦਸਾ, 7 ਲੋਕਾਂ ਦੇ ਮੁੱਕੇ ਸਾ/ਹ, 20 ਤੋਂ ਵੱਧ ਜ਼ਖਮੀ
ਉਨ੍ਹਾਂ ਮੁਤਾਬਕ ਉਪਭੋਗਤਾ ਜਿਨ੍ਹਾਂ ਦੇ ਨਾਂ ਤੋਂ ਕੁਨੈਕਸ਼ਨ ਹੈ ਉਹ ਆਪਣਾ ਆਧਾਰ ਕਾਰਡ ਤੇ ਗੈਸ ਪਾਸਬੁੱਕ ਲੈ ਕੇ ਏਜੰਸੀ ਦੇ ਦਫਤਰ ਵਿਚ ਸਵੇਰੇ 10 ਵਜੇ ਤੋਂ 5 ਵਜੇ ਤੱਕ ਜਾ ਕੇ ਆਪਣੀ e-KYC ਖਰਵਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: