ਦਿਗੱਜ ਉਦਯੋਗਪਤੀ ਗੌਤਮ ਅਡਾਨੀ ਦੇ ਲਈ ਸਾਲ 2023 ਕਾਫ਼ੀ ਮੁਸ਼ਕਿਲਾਂ ਭਰਿਆ ਸਾਬਿਤ ਹੋ ਰਿਹਾ ਹੈ। ਇੱਕ ਸਮਾਂ ਅਜਿਹਾ ਸੀ ਜਦੋਂ ਕਿਆਸ ਲਗਾਏ ਜਾ ਰਹੇ ਸਨ ਕਿ ਗੌਤਮ ਅਡਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਪਹਿਲੇ ਸਥਾਨ ‘ਤੇ ਪਹੁੰਚ ਸਕਦੇ ਹਨ। ਉੱਥੇ ਹੀ ਹੁਣ ਗੌਤਮ ਅਡਾਨੀ ਅਮੀਰਾਂ ਦੀ ਲਿਸਟ ਵਿੱਚ ਟਾਪ-10 ਤਾਂ ਛੱਡੋ ਟਾਪ-20 ਵਿੱਚ ਵੀ ਕਿਤੇ ਦਿਖਾਈ ਨਹੀਂ ਦੇ ਰਹੇ ਹਨ। ਦਰਅਸਲ, ਅਮਰੀਕਾ ਦੀ ਸ਼ਾਰਟ ਸੈਲਿੰਗ ਫਰਮ ਹਿੰਡਨਬਰਗ ਰਿਸਰਚ ਨੇ ਗੌਤਮ ਅਡਾਨੀ ਨੂੰ ਵੱਡਾ ਝਟਕਾ ਦਿੱਤਾ ਹੈ। ਅਡਾਨੀ ਨੇ ਪੁਛਲੇ ਸਾਲ 44 ਅਰਬ ਡਾਲਰ ਦੀ ਕਮਾਈ ਕੀਤੀ ਸੀ, ਪਰ ਪਿਛਲੇ ਪੰਜ ਦਿਨਾਂ ਵਿੱਚ ਉਹ ਇਸ ਤੋਂ ਜ਼ਿਆਦਾ ਰਕਮ ਗੁਆ ਚੁੱਕੇ ਹਨ।
ਬਲੂਮਬਰਗ ਬਿਲੀਨੇਅਰ ਦੇ ਮੁਤਾਬਕ ਇਸ ਸਾਲ ਅਡਾਨੀ ਹੁਣ ਤੱਕ 48.5 ਅਰਬ ਡਾਲਰ ਦੀ ਨੈੱਟਵਰਥ ਗੁਆ ਚੁੱਕੇ ਹਨ। ਅਡਾਨੀ ਗਰੁੱਪ ਦੇ ਸਾਰੇ ਦਸ ਸ਼ੇਅਰਾਂ ਵਿੱਚ ਬੀਤੇ ਦਿਨਾਂ ਵਿੱਚ ਭਾਰੀ ਗਿਰਾਵਟ ਵੀ ਦੇਖਣ ਨੂੰ ਮਿਲੀ ਸੀ। ਇਸ ਨਾਲ ਅਡਾਨੀ ਨੂੰ ਇੱਕ ਹੀ ਦਿਨ ਵਿੱਚ 12.5 ਅਰਬ ਡਾਲਰ ਦਾ ਝਟਕਾ ਲੱਗਿਆ ਸੀ ਤੇ ਉਸਦੀ ਨੈੱਟਵਰਥ 72.1 ਅਰਬ ਡਾਲਰ ਰਹਿ ਗਈ ਸੀ। ਉਹ ਦੁਨੀਆ ਦੇ ਅਮੀਰਾਂ ਦੀ ਲਿਸਟ ਵਿੱਚ ਲਗਾਤਾਰ ਨੀਚੇ ਖਿਸਕਦੇ ਜਾ ਰਹੇ ਹਨ। ਇਸਦੇ ਨਾਲ ਹੀ ਏਸ਼ੀਆ ਵਿੱਚ ਵੀ ਉਨ੍ਹਾਂ ਦੀ ਬਾਦਸ਼ਾਹਤ ਖੋਹੀ ਗਈ ਹੈ। ਰਿਲਾਇੰਸ ਇੰਡਸਟ੍ਰੀਜ਼ ਦੇ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ।
ਇਹ ਵੀ ਪੜ੍ਹੋ: PM ਮੋਦੀ 10 ਫਰਵਰੀ ਨੂੰ ਜਾਣਗੇ ਮੁੰਬਈ, ਵੰਦੇ ਭਾਰਤ ਐਕਸਪ੍ਰੈਸ ਨੂੰ ਦੇਣਗੇ ਹਰੀ ਝੰਡੀ
ਹਿਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਕਈ ਸ਼ੇਅਰ 60 ਫ਼ੀਸਦੀ ਤੱਕ ਨੀਚੇ ਜਾ ਚੁੱਕੇ ਹਨ। ਬਲੂਮਬਰਗ ਬਿਲੇਨਿਅਰ ਇੰਡੈਕਸ ਦੇ ਟਾਪ-10 ਅਰਬਪਤੀਆਂ ਦੀ ਸੂਚੀ ਵਿੱਚ ਇਸ ਕਾਰਨ ਗੌਤਮ ਅਡਾਨੀ ਸਿੱਧਾ 21ਵੇਂ ਨੰਬਰ ‘ਤੇ ਪਹੁੰਚ ਗਏ ਹਨ। ਇਸ ਸਾਲ ਯਾਨੀ 2023 ਦੀ ਗੱਲ ਕੀਤੀ ਜਾਵੇ ਤਾਂ ਗੌਤਮ ਅਡਾਨੀ ਦੀ ਜਾਇਦਾਦ 59.2 ਅਰਬ ਡਾਲਰ ਘੱਟ ਹੋ ਕੇ 61.3 ਅਰਬ ਡਾਲਰ ਰਹਿ ਗਈ ਹੈ। ਇੱਕ ਹਫ਼ਤੇ ਵਿੱਚ ਹੀ ਅਡਾਨੀ ਨੂੰ 52 ਅਰਬ ਡਾਲਰ ਦਾ ਵੱਡਾ ਝਟਕਾ ਲੱਗਿਆ ਹੈ। ਜੇਕਰ ਇੱਥੇ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਦੁਨੀਆ ਦੇ ਟਾਪ-10 ਅਮੀਰਾਂ ਦੀ ਸੂਚੀ ਵਿੱਚ ਸਿਰਫ਼ ਦੋ ਭਾਰਤੀਆਂ ਦੀ ਦੌਲਤ ਵਧੀ ਸੀ। ਇਸ ਵਿੱਚ ਗੌਤਮ ਅਡਾਨੀ ਤੇ ਮੁਕੇਸ਼ ਅੰਬਾਨੀ ਸ਼ਾਮਿਲ ਸ਼ਾਮਿਲ ਸਨ। ਅਡਾਨੀ ਕਮਾਈ ਦੇ ਮਾਮਲੇ ਵਿੱਚ ਨੰਬਰ ਇੱਕ ‘ਤੇ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: