ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਨਾਲ ਹਵਾਈ ਸਫਰ ਸਸਤਾ ਹੋਣ ਜਾ ਰਿਹਾ ਹੈ। ਕਿਉਂਕਿ ਕੰਪਨੀ ਨੇ ਫਿਊਲ ਚਾਰਜ ਖਤਮ ਕਰਨ ਦਾ ਐਲਾਨ ਕੀਤਾ ਹੈ। ਇੰਡੀਗੋ ਏਅਰਲਾਈਨਜ਼ ਨੇ ਫੈਸਲਾ ਕੀਤਾ ਹੈ ਕਿ ਹੁਣ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਯਾਤਰੀਆਂ ਤੋਂ ਈਂਧਨ ਖਰਚੇ ਨਹੀਂ ਲਏ ਜਾਣਗੇ। ਇਹ ਨਿਯਮ ਵੀ ਅੱਜ ਯਾਨੀ 4 ਜਨਵਰੀ ਤੋਂ ਲਾਗੂ ਹੋ ਗਿਆ ਹੈ। ਹੁਣ ਤੁਹਾਨੂੰ ਇੰਡੀਗੋ ਏਅਰ ਟਿਕਟ ਖਰੀਦਣ ਲਈ 300 ਤੋਂ 1000 ਰੁਪਏ ਘੱਟ ਦੇਣੇ ਪੈਣਗੇ।
ਦੱਸ ਦੇਈਏ ਕਿ ਇਹ ਫਿਊਲ ਚਾਰਜ 6 ਅਕਤੂਬਰ, 2023 ਤੋਂ ਲਾਗੂ ਹੋਏ ਸਨ। ਏਅਰਲਾਈਨ ਨੇ ਇਹ ਨਵਾਂ ਚਾਰਜ ਏਅਰ ਫਿਊਲ ਯਾਨੀ ATF ਦੀਆਂ ਵਧਦੀਆਂ ਕੀਮਤਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਲਗਾਇਆ ਸੀ। ਏਅਰਲਾਈਨਜ਼ ਦੇ ਸੰਚਾਲਨ ਵਿੱਚ ਸਭ ਤੋਂ ਵੱਧ ਖਰਚਾ ਫਿਊਲ ਦਾ ਹੁੰਦਾ ਹੈ। ਹਵਾਈ ਈਂਧਨ ਦੀਆਂ ਕੀਮਤਾਂ ਡਿੱਗਣ ਕਾਰਨ ਇਨ੍ਹਾਂ ਦੀ ਲਾਗਤ ਵੀ ਘਟ ਗਈ ਹੈ। ਇਸ ਲਈ ਕੰਪਨੀ ਨੇ ਇਸ ਫਿਊਲ ਚਾਰਜ ਨੂੰ ਕਿਰਾਏ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। 1 ਜਨਵਰੀ 2024 ਨੂੰ ਏਵੀਏਸ਼ਨ ਟਰਬਾਈਨ ਫਿਊਲ (ATF) ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ।
ATF ਦੀ ਕੀਮਤ 1.06 ਲੱਖ ਰੁਪਏ ਪ੍ਰਤੀ ਕਿਲੋਲੀਟਰ ਤੋਂ ਘਟ ਕੇ 1.01 ਲੱਖ ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਇੰਡੀਗੋ ਦੀਆਂ ਉਡਾਣਾਂ ਲਈ ਟਿਕਟਾਂ ਬੁੱਕ ਕਰਵਾਉਣ ਵਾਲੇ ਯਾਤਰੀਆਂ ਨੂੰ ਹੁਣ ਫਿਊਲ ਚਾਰਜ ਨਹੀਂ ਦੇਣੇ ਪੈਣਗੇ। ਹੁਣ ਤੱਕ ਫਿਊਲ ਚਾਰਜ ਉਸ ਦੂਰੀ ‘ਤੇ ਨਿਰਭਰ ਕਰਦਾ ਸੀ ਜਿਸ ਲਈ ਟਿਕਟ ਖਰੀਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਦਿਨ-ਦਿਹਾੜੇ ਵੱਡੀ ਵਾ.ਰ.ਦਾਤ, 3 ਵਿਅਕਤੀਆਂ ਨੇ ਸਰਪੰਚ ‘ਤੇ ਚ.ਲਾਈਆਂ ਗੋ.ਲੀ.ਆਂ
ਹੁਣ ਤੱਕ ਵੱਖ-ਵੱਖ ਕਿਲੋਮੀਟਰ ‘ਤੇ ਇੰਨਾ ਈਂਧਨ ਫਿਊਲ ਦੇਣਾ ਪੈਂਦਾ ਸੀ: –
0-500 ਕਿਲੋਮੀਟਰ ‘ਤੇ 300 ਰੁਪਏ
501-1000 ਕਿਲੋਮੀਟਰ ਲਈ 400 ਰੁਪਏ
1001-1500 ਕਿਲੋਮੀਟਰ ‘ਤੇ 550 ਰੁਪਏ
1501-2500 ਕਿਲੋਮੀਟਰ ‘ਤੇ 650 ਰੁਪਏ
2501-3500 ਕਿਲੋਮੀਟਰ ‘ਤੇ 800 ਰੁਪਏ
3501 ਕਿਲੋਮੀਟਰ ਤੋਂ ਉੱਪਰ 1000 ਰੁਪਏ
0 ਤੋਂ 500 ਕਿਲੋਮੀਟਰ ਲਈ ਫਿਊਲ ਚਾਰਜ 500 ਰੁਪਏ ਸੀ, ਜੋ ਕਿ ਘੱਟੋ-ਘੱਟ ਚਾਰਜ ਸੀ। ਜਦਕਿ 3,501 ਕਿਲੋਮੀਟਰ ਜਾਂ ਇਸ ਤੋਂ ਵੱਧ ਦੀ ਦੂਰੀ ਲਈ 1,000 ਰੁਪਏ ਦਾ ਫਿਊਲ ਚਾਰਜ ਦੇਣਾ ਪੈਂਦਾ ਸੀ, ਜੋ ਕਿ ਵੱਧ ਤੋਂ ਵੱਧ ਸੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”