ਚੋਣ ਨਤੀਜੇ ਵਾਲੇ ਦਿਨ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਬੜ੍ਹਤ ਦੇਖਣ ਨੂੰ ਮਿਲੀ ਹੈ। ਇੰਡੀਆ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ ਮੁਤਾਬਕ 10 ਗ੍ਰਾਮ 24 ਕੈਰੇਟ ਸੋਨਾ 751 ਰੁਪਏ ਮਹਿੰਗਾ ਹੋ ਕੇ 72527 ਰੁਪਏ ‘ਤੇ ਪਹੁੰਚ ਗਿਆ ਹੈ।
ਦੂਜੇ ਪਾਸੇ ਇਕ ਕਿਲੋ ਚਾਂਦੀ 1069 ਰੁਪਏ ਮਹਿੰਗੀ ਹੋ ਕੇ 91,286 ਰੁਪਏ ਪ੍ਰਤੀ ਕਿਲੋਗ੍ਰਾਮ ਵਿਚ ਵਿਕ ਰਹੀ ਹੈ। ਇਸ ਤੋਂ ਪਹਿਲਾਂ 3 ਜੂਨ ਨੂੰ ਚਾਂਦੀ 90,217 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਸੀ। IBJA ਮੁਤਾਬਕ ਇਸ ਸਾਲ ਹੁਣ ਤੱਕ ਸੋਨੇ ਦੇ ਰੇਟ 9175 ਰੁਪਏ ਵਧ ਚੁੱਕੇ ਹਨ। 1 ਜਨਵਰੀ ਨੂੰ ਸੋਨਾ 63,352 ਸੀ ਜੋ ਹੁਣ 72,527 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਿਆ ਹੈ। ਦੂਜੇ ਪਾਸੇ ਇਕ ਕਿਲੋ ਚਾਂਦੀ ਦੇ ਰੇਟ 73,395 ਰੁਪਏ ਤੋਂ ਵਧ ਕੇ 91,286 ਰੁਪਏ ‘ਤੇ ਪਹੁੰਚ ਗਏ ਹਨ।
ਜੇਕਰ ਤੁਸੀਂ ਇਨ੍ਹੀਂ ਦਿਨੀਂ ਸੋਨਾ ਖਰੀਦਣ ਦਾ ਪਲਾਨ ਬਣਾ ਰਹੇ ਹੋ ਤਾਂ ਬਿਊਰੋ ਆਫ ਇੰਡੀਅਨ ਸਟੈਂਡਰਡ ਦਾ ਹਾਲਮਾਰਕ ਲੱਗਾ ਹੋਇਆ ਸਰਟੀਫਾਈਡ ਗੋਲਡ ਹੀ ਖਰੀਦੋ। ਨਵੇਂ ਨਿਯਮ ਤਹਿਤ ਹੁਣ 6 ਡਿਜੀਟ ਵਾਲੇ ਅਲਫਾਨਿਊਮੇਰਿਕ ਹਾਲਮਾਰਕਿੰਗ ਦੇ ਬਿਨਾਂ ਸੋਨਾ ਨਹੀਂ ਵਿਕੇਗਾ ਜਿਵੇਂ ਆਧਾਰ ਕਾਰਡ ‘ਤੇ 12 ਅੰਕਾਂ ਦਾ ਕੋਡ ਹੁੰਦਾ ਹੈ, ਉਸੇ ਤਰ੍ਹਾਂ ਸੋਨੇ ‘ਤੇ 6 ਅੰਕਾਂ ਦਾ ਹਾਲਮਾਰਕ ਕੋਡ ਹੋਵੇਗਾ।
ਇਹ ਵੀ ਪੜ੍ਹੋ : ਅਮਿਤ ਸ਼ਾਹ 3 ਲੱਖ ਵੋਟਾਂ ਨਾਲ ਅੱਗੇ, ਸਮ੍ਰਿਤੀ ਇਰਾਨੀ ਪਿੱਛੇ, BJP ਦੇ ਇਹ ਉਮੀਦਵਾਰ ਹਨ ਅੱਗੇ
ਇਸ ਨੂੰ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਯਾਨੀ HUID ਕਹਿੰਦੇ ਹਨ। ਇਹ ਨੰਬਰ ਅਲਫਾਨਿਊਮੇਰਿਕ ਯਾਨੀ ਕੁਝ ਇਸ ਤਰ੍ਹਾਂ ਹੋ ਸਕਦਾ ਹੈ-AZ45241, ਹਾਲਮਾਰਕਿੰਗ ਜ਼ਰੀਏ ਇਹ ਪਤਾ ਕਰਨਾ ਸੰਭਵ ਹੋ ਗਿਆ ਹੈ ਕਿ ਕੋਈ ਸੋਨਾ ਕਿੰਨੇ ਕੈਰੇਟ ਦਾ ਹੈ।
ਵੀਡੀਓ ਲਈ ਕਲਿੱਕ ਕਰੋ -: