ਮੋਬਾਈਲ ਫੋਨ ਯੂਜਰਸ ਨੂੰ ਲੋਕ ਸਭਾ ਚੋਣਾਂ ਦੇ ਬਾਅਦ ਵੱਡਾ ਝਟਕਾ ਲੱਗ ਸਕਦਾ ਹੈ। ਦੇਸ਼ ਵਿਚ 7 ਪੜਾਵਾਂ ਵਿਚ ਲੋਕ ਸਭਾ ਚੋਣ ਪ੍ਰਕਿਰਿਆ ਚੱਲ ਰਹੀ ਹੈ। 1 ਜੂਨ ਨੂੰ ਆਖਰੀ ਪੜਾਅ ਦੀ ਵੋਟਿੰਗ ਦੇ ਬਾਅਦ 4 ਜੂਨ ਨੂੰ ਨਤੀਜੇ ਆਉਣੇ ਹਨ। ਰਿਪੋਰਟ ਮੁਤਾਬਕ ਚੋਣਾਂ ਦੇ ਬਾਅਦ ਮੋਬਾਈਲ ਫੋਨ ਯੂਜਰਸ ਦੇ ਬਿੱਲ ਵਿਚ ਲਗਭਗ 25 ਫੀਸਦੀ ਦਾ ਵਾਧਾ ਹੋ ਸਕਦਾ ਹੈ। ਟੈਲੀਕਾਮ ਕੰਪਨੀਆਂ ਹੁਣ ਦੇ ਸਾਲਾਂ ਵਿਚ ਟੈਰਿਫ ਵਾਧੇ ਦੇ ਚੌਥੇ ਰਾਊਂਡ ਦੀ ਤਿਆਰੀ ਕਰ ਰਹੀਆਂ ਹਨ। ਕੰਪਨੀਆਂ ਦੇ ਇਸ ਕਦਮ ਦੇ ਬਾਅਦ ਟੈਲੀਕਾਮ ਕੰਪਨੀਆਂ ਦੇ ਰੈਵੇਨਿਊ ਵਿਚ ਵਾਧਾ ਹੋਵੇਗਾ।
ਰਿਪੋਰਟ ਵਿਚ ਦੱਸਿਆ ਕਿ ਵਧਦੇ ਮੁਕਾਬਲੇ ਤੇ ਭਾਰੀ 5G ਨਿਵੇਸ਼ ਦੇ ਬਾ੍ਦ ਕੰਪਨੀਆਂ ਫਾਇਦੇ ਵਿਚ ਸੁਧਾਰ ਦੀ ਉਮੀਦ ਕਰ ਰਹੀਆਂ ਹਨ। ਸਰਕਾਰੀ ਰਿਪੋਰਟ ਮੁਤਾਬਕ ਆਉਣ ਵਾਲੇ ਸਮੇਂ ਵਿਚ ਟੈਲੀਕਾਮ ਆਪ੍ਰੇਟਰ ਵੱਲੋਂ 25 ਫੀਸਦੀ ਵਾਧੇ ਦੀ ਉਮੀਦ ਕੀਤੀ ਜਾ ਰਹੀ ਹੈ। ਰਿਪੋਰਟ ਵਿਚ ਦੱਸਿਆ ਗਿਆ ਕਿ ਭਾਵੇਂ ਹੀ ਕੀਮਤ ਵਿਚ ਵਾਧਾ ਜ਼ਿਆਦਾ ਲੱਗ ਰਿਹਾ ਹੋਵੇ ਪਰ ਇਹ ਸ਼ਹਿਰ ਤੇ ਪਿੰਡ ਦੋਵਾਂ ਵਿਚ ਰਹਿਣ ਵਾਲੇ ਲੋਕਾਂ ਲਈ ਸਾਧਾਰਨ ਹੈ। ਦਰਅਸਲ ਲੋਕ ਜ਼ਿਆਦਾ ਇੰਟਰਨੈੱਟ ਡਾਟਾ ਯੂਜ਼ ਕਰ ਰਹੇ ਹਨ ਤੇ ਖਰਚ ਘੱਟ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : AGTF ਪੰਜਾਬ ਨੂੰ ਮਿਲੀ ਸਫਲਤਾ, ਬੁੱਚੀ ਗਿ/ਰੋਹ ਦੇ 4 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ
ਸ਼ਹਿਰਾਂ ਵਿਚ ਰਹਿਣ ਵਾਲੇ ਲੋਕ ਆਪਣੇ ਕੁੱਲ ਖਰਚ ਦਾ 3.2 ਫੀਸਦੀ ਟੈਲੀਕਾਮ ‘ਤੇ ਕਰਦੇ ਸਨ। ਇਹ ਵਧ ਕੇ 3.6 ਫੀਸਦੀ ਹੋ ਜਾਵੇਗਾ। ਦੂਜੇ ਪਾਸੇ ਪਿੰਡਾਂ ਵਿਚ ਰਹਿਣ ਵਾਲਿਆਂ ਦਾ ਟੈਲੀਕਾਮ ‘ਤੇ ਖਰਚ 5.2 ਫੀਸਦੀ ਤੋਂ ਵਧ ਕੇ 5.9 ਫੀਸਦੀ ਹੋ ਜਾਵੇਗਾ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਟੈਲੀਕਾਮ ਕੰਪਨੀਆਂ ਬੇਸਿਕ ਪਲਾਨ ਦੀ ਕੀਮਤ ਵਿਚ 25 ਫੀਸਦੀ ਤੱਕ ਵਾਧਾ ਕਰਦੀਆਂ ਹਨ ਤਾਂ ਉਨ੍ਹਾਂ ਦਾ ਔਸਤ ਪ੍ਰਤੀ ਯੂਜ਼ਰ ਮਾਲੀਆ 16 ਫੀਸਦੀ ਤੱਕ ਵਧ ਜਾਵੇਗਾ।
ਟੈਲੀਕਾਮ ਕੰਪਨੀਆਂ 5G ਵਿਚ ਕੀਤੇ ਗਏ ਖਰਚ ਦੀ ਭਰਪਾਈ ਲਈ ਫੋਨ ਰਿਚਾਰਜ ਪੈਕ ਦੀ ਕੀਮਤ ਵਿਚ ਬਦਲਾਅ ਕਰੇਗੀ। ਉਸ ਮੁਤਾਬਕ ਪਲਾਨ ਦੀ ਕੀਮਤ ਵਿਚ 10 ਤੋਂ 15 ਫੀਸਦੀ ਦੇ ਵਾਧੇ ਨਾਲ ਕੰਪਨੀਆਂ ਦਾ ARPU ਲਗਭਗ 100 ਰੁਪਏ ਤੱਕ ਵਧ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: