ਦੁਨੀਆ ਦੇ ਚੋਟੀ ਦੇ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਭਾਰਤੀ ਅਮੀਰਾਂ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵਿਚਕਾਰ ਜਾਇਦਾਦ ਦੀ ਦੌੜ ਹਰ ਰੋਜ਼ ਨਵੇਂ ਮੋੜ ਲੈ ਰਹੀ ਹੈ। ਬੀਤੇ ਸ਼ਨੀਵਾਰ ਸ਼ੇਅਰਾਂ ਵਿੱਚ ਆਏ ਉਛਾਲ ਨਾਲ ਵਧੀ ਨੈੱਟਵਰਥ ਦੇ ਚੱਲਦਿਆਂ ਅਡਾਨੀ ਗਰੁੱਪ ਦੇ ਚੈਅਰਮੈਨ ਗੌਤਮ ਅਡਾਨੀ ਦਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਸਨ, ਪਰ ਬੀਤੇ 24 ਘੰਟਿਆਂ ਵਿੱਚ ਉਨ੍ਹਾਂ ਨੂੰ ਜੋ ਨੁਕਸਾਨ ਹੋਇਆ ਹੈ, ਉਸ ਤੋਂ ਬਾਅਦ ਇਹ ਤਾਜ ਇਕ ਵਾਰ ਫਿਰ ਮੁਕੇਸ਼ ਅੰਬਾਨੀ ਦੇ ਸਿਰ ‘ਤੇ ਸਜ ਗਿਆ ਹੈ।
ਅਡਾਨੀ-ਹਿੰਡਨਬਰਗ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸ਼ੇਅਰ ਬਾਜ਼ਾਰ ਵਿੱਚ ਗੌਤਮ ਅਡਾਨੀ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਸੀ । ਜਿਸਦੇ ਚੱਲਦਿਆਂ ਉਨ੍ਹਾਂ ਦੀ ਨੈੱਟਵਰਥ ਵੀ ਤੇਜ਼ੀ ਨਾਲ ਵਧੀ ਅਤੇ ਬੀਤੇ ਸ਼ਨੀਵਾਰ ਨੂੰ ਇਹ ਵਧ ਕੇ 97.6 ਅਰਬ ਡਾਲਰ ਹੋ ਗਈ ਸੀ , ਇੰਨਾ ਹੀ ਨਹੀਂ ਇਸ ਅੰਕੜੇ ਨਾਲ ਗੌਤਮ ਅਡਾਨੀ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਕੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਸਨ।
ਜੇਕਰ ਅਸੀਂ ਪਿਛਲੇ 24 ਘੰਟਿਆਂ ਵਿੱਚ ਗੌਤਮ ਅਡਾਨੀ ਦੀ ਸੰਪਤੀ ਵਿੱਚ ਆਈ ਗਿਰਾਵਟ ‘ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਦੀ ਕੁੱਲ ਜਾਇਦਾਦ 3.09 ਅਰਬ ਡਾਲਰ ਦੀ ਕਮੀ ਨਾਲ 94.5 ਅਰਬ ਡਾਲਰ ‘ਤੇ ਆ ਗਈ ਹੈ । ਇਸ ਕਾਰਨ ਜਿੱਥੇ ਮੁਕੇਸ਼ ਅੰਬਾਨੀ ਉਨ੍ਹਾਂ ਤੋਂ ਦੋ ਸਥਾਨ ਉੱਪਰ ਚਲੇ ਗਏ ਹਨ, ਉੱਥੇ ਹੀ ਫ੍ਰੈਂਕੋਇਸ ਬੇਟੇਕੋਰਟ ਮੇਅਰਸ ਨਾਂ ਦਾ ਅਰਬਪਤੀ ਵੀ ਉਨ੍ਹਾਂ ਤੋਂ ਅੱਗੇ ਨਿਕਲ ਕੇ 13ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਦੱਸ ਦੇਈਏ ਕਿ ਇੱਕ ਪਾਸੇ ਜਿੱਥੇ ਗੌਤਮ ਅਡਾਨੀ ਦੀ ਸੰਪਤੀ ਘਟੀ ਹੈ, ਉਥੇ ਹੀ ਦੂਜੇ ਪਾਸੇ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਜਾਇਦਾਦ ਵਿੱਚ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਅੰਬਾਨੀ ਦੀ ਕੁੱਲ ਸੰਪਤੀ 536 ਮਿਲੀਅਨ ਡਾਲਰ ਜਾਂ ਲਗਭਗ 4500 ਕਰੋੜ ਰੁਪਏ ਵਧੀ ਹੈ ਅਤੇ ਇਸ ਦੇ ਨਾਲ ਹੀ ਇਹ ਵਧ ਕੇ 97.5 ਅਰਬ ਡਾਲਰ ਹੋ ਗਈ ਹੈ। ਦੌਲਤ ਦੇ ਇਸ ਅੰਕੜੇ ਨਾਲ ਉਹ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ ਵਿੱਚ ਇੱਕ ਸਥਾਨ ਉੱਪਰ ਚੜ੍ਹ ਕੇ 12ਵੇਂ ਸਥਾਨ ‘ਤੇ ਪਹੁੰਚ ਗਏ ਹਨ, ਉਥੇ ਹੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਤਾਜ ਵੀ ਉਨ੍ਹਾਂ ਦੇ ਸਿਰ ਸਜ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”