ਆਰਬੀਆਈ ਨੇ ਦੋ ਹਜ਼ਾਰ ਰੁਪਏ ਦੇ ਨੋਟ ਨੂੰ ਲੈ ਕੇ ਇਕ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਕਿ ਬੰਦ ਕੀਤੇ ਗਏ 2000 ਰੁਪਏ ਦੇ 97.76 ਫੀਸਦੀ ਨੋਟ ਬੈਂਕਿੰਗ ਸਿਸਟਮ ਵਿਚ ਵਾਪਸ ਆ ਗਏ ਹਨ। ਸਿਰਫ 7961 ਕਰੋੜ ਰੁਪਏ ਦੇ 2,000 ਦੇ ਨੋਟ ਅਜੇ ਲੋਕਾਂ ਕੋਲ ਹਨ।
RBI ਨੇ ਕਿਹਾ ਕਿ 19 ਮਈ 2023 ਨੂੰ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ। ਇਸ ਦਿਨ ਦੇ ਅੰਤ ਵਿਚ ਬਾਜ਼ਾਰ ਵਿਚ ਮੌਜੂਦ 2000 ਰੁਪਏ ਦੇ ਨੋਟਾਂ ਦੀ ਕੀਮਤ 3.56 ਲੱਖ ਕਰੋੜ ਰੁਪਏ ਸੀ। ਹੁਣ 30 ਅਪ੍ਰੈਲ 2024 ਨੂੰ ਬਾਜ਼ਾਰ ਵਿਚ ਸਿਰਫ 7961 ਕਰੋੜ ਰੁਪਏ ਦੇ ਨੋਟ ਬਾਜ਼ਾਰ ਵਿਚ ਹਨ। ਹਾਲਾਂਕਿ ਆਰਬੀਆਈ ਦਾ ਕਹਿਣਾ ਹੈ ਕਿ 2000 ਰੁਪਏ ਦਾ ਨੋਟ ਵੈਧ ਹੈ। ਲੋਕ ਦੇਸ਼ ਭਰ ਵਿਚ ਆਰਬੀਆਈ ਦੇ 19 ਦਫਤਰਾਂ ‘ਤੇ 2000 ਰੁਪਏ ਦੇ ਨੋਟ ਜਮ੍ਹਾ ਕਰ ਸਕਦੇ ਹਨ ਜਾਂ ਹੋਰ ਨੋਟਾਂ ਵਿਚ ਬਦਲ ਸਕਦੇ ਹਨ।
ਇਹ ਵੀ ਪੜ੍ਹੋ :ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਨ.ਸ਼ਾ ਤ.ਸਕਰੀ ਦਾ ਪਰਦਾਫਾਸ਼, 2 ਤ.ਸਕਰਾਂ ਨੂੰ ਨ.ਸ਼ੀਲੇ ਪਦਾਰਥਾਂ ਸਣੇ ਕੀਤਾ ਗ੍ਰਿਫਤਾਰ
ਜਨਤਾ 2000 ਦੇ ਨੋਟ ਭਾਰਤੀ ਡਾਕ ਰਾਹੀਂ ਵੀ ਆਰਬੀਆਈ ਦੇ ਕਿਸੇ ਵੀ ਦਫਤਰ ਵਿਚ ਭੇਜ ਕੇ ਉਨ੍ਹਾਂ ਦੇ ਬਰਾਬਰ ਕੀਮਤ ਦੀ ਰਕਮ ਆਪਣੇ ਬੈਂਕ ਖਾਤਿਆਂ ਵਿਚ ਜਮ੍ਹਾ ਕਰਾ ਸਕਦੀ ਹੈ। ਆਰਬੀਆਈ ਵੱਲੋਂ ਨਵੰਬਰ 2016 ਵਿਚ 1000 ਤੇ 500 ਰੁਪਏ ਦੇ ਨੋਟ ਬੰਦ ਕਰਨ ਦੇ ਬਾਅਦ 2000 ਰੁਪਏ ਦੇ ਨੋਟ ਜਾਰੀ ਕੀਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: