ਜੇਕਰ ਤੁਸੀਂ ਕਦੇ ਵੀ ਆਪਣੀ ਲੋੜ ਦੇ ਸਮੇਂ ਬੈਂਕ ਜਾਂ NBFC ਤੋਂ ਗੋਲਡ ਲੋਨ ਲਿਆ ਹੈ ਤਾਂ ਇਸ ਖਬਰ ਨਾਲ ਤੁਹਾਡਾ ਅਪਡੇਟ ਰਹਿਣਾ ਜ਼ਰੂਰੀ ਹੈ। ਆਰਬੀਆਈ ਨੇ NBFC ਨੂੰ ਕਿਹਾ ਕਿ ਉਹ ਇਨਕਮ ਟੈਕਸ ਦੇ ਨਿਯਮਾਂ ਦੇ ਹਿਸਾਬ ਨਾਲ ਸੋਨੇ ਦੇ ਬਦਲੇ ਲੋਨ ਦਿੰਦੇ ਸਮੇਂ 20,000 ਤੋਂ ਜ਼ਿਆਦਾ ਦਾ ਨਕਦ ਭੁਗਤਾਨ ਨਾ ਕਰੇ। ਰਿਜ਼ਰਵ ਬੈਂਕ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਗੋਲਡ ਦੇ ਬਦਲੇ ਲੋਨ ਦੇਣ ਵਾਲੇ ਫਾਈਨਾਂਸਰ ਅਤੇ ਮਾਈਕ੍ਰੋ ਫਾਈਨਾਂਸ ਕੰਪਨੀਆਂ ਨੂੰ ਦਿੱਤੀ ਗਈ ਸਲਾਹ ਵਿਚ ਉਨ੍ਹਾਂ ਨੇ ਇਨਕਮ ਟੈਕਸ ਐਕਟ ਦੇ ਸੈਕਸ਼ਨ 269 ਐਸਐੱਸ ਨੂੰ ਫਾਲੋ ਕਰਨ ਲਈ ਕਿਹਾ ਹੈ।
ਇਨਕਮ ਟੈਕਸ ਐਕਟ ਦੀ ਧਾਰਾ 269SS ਤਹਿਤ ਵਿਵਸਥਾ ਹੈ ਕਿ ਕੋਈ ਵਿਅਕਤੀ ਭੁਗਤਾਨ ਦੇ ਨਿਸ਼ਚਤ ਢੰਗਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੀ ਤਰਫੋਂ ਜਮ੍ਹਾ ਜਾਂ ਕਰਜ਼ੇ ਸਵੀਕਾਰ ਨਹੀਂ ਕਰ ਸਕਦਾ ਹੈ। ਇਸ ਸੈਕਸ਼ਨ ਵਿੱਚ ਨਕਦੀ ਦੀ ਮਨਜ਼ੂਰ ਸੀਮਾ 20,000 ਰੁਪਏ ਹੈ। ਇਸ ਐਡਵਾਈਜ਼ਰੀ ਤੋਂ ਕੁਝ ਹਫ਼ਤੇ ਪਹਿਲਾਂ, ਆਰਬੀਆਈ ਨੇ ਆਈਆਈਐਫਐਲ ਫਾਈਨਾਂਸ ਨੂੰ ਆਪਣੇ ਨਿਰੀਖਣ ਦੌਰਾਨ ਕੁਝ ਚਿੰਤਾਵਾਂ ਦਾ ਪਤਾ ਲਗਾਉਣ ਤੋਂ ਬਾਅਦ ਸੋਨੇ ਦੇ ਕਰਜ਼ਿਆਂ ਨੂੰ ਮਨਜ਼ੂਰੀ ਦੇਣ ਜਾਂ ਵੰਡਣ ਤੋਂ ਰੋਕ ਦਿੱਤਾ ਸੀ।
ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਮਿਲੀ ਜ਼ਮਾਨਤ ‘ਤੇ ਬੋਲੇ CM ਮਾਨ-‘ਲੋਕਤੰਤਰ ਨੂੰ ਬਚਾਉਣ ਦੀ ਲੜਾਈ ਨੂੰ ਹੋਰ ਸ਼ਿੱਦਤ ਨਾਲ ਲੜਾਂਗੇ’
ਆਰਬੀਆਈ ਦੀ ਇਸ ਸਲਾਹ ‘ਤੇ ਟਿੱਪਣੀ ਕਰਦੇ ਹੋਏ ਮਨੀਪੁਰਮ ਫਾਈਨਾਂਸ ਦੇ ਐੱਮਡੀ ਤੇ ਸੀਈਓ ਵੀਪੀ ਨੰਦਕੁਮਾਰ ਨੇ ਕਿਹਾ ਕਿ ਇਸ ਵਿਚ ਕੈਸ਼ ਲੋਨ ਦੇਣ ਲਈ 20,000ਰੁਪਏ ਦੀ ਲਿਮਟ ਦੁਹਰਾਈ ਗਈ ਹੈ। ਉਨ੍ਹਾਂ ਕਿਹਾ ਕਿ ਮਨੀਪੁਰਮ ਫਾਈਨਾਂਸ ਦੇ ਅੱਧੇ ਕਰਜ਼ੇ ਆਨਲਾਈਨ ਦਿੱਤੇ ਜਾਂਦੇ ਹਨ ਅਤੇ ਬ੍ਰਾਂਚ ਤੋਂ ਪ੍ਰਾਪਤ ਕਰਜ਼ਿਆਂ ਲਈ ਵੀ ਜ਼ਿਆਦਾਤਰ ਗਾਹਕ ਸਿੱਧੇ ਟ੍ਰਾਂਸਫਰ ਨੂੰ ਤਰਜੀਹ ਦਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: