ਭਾਰਤ ਸਣੇ ਕਈ ਦੇਸ਼ਾਂ ਵਿਚ ਯੂਨੀਫਾਈਡ ਪੇਮੈਂਟਸ ਇੰਟਰਫੇਸ ਯਾਨੀ UPI ਲੈਣ-ਦੇਣ ਦਾ ਮਾਧਿਅਮ ਬਣ ਚੁੱਕਾ ਹੈ। ਸ਼ਹਿਰਾਂ ਵਿਚ ਹੀ ਨਹੀਂ ਸਗੋਂ ਪਿੰਡਾਂ ਵਿਚ ਵੀ UPI ਜ਼ਰੀਏ ਲੈਣ-ਦੇਣ ਵਧ ਰਿਹਾ ਹੈ। ਸਰਕਾਰ ਨੇ ਡਿਜੀਟਲ ਪੇਮੈਂਟ ਪਲੇਟਫਾਰਮ ਵਿਚ ਗਾਹਕਾਂ ਦੇ ਫਾਇਦੇ ਲਈ ਕਈ ਕੰਮ ਕੀਤੇ ਹਨ। ਇਕ ਵਾਰ ਫਿਰ UPI ਨਾਲ ਜੁੜੇ ਨਿਯਮਾਂ ਵਿਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਕੁਝ ਯੂਪੀਆਈ ਟ੍ਰਾਂਜੈਕਸ਼ਨ ਨੂੰ ਖਾਰਜ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ। ਨਵੇਂ ਨਿਯਮ 1 ਫਰਵਰੀ 2025 ਤੋਂ ਲਾਗੂ ਹੋਣਗੇ।
ਭਾਰਤੀ ਰਾਸ਼ਟਰੀ ਭੁਗਤਾਨ ਨਿਗਮ ਨੇ ਸਰਕੂਲਰ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਕ ਫਰਵਰੀ ਤੋਂ ਸਪੈਸਲ ਕੈਰੇਕਟਰਸ ਨਾਲ ਬਣੀ ID ਵਾਲੇ ਟ੍ਰਾਂਜੈਕਸ਼ਨ ਅਕਸੈਪਟ ਨਹੀਂ ਕੀਤੇ ਜਾਣਗੇ। ਯੂਜਰਸ ਸਿਰਫ ਅਲਫਾਨਿਊਮੇਰਿਕ ਕੈਰੇਕਟਰਸ ਜ਼ਰੀਏ ਆਈਡੀ ਤੋਂ ਹੀ ਟ੍ਰਾਂਜੈਕਸ਼ਨ ਅਕਸੈਪਟ ਕੀਤੇ ਜਾਣਗੇ, ਜੋ ਲੋਕ ਇਸ ਦਾ ਪਾਲਣ ਨਹੀਂ ਕਰਨਗੇ, ਅਜਿਹੇ ਲੋਕਾਂ ਦੀ ਆਈਡੀ ਬਲਾਕ ਕਰ ਦਿੱਤੀ ਜਾਵੇਗੀ।
NPCI ਦਾ ਇਹ ਨਿਰਦੇਸ਼ 1 ਫਰਵਰੀ 2025 ਤੋਂ ਬਦਲਣ ਵਾਲਾ ਹੈ। NPCI ਨੇ ਯੂਪੀਆਈ ਆਪ੍ਰੇਟਰਾਂ ਨੂੰ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਉਨ੍ਹਾਂ ਨੂੰ UPI ਟ੍ਰਾਂਜੈਕਸ਼ਨ ਆੀਡੀ ਲਈ ਅਲਫਾਨਿਊਮੇਰਿਕ ਕੈਰੇਕਟਰ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਸੈਂਟਰਲ ਸਿਸਟਮ ਉਸ ਐਪ ‘ਤੇ ਕਿਸੇ ਵੀ ਯੂਪੀਆਈ ਟ੍ਰਾਂਜੈਕਸ਼ਨ ਦੀ ਇਜਾਜ਼ਤ ਨਹੀਂ ਦੇਵੇਗਾ। ਇਸ ਟ੍ਰਾਂਜੈਕਸ਼ਨ ਦਾ ਪਾਲਣ ਕਰਨ ਦੀ ਜ਼ਿੰਮੇਵਾਰੀ ਪੇਮੈਂਟ ਐਪ ‘ਤੇ ਹੈ।
NPCI ਨੇ ਇਹ ਫੈਸਲਾ ਅਜਿਹੇ ਸਮੇਂ ‘ਚ ਲਿਆ ਹੈ ਜਦੋਂ ਰਿਟੇਲ ਪੇਮੈਂਟ ਆਪਰੇਟਰਾਂ ਨੇ ਲੈਣ-ਦੇਣ ਲਈ UPI ਵਿਕਲਪ ਦੀ ਵਰਤੋਂ ਵਧਾਉਣ ਦਾ ਟੀਚਾ ਰੱਖਿਆ ਹੈ। 2016 ਵਿੱਚ ਨੋਟਬੰਦੀ ਤੋਂ ਬਾਅਦ ਭਾਰਤ ਵਿੱਚ ਡਿਜੀਟਲ ਲੈਣ-ਦੇਣ ਤੇਜ਼ੀ ਨਾਲ ਉਭਰਿਆ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਯੂਪੀਆਈ ਟ੍ਰਾਂਜੈਕਸ਼ਨ ਹੋ ਰਹੀ ਹੈ। ਸ਼੍ਰੀਲੰਕਾ, ਭੂਟਾਲ, ਯੂਏਈ, ਮਾਰੀਸ਼ਸ ਤੇ ਫਰਾਂਸ ਵਿਚ ਯੂਪੀਆਈ ਟ੍ਰਾਂਜੈਕਸ਼ਨ ਹੋ ਰਹੇ ਹਨ।
ਇਹ ਵੀ ਪੜ੍ਹੋ : CM ਮਾਨ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ EC ਦੀ ਰੇਡ, ਛਾਪੇ ਮਗਰੋਂ ਮੁੱਖ ਮੰਤਰੀ ਨੇ ਕਹੀ ਇਹ ਗੱਲ
ਨੈਸ਼ਨਲ ਪੇਮੈਂਟਸ ਇੰਟਰਫੇਸ ਆਫ ਇੰਡੀਆ ਨੇ ਪਹਿਲਾਂ ਹੀ ਲੋਕਾਂ ਨੂੰ ਯੂਪੀਆਈ ਆਈਡੀ ਲਈ ਸਪੈਸ਼ਲ ਕੈਰੇਕਟਰਸ ਦੀ ਜਗ੍ਹਾ ਅਲਫਾਨਿਊਮੇਰਿਕ ਕੈਰੇਕਟਰਸ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਸੀ ਜਿਸ ਦੇ ਬਾਅਦ ਕਈ ਲੋਕਾਂ ਨੇ ਇਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਪਰ ਅਜੇ ਵੀ ਕੁਝ ਯੂਜਰਸ ਇਸ ਦਾ ਪਾਲਣ ਨਹੀਂ ਕਰ ਰਹੇ। ਹੁਣ NPCI ਇਸ ਦਾ ਪਾਲਣ ਕਰਵਾਉਣ ਲਈ ਸਖਤੀ ਅਪਨਾਉਣ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
