ਯੂਨੀਫਾਈਡ ਪੇਮੈਂਟ ਇੰਟਰਫੇਸ ਯਾਨੀ ਯੂਪੀਆਈ ਅੱਜ ਦੇਸ਼ ਦਾ ਸਭ ਤੋਂ ਵੱਡਾ ਪੇਮੈਂਟ ਸਿਸਟਮ ਹੋ ਗਿਆ ਹੈ। ਯੂਪੀਆਈ ਨੇ ਇਕ ਝਟਕੇ ਵਿਚ ਐੱਨਐੱਫਸੀ ਪੇਮੈਂਟ ਸਿਸਟਮ ਨੂੰ ਖਤਮ ਕਰ ਦਿੱਤਾ ਹੈ। ਯੂਪੀਆਈ ਪੇਮੈਂਟ ਦਾ ਇਸਤੇਮਾਲ ਚਾਹ ਦੀ ਦੁਕਾਨ ਤੋਂ ਲੈ ਕੇ ਫਲਾਈਟ ਟਿਕਟ ਬੁੱਕ ਕਰਨ ਤੱਕ ਵਿਚ ਹੋ ਰਿਹਾ ਹੈ। ਯੂਪੀਆਈ ਨਾਲ ਇਕ ਦਿੱਤ ਹੈ ਕਿ ਇਕ ਗਲਤੀ ਤੋਂ ਘੱਟ ਜਾਂ ਜ਼ਿਆਦਾ ਹੋ ਜਾਂਦਾ ਹੈ।
ਕਈ ਵਾਰ ਅਸੀਂ ਗਲਤੀ ਨਾਲ ਕਿਸੇ ਨੂੰ ਵੱਧ ਪੇਮੈਂਟ ਕਰ ਦਿੰਦੇ ਹਾਂ ਤੇ ਕਈ ਵਾਰ ਪੈਸੇ ਕਿਸੇ ਹੋਰ ਨੂੰ ਭੇਜਣਾ ਹੁੰਦਾ ਹੈ ਤੇ ਅਸੀਂ ਭੇਜ ਕਿਸੇ ਹੋਰ ਨੂੰ ਦਿੰਦੇ ਹਾਂ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਇਹ ਟ੍ਰਿਕ ਤੁਹਾਡੇ ਲਈ ਹੈ। ਅਸੀਂ ਤੁਹਾਨੂੰ ਯੂਪੀਆਈ ਪੇਮੈਂਟ ਨੂੰ ਵਾਪਸ ਪਾਉਣ ਦਾ ਤਰੀਕਾ ਦੱਸਾਂਗੇ।
ਜੇਕਰ ਤੁਹਾਡੇ ਨਾਲ ਵੀ ਕਦੇ ਅਜਿਹਾ ਹੁੰਦਾ ਹੈ ਪੈਸੇ ਗਲਤ ਅਕਾਊਂਟ ਵਿਚ ਟਰਾਂਸਫਰ ਹੋ ਜਾਂਦੇ ਹਨ ਤਾਂ ਇਹ ਰਿਪੋਰਟ ਤੁਹਾਡੇ ਕੰਮ ਆਉਣ ਵਾਲੀ ਹੈ। ਤੁਸੀਂ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਦੀ ਵੈੱਬਸਾਈਟ ‘ਤੇ ਜਾ ਕੇ ਸ਼ਿਕਾਇਤ ਕਰ ਸਕਦੇ ਹੋ। ਇਸ ਦੇ ਬਾਅਦ ਤੁਹਾਨੂੰ ਪੈਸੇ ਵਾਪਸ ਮਿਲ ਜਾਣਗੇ।
- ਸਭ ਤੋਂ ਪਹਿਲਾਂ https://www.npci.org.in/ ‘ਤੇ ਜਾਓ।
- ਹੁਣ ਰਾਈਟ ਸਾਈਡ ਵਿਚ ਦਿਖ ਰਹੇ Get in touch ਦੇ ਆਪਸ਼ਨ ‘ਤੇ ਕਲਿੱਕ ਕਰੋ।
- ਇਸ ਵਿਚ ਯੂਪੀਆਈ ਕੰਪਲੇਨ ‘ਤੇ ਕਲਿੱਕ ਕਰੋ।
- ਉਸ ਦੇ ਬਾਅਦ ਤੁਹਾਡੇ ਸਾਹਮਣੇ ਇਕ ਮੀਨੂੰ ਖੁੱਲ੍ਹੇਗਾ ਜਿਸ ਵਿਚ ਬਹੁਤ ਸਾਰੇ ਆਪਸ਼ਨ ਹੋਣਗੇ।
- ਇਨ੍ਹਾਂ ਵਿਚੋਂ ਉਸ ਆਪਸ਼ਨ ਨੂੰ ਚੁਣੋ ਜਿਸ ਸਬੰਧੀ ਤੁਹਾਨੂੰ ਸ਼ਿਕਾਇਤ ਹੈ।
- ਜੇਕਰ ਤੁਸੀਂ ਗਲਤ ਖਾਤੇ ਵਿਚ ਪੈਸੇ ਟਰਾਂਸਫਰ ਕਰ ਦਿੱਤੇ ਹਨ ਤਾਂ ਸ਼ਿਕਾਇਤ ਵਿਚ ਟ੍ਰਾਂਜੈਕਸ਼ਨ ਦੇ ਆਪਸ਼ਨ ‘ਤੇ ਕਲਿੱਕ ਕਰੋ।
- ਹੁਣ ਜ਼ਰੂਰੀ ਜਾਣਕਾਰੀ ਭਰ ਕੇ ਫਾਰਮ ਸਬਮਿਟ ਕਰੋ।
- ਸ਼ਿਕਾਇਤ ਕਰਨ ਦੇ ਬਾਅਦ ਕੁਝ ਦਿਨਾਂ ਵਿਚ ਤੁਹਾਡੇ ਪੈਸੇ ਵਾਪਸ ਆ ਜਾਣਗੇ।