cannes film festival 2024: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫਰਾਂਸ ਵਿੱਚ ਕਾਨਸ ਫਿਲਮ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ 14 ਮਈ ਤੋਂ 25 ਮਈ ਤੱਕ ਚੱਲੇਗਾ। ਇਸ ਵਾਰ ਦਾ ਕਾਨਸ ਹਰ ਭਾਰਤੀ ਲਈ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ 30 ਸਾਲਾਂ ਬਾਅਦ ਕਿਸੇ ਭਾਰਤੀ ਫਿਲਮ ਨੇ ਕਾਨਸ ਫਿਲਮ ਫੈਸਟੀਵਲ ਵਿੱਚ ਆਪਣੀ ਥਾਂ ਬਣਾਈ ਹੈ।
ਕਾਨਸ ਫਿਲਮ ਫੈਸਟੀਵਲ ਵਿੱਚ ਦਾਖਲ ਹੋਈ ਭਾਰਤੀ ਫਿਲਮ ਦਾ ਨਾਂ ‘ਆਲ ਵੀ ਇਮੇਜਿਨ ਇਜ਼ ਲਾਈਟ’ ਹੈ, ਜਿਸ ਦਾ ਨਿਰਦੇਸ਼ਨ ਪਾਇਲ ਕਪਾਡੀਆ ਨੇ ਕੀਤਾ ਹੈ। ਪਾਇਲ ਕਪਾਡੀਆ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਕਿਉਂਕਿ ਤਿੰਨ ਦਹਾਕਿਆਂ ਬਾਅਦ ਭਾਰਤੀਆਂ ਨੂੰ ਇਹ ਸੁਨਹਿਰੀ ਮੌਕਾ ਮਿਲਿਆ ਹੈ। ਤੁਹਾਨੂੰ ਦੱਸ ਦੇਈਏ ਕਿ 11 ਅਪ੍ਰੈਲ ਨੂੰ ਪੈਰਿਸ ‘ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਇਸ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 1994 ‘ਚ ਆਈ ਭਾਰਤੀ ਫਿਲਮ ‘ਸਵਾਹਮ’ ਜਿਸ ਦਾ ਨਿਰਦੇਸ਼ਨ ਸ਼ਾਜੀ ਐਨ ਕਰੁਣ ਨੇ ਕੀਤਾ ਸੀ, ਨੂੰ ਕਾਨਸ ‘ਚ ਮੌਕਾ ਮਿਲਿਆ ਸੀ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਇਲ ਕਪਾਡੀਆ ਦੀ ਫਿਲਮ ਕਾਨਸ ਲਈ ਚੁਣੀ ਗਈ ਹੈ। ਇਸ ਤੋਂ ਪਹਿਲਾਂ, ਪਾਇਲ ਕਪਾਡੀਆ ਦੀ ਦਸਤਾਵੇਜ਼ੀ ਫਿਲਮ ‘ਏ ਨਾਈਟ ਆਫ ਨੋਇੰਗ ਨਥਿੰਗ’ ਨੇ 2021 ਵਿੱਚ ਕਾਨਸ ਫਿਲਮ ਫੈਸਟੀਵਲ ਵਿੱਚ ਓਇਲ ਡੀ’ਓਰ (ਗੋਲਡਨ ਆਈ) ਅਵਾਰਡ ਜਿੱਤਿਆ ਸੀ।
‘ਆਲ ਵੀ ਇਮੇਜਿਨ ਐਜ਼ ਲਾਈਟ’ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਪ੍ਰਭਾ ਨਾਂ ਦੀ ਨਰਸ ਦੀ ਕਹਾਣੀ ਨੂੰ ਦਰਸਾਉਂਦੀ ਹੈ, ਜਿਸ ਨੂੰ ਕਈ ਸਾਲਾਂ ਬਾਅਦ ਆਪਣੇ ਪਤੀ ਤੋਂ ਤੋਹਫ਼ਾ ਮਿਲਦਾ ਹੈ। ਪ੍ਰਭਾ ਦੇ ਆਪਣੇ ਪਤੀ ਨਾਲ ਚੰਗੇ ਸਬੰਧ ਨਹੀਂ ਹਨ ਅਤੇ ਉਹ ਆਪਣੇ ਪਤੀ ਤੋਂ ਵੱਖ ਰਹਿੰਦੀ ਹੈ। ਅਜਿਹੇ ‘ਚ ਪ੍ਰਭਾ ਲੰਬੇ ਸਮੇਂ ਬਾਅਦ ਆਪਣੇ ਪਤੀ ਤੋਂ ਮਿਲੇ ਤੋਹਫੇ ਨੂੰ ਲੈ ਕੇ ਥੋੜ੍ਹੀ ਬੇਚੈਨ ਹੋ ਜਾਂਦੀ ਹੈ। ਇੱਕ ਦਿਨ ਪ੍ਰਭਾ ਅਤੇ ਉਸਦੀ ਰੂਮਮੇਟ ਇੱਕ ਯਾਤਰਾ ‘ਤੇ ਜਾਂਦੇ ਹਨ, ਜਿੱਥੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 77 ਸਾਲਾਂ ਤੋਂ ਚੱਲ ਰਹੇ ਕਾਨਸ ਫਿਲਮ ਫੈਸਟੀਵਲ ‘ਚ ਦੁਨੀਆ ਭਰ ਦੇ ਸਿਨੇਮਾ ਸ਼ੋਅ ਕਰ ਰਹੇ ਹਨ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .