ਪੰਜਾਬੀ ਫਿਲਮ ‘ਕੈਰੀ ਆਨ ਜੱਟਾ 3’ ਨੂੰ ਪੰਜਾਬ ਤੇ ਭਾਰਤ ਦੀਆਂ ਕਈ ਥਾਵਾਂ ‘ਤੇ ਕਾਫੀ ਪਸੰਦ ਕੀਤਾ ਗਿਆ ਹੈ। ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ ਫਿਲਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਇੱਥੋਂ ਤੱਕ ਕਿ ਕਮਾਈ ਦੇ ਮਾਮਲੇ ‘ਚ ਇਹ ਫਿਲਮ ਬਾਲੀਵੁੱਡ ਫਿਲਮਾਂ ਨੂੰ ਵੀ ਪਛਾੜ ਰਹੀ ਹੈ। ਹਾਲ ਹੀ ‘ਚ ਸੁਪਰਸਟਾਰ ਸਲਮਾਨ ਖ਼ਾਨ ਨੇ ਵੀ ‘ਕੈਰੀ ਆਨ ਜੱਟਾ 3’ ਦੀ ਕਾਫੀ ਤਾਰੀਫ ਕੀਤੀ। ਇਸ ਦੇ ਨਾਲ ਹੀ ਇਹ ਫਿਲਮ ਬਾਕਸ ਆਫਿਸ ‘ਤੇ ਵੀ ਜ਼ਬਰਦਸਤ ਕਮਾਈ ਕੀਤੀ ਹੈ। ਇਹ ਫਿਲਮ 29 ਜੂਨ ਵੀਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ।
ਪੰਜਾਬੀ ਫਿਲਮ ‘ਕੈਰੀ ਆਨ ਜੱਟਾ 3’ ਦਾ ਬਜਟ 10 ਕਰੋੜ ਰੁਪਏ ਸੀ ਅਤੇ ਇਸ ਫਿਲਮ ਨੇ ਆਪਣੀ ਰਿਲੀਜ਼ ਦੇ 6 ਦਿਨਾਂ ਦੇ ਅੰਦਰ ਹੀ ਆਪਣੀ ਲਾਗਤ ਤੋਂ ਦੁੱਗਣੇ ਤੋਂ ਵੀ ਵੱਧ ਕਮਾਈ ਕਰ ਲਈ ਸੀ। ਹੁਣ ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਨੇ 100 ਕਰੋੜ ਤੋ ਵੱਧ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਫਿਲਮ ਮਸਤਾਨੇ , Kali Jotta ਅਤੇ Jodi ਵੀ ਸਾਲ 2023 ਵਿਚ ਰਿਲੀਜ਼ ਹੋਈਆਂ। ਮਸਤਾਨੇ ਫਿਲਮ ਨੇ 31.25 ਦੀ ਕਮਾਈ ਕੀਤੀ ਸੀ, ਦੁਜ਼ੇ ਪਾਸੇ ਕਲੀ-ਜੋਟੇ ਨੇ 20.5 ਦੀ ਅਤੇ ਜੋੜੀ ਫਿਲਮ ਨੇ 13.45 ਦੀ ਕਮਾਈ ਕੀਤੀ ਸੀ। ਲੇਕਿਨ ‘ਕੈਰੀ ਆਨ ਜੱਟਾ 3’ ਨੇ ਆਪਣੀ ਜਬਰਦਸਤ ਕਮਾਈ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਅਜਿਹੇ ‘ਚ ਇਹ ਕਹਿਣਾ ਗਲਤ ਨਹੀ ਹੋਵੇਗਾ ਕਿ ‘ਕੈਰੀ ਆਨ ਜੱਟਾ 3’ ਪੰਜਾਬੀ ਇੰਡਸਟਰੀ ਦੇ ਇਤਿਹਾਸ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ‘ਕੈਰੀ ਆਨ ਜੱਟਾ 3’ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਫਿਲਮ ‘ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਕਵੀਤਾ ਕੋਸ਼ਿਕ, ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਘੁੱਗੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ।