ਚੰਡੀਗੜ੍ਹ ‘ਚ ਆਟੋ ਤੇ ਸਕੋਰਪੀਓ ਦੀ ਗੱਡੀ ਵਿਚ ਭਿਆਨਕ ਟੱਕਰਹੋਈ। ਇਸ ਵਿਚ ਇਕ ਵਿਦਿਆਰਥਣ ਤੇ ਆਟੋ ਡਰਾਈਵਰ ਦੀ ਮੌਤ ਹੋ ਗਈ ਹੈ ਜਦੋਂ ਕਿ ਆਟੋ ਵਿਚ ਸਵਾਰ 4 ਹੋਰ ਵਿਦਿਆਰਥੀ ਜ਼ਖਮੀ ਦੱਸੇ ਜਾ ਰਹੇ ਹਨ।
ਹਾਦਸੇ ਸਮੇਂ ਆਟੋ ਵਿਚ ਕੁੱਲ 5 ਵਿਦਿਆਰਥੀ ਸਵਾਰ ਸਨ। ਇਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ। 4 ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਉਨ੍ਹਾਂ ਨੂੰ ਸੈਕਟਰ-16 ਸਰਕਾਰੀ ਹਸਪਤਾਲ ਤੋਂ ਪੀਜੀਆਈ ਲਈ ਰੈਫਰ ਕੀਤਾ ਗਿਆ ਹੈ। ਮ੍ਰਿਤਕਾ ਦੀ ਪਛਾਣ ਅੰਜਲੀ ਵਜੋਂ ਹੋਈ ਹੈ। ਉਹ ਹਿਮਾਚਲ ਪ੍ਰਦੇਸ਼ ਦੇ ਚੰਬਾ ਦੀ ਰਹਿਣ ਵਾਲੀ ਹੈ ਜਦੋਂ ਕਿ ਜਖਮੀ ਵਿਦਿਆਰਥਣਾਂ ਲੱਦਾਖ ਦੀਆਂ ਦੱਸੀਆਂ ਜਾ ਰਹੀਆਂ ਹਨ। ਮ੍ਰਿਤਕਾ ਅੰਜਲੀ ਬੀਏ ਫਾਈਨਲ ਦੀ ਵਿਦਿਆਰਥਣ ਸੀ।
ਇਹ ਸਾਰੀਆਂ ਵਿਦਿਆਰਥਣਾਂ ਪੇਪਰ ਦੇਣ ਲਈ ਜਾ ਰਹੀਆਂ ਸਨ। ਮੋਹਾਲੀ ਦੇ ਕਸਬਾ ਨਯਾਗਾਂਵ ਤੋਂ ਇਨ੍ਹਾਂ ਨੇ ਆਟੋ ਲਿਆ ਸੀ। ਹਾਦਸੇ ਦੇ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਦੀ ਟੀਮ ਨੇ ਜ਼ਖਮੀ ਵਿਦਿਆਰਥਣਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਹੈ। ਜਦੋਂ ਕਿ ਮ੍ਰਿਤਕ ਅੰਜਲੀ ਦੀ ਦੇਹ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਇਹ ਵੀ ਪੜ੍ਹੋ : ਚੋਣਾਂ ਵਿਚ ਮੋਦੀ ਸਰਕਾਰ ਨੇ ਬਣਾਇਆ ਕਮਾਈ ਦਾ ਨਵਾਂ ਰਿਕਾਰਡ, ਪਹਿਲੀ ਵਾਰ GST ਕਲੈਕਸ਼ਨ ਹੋਇਆ 2.10 ਲੱਖ ਕਰੋੜ
ਪੁਲਿਸ ਨੇ ਸਕਾਰਪੀਓ ਗੱਡੀ ਤੇ ਉਸ ਦੇ ਡਰਾਈਵਰ ਦੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਆਸ-ਪਾਸ ਲੱਗੇ ਸੀਸੀਟਵੀ ਕੈਮਰੇ ਵੀ ਖੰਗਾਲ ਰਹੀ ਹੈ। ਇਸ ਦੇ ਬਾਅਦ ਪੁਲਿਸ ਇਸ ਮਾਮਲੇ ਵਿਚ ਕਾਰਵਾਈ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: