ChatGPT ਨੇ 13 ਮਈ ਨੂੰ ਆਪਣਾ ਪਹਿਲਾ ਵਰਚੂਅਲ ਈਵੈਂਟ ਆਯੋਜਤ ਕੀਤਾ। ਇਸ ਈਵੈਂਟ ਵਿਚ ਕੰਪਨੀ ਨੇ ਕਈ ਅਪਡੇਟਸ ਦਾ ਐਲਾਨ ਕੀਤਾ। ਨਾਲ ਹੀ ChatGPT 4 ਦਾ ਨਵਾਂ ਤੇ ਜ਼ਿਆਦਾ ਤਾਕਤਵਰ ਵਰਜਨ PT-4o ਵੀ ਪੇਸ਼ ਕੀਤਾ। ਕੰਪਨੀ ਦਾ ਦਾਅਵਾ ਹੈ ਕਿ ਨਵਾਂ ਵਜਨ ਸਾਡੀ ਗੱਲਬਾਤ ਕਰਨ ਦੇ ਤਰੀਕੇ ਨੂੰ ਬਦਲ ਦੇਵੇਗਾ। ਇਸ ਤੋਂ ਇਲਾਵਾ ChatGPT ਇਕ ਨਵਾਂ ਏਆਈ ਵਾਇਸ ਅਸਿਸਟੈਂਟ ਵੀ ਲਿਆ ਰਿਹਾ ਹੈ ਜੋ ਫਿਲਮ Her ਵਿਚ ਸਕਾਰਲੇਟ ਜੋਹਾਨਸਨ ਦੇ ਕਿਰਦਾਰ ਨਾਲ ਕਾਫੀ ਮਿਲਦਾ-ਜੁਲਦਾ ਹੈ। ਹਾਲਾਂਕਿ ਸਕਾਰਲੇਟ ਜੋਹਾਨਸਨ ਨਾਲ ਜੁੜੇ ਕਿਸੇ ਸਿੱਧੇ ਕੁਨੈਕਸ਼ਨ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਕੰਪਨੀ ਦੇ ਮੁਖੀ ਸੈਮ ਅਲਟਮੈਨ ਨੇ ਟਵੀਟ ‘ਚ Her ਲਿਖਕੇ ਇਹ ਜ਼ਰੂਰ ਹਿੰਟ ਦੇ ਦਿੱਤੀ ਕਿ ਨਵਾਂ ਵਾਇਸ ਅਸਿਸਟੈਂਟ ਫਿਲਮ ਦੇ ਕਿਰਦਾਰ ਵਰਗਾ ਹੀ ਹੋਵੇਗਾ।
ਇਹ ਅਪਡੇਟ ChatGPT ਨੂੰ ਤੁਹਾਡੇ ਨਾਲ ਗੱਲ ਕਰਦੇ ਸਮੇਂ ਉਸ ਨੂੰ ਹੋਰ ਜ਼ਿਆਦਾ ਅਸਲੀ ਇਨਸਾਨ ਵਰਗਾ ਬਣਾ ਦੇਵੇਗਾ। ਇਹ ਤੁਹਾਡੇ ਜਜ਼ਬਾਤਾਂ ਨੂੰ ਬੇਹਤਰ ਤਰੀਕੇ ਨਾਲ ਸਮਝੇਗਾ ਤੇ ਤੁਸੀਂ ਜੋ ਬੋਲ ਰਹੇ ਹੋ ਉਸ ਦਾ ਅਸਲੀ ਸਮੇਂ ਵਿਚ ਅਨੁਵਾਦ ਵੀ ਕਰ ਸਕੇਗਾ। ਹੁਣੇ ਜਿਹੇ OpenAI ਦੇ ਇੰਜੀਨੀ੍ਰਸ ਨੇ ਇਕ ਲਾਈਵ ਡੈਮੋ ਵਿਚ ਇਸ ਅਸਿਸਟੈਂਟ ਦੀਆਂ ਨਵੀਆਂ ਖੂਬੀਆਂ ਨੂੰ ਦਿਖਾਇਆ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, 5 ਜੂਨ ਤੱਕ ਦਿੱਤੀ ਅੰਤਰਿਮ ਜ਼ਮਾਨਤ
ਇਕ ਖਾਸ ਚੀਜ਼ ਜੋ ਇਸ ਡੈਮੋ ਵਿਚ ਦਿਖਾਈ ਗਈ ਸੀ ਉਹ ਸੀ ਕਿ ਇਹ ਅਸਿਸਟੈਂਟ ਤੁਹਾਨੂੰ ਸੌਣ ਤੋਂ ਪਹਿਲਾਂ ਕਹਾਣੀ ਸੁਣਾ ਸਕਦਾ ਹੈ। ਇਹ ਬਿਲਕੁਲ ਅਸਲੀ ਇਨਸਾਨ ਦੀ ਤਰ੍ਹਾਂ ਆਵਾਜ਼ ਬਦਲ ਸਕਦਾ ਹੈ, ਕਦੇ ਰੋਬੋਟ ਵਰਗੀ ਆਵਾਜ਼ ਵਿਚ ਗੱਲ ਕਰੇਗਾ ਤਾਂ ਕਦੇ ਗਾਣਾ ਵੀ ਸੁਣਾਏਗਾ। ਖਾਸ ਗੱਲ ਇਹ ਹੈ ਕਿ ਤੁਸੀਂ ਇਸ ਨੂੰ ਵਿਚ ਟੋਕੋਗੇ ਉਦੋਂ ਵੀ ਇਹ ਕੰਮ ਕਰਨਾ ਬੰਦ ਨਹੀਂ ਕਰੇਗਾ। ਨਾਲ ਹੀ ਤੁਹਾਡੇ ਫੋਨ ਦੇ ਕੈਮਰੇ ਨਾਲ ਦੇਖ ਸਕਦਾ ਹੈ ਤੇ ਉਸੇ ਚੀਜ਼ ਦੇ ਹਿਸਾਬ ਨਾਲ ਜਵਾਬ ਵੀ ਦੇ ਸਕਦਾ ਹੈ।