ਜਲੰਧਰ ‘ਚ ਗੜ੍ਹਾ ਰੋਡ ‘ਤੇ ਨਿਹੰਗ ਸਿੰਘਾਂ ਵੱਲੋਂ ਪੁਲਿਸ ‘ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖਬਰ ਮੁਤਾਬਕ ਠੇਕੇ ਦੇ ਬਾਹਰ ਲੱਗੇ ਬੋਰਡ ਲਗਾਉਣ ਦੇ ਮਾਮਲੇ ਵਿਚ ਜਾਂਚ ਕਰਨ ਪਹੁੰਚੀ ਪੁਲਿਸ ਪਾਰਟੀ ‘ਤੇ ਨਿਹੰਗ ਸਿੰਘਾਂ ਨੇ ਹਮਲਾ ਕਰ ਦਿੱਤਾ।
ਇਸ ਦੌਰਾਨ ਥਾਣਾ 6 ਦੇ ਐੱਸਐੱਚਓ ਤੇ ਏਸੀਪੀ ਮਾਡਲ ਟਾਊਨ ਜ਼ਖਮੀ ਹੋ ਗਏ। ਏਸੀਪੀ ਤੇ ਐੱਸਐੱਚਓ ਦੇ ਉਪਰ ਜਿਵੇਂ ਹੀ ਹਮਲਾ ਹੋਇਆ ਤਾਂ ਤੁਰੰਤ ਪੁਲਿਸ ਫੋਰਸ ਨੇ 6 ਨਿਹੰਗ ਸਿੰਘਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਜਿਸ ਵਿਚ 2 ਨਾਬਾਲਗ ਵੀ ਸ਼ਾਮਲ ਹਨ। ਨਿਹੰਗ ਸਿੰਘਾਂ ਤੋਂ ਉਨ੍ਹਾਂ ਦੇ ਹਥਿਆਰ ਵੀ ਲੈ ਲਏ ਗਏ।
ਇਹ ਵੀ ਪੜ੍ਹੋ : ਡਾ.ਓਬਰਾਏ ਦੇ ਯਤਨਾਂ ਸਦਕਾ 2 ਮਹੀਨਿਆਂ ਮਗਰੋਂ ਨੌਜਵਾਨ ਦਾ ਮ੍ਰਿ/ਤਕ ਸਰੀਰ ਪਹੁੰਚਿਆ ਭਾਰਤ
ਸਾਰਿਆਂ ਨੂੰ ਥਾਣਾ 7 ਵਿਚ ਲਿਜਾਇਆ ਗਿਆ ਹੈ। ਹਾਲਾਂਕਿ ਏਸੀਪੀ ਤੇ ਐੱਸਐੱਚਓ ਦੇ ਹੱਥਾਂ ਵਿਚ ਸੱਟਾਂ ਲੱਗੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਸਾਰੇ ਵਿਵਾਦ ਦੀ ਵੀਡੀਓਗ੍ਰਾਫੀ ਵੀ ਕੀਤੀ ਹੈ ਜੋ ਕਿ ਕੁਝ ਸਮੇਂ ਬਾਅਦ ਪੁਲਿਸ ਵੱਲੋਂ ਜਨਤਕ ਕਰ ਦਿੱਤੀ ਜਾਵੇਗੀ। ਪੁਲਿਸ ਨਿਹੰਗ ਸਿੰਘਾਂ ‘ਤੇ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਵਿਚ ਜੁਟ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: