ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਵਿਚ ਹਨ। ਉਨ੍ਹਾਂ ਨੇ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਦੇ ਹੱਕ ਵਿਚ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਟਿੱਬਾ ਰੋਡ ਤੋਂ ਸ਼ੁਰੂ ਹੋਇਆ। CM ਮਾਨ ਦੇ ਆਉਣ ਦੇ ਬਾਅਦ ‘ਆਪ’ ਵਰਕਰਾਂ ਵਿਚ ਭਾਰੀ ਉਤਸ਼ਾਹ ਦਿਖਿਆ। ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ ਮੇਰੀ ਕਰਮਭੂਮੀ ਹੈ। ਜੇਕਰ ਮੇਰੇ ਹੱਥ ਵਿਚ ਕੋਈ ਤਾਕਤ ਆਈ ਹੈ ਤਾਂ ਮੈਂ ਸਭ ਤੋਂ ਪਹਿਲਾਂ ਆਪਣੀ ਕਰਮ ਭੂਮੀ ਨੂੰ ਬੇਹਤਰ ਬਣਾਵਾਂਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿਚ ਜਨਤਾ ਦਾ ਜੋਸ਼ ਦੇ ਕੇ ਲੱਗ ਰਿਹਾ ਹੈ ਕਿ ਲੋਕ ਸਭਾ ਦੀ ਸੀਟ ‘ਆਪ’ ਦੇ ਖਾਤੇ ਵਿਚ ਜੁੜ ਗਈ ਹੈ।
CM ਮਾਨ ਨੇ ਕਿਹਾ ਕਿ ‘ਇਸ ਵਾਰ ਪੰਜਾਬ ਬਣੇਗਾ ਹੀਰੋ, 13-0’। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵਿਕਾਸ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਲੁਧਿਆਣਾ ਨੂੰ ਪੰਜਾਬ ਦਾ ਮਾਨਚੈਸਟਰ ਤੇ ਪੰਜਾਬ ਦਾ ਦਿਲ ਕਿਹਾ ਜਾਂਦਾ ਹੈ ਪਰ ਇਸ ਦਿਲ ਨੂੰ ਜੋ ਬੀਮਾਰੀਆਂ ਲੱਗੀਆਂ ਹਨ ਉਸ ਨੂੰ ਸਹੀ ਕਰਨ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਹੈ।ਅੱਜ ਲੁਧਿਆਣਾ ਨੂੰ ਬੀਮਾਰੀਆਂ ਤੋਂ ਠੀਕ ਕਰਨਾ ਹੈ। ਇਥੋਂ ਦੇ ਵਪਾਰੀਆਂ ਨੂੰ ਖੁਸ਼ਹਾਲ ਕਰਨਾ ਮੇਰਾ ਫਰਜ਼ ਹੈ।
ਇਹ ਵੀ ਪੜ੍ਹੋ : ਜਲਾਲਾਬਾਦ : ਰਾਈਸ ਮਿੱਲ ‘ਚੋਂ ਚੋਰਾਂ ਨੇ ਚੌਲਾਂ ਦੇ 300 ਗੱਟੇ ਕੀਤੇ ਚੋਰੀ, ਕੰਧ ਪਾੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਉਨ੍ਹਾਂ ਕਿਹਾ ਕਿ ਹੁਣ ਸਿਰਫ ਇਕ ਗਾਰੰਟੀ ਰਹਿ ਗਈ ਹੈ। ਮਹਿਲਾਵਾਂ ਨੂੰ ਜਲਦ 5200 ਕਰੋੜ ਰੁਪਏ ਦੀ ਲਾਗਤ ਨਾਲ 1 ਹਜ਼ਾਰ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਜਿਸ ਤਰ੍ਹਾਂ ਬਿਜਲੀ ਦਾ ਬਿਲ ਲੋਕਾਂ ਨੂੰ ਨਹੀਂ ਆਉਂਦਾ ਉਸੇ ਤਰ੍ਹਾਂ ਹੁਣ ਮਹਿਲਾਵਾਂ ਨੂੰ ਹਰ ਮਹੀਨੇ 1 ਹਜ਼ਾਰ ਰੁਪਏ ਪੈਨਸ਼ਨ ਮਿਲੇਗੀ। CM ਮਾਨ ਨੇ ਕਿਹਾ ਕਿ ਗਰਮੀ ਕਾਰਨ ਸਾਰੇ ਸਕੂਲਾਂ ਵਿਚ ਛੁੱਟੀਆਂ ਐਲਾਨੀਆਂ ਗਈਆਂ ਹਨ। ਮਾਪਿਆਂ ਨੂੰ ਮੇਰੀ ਅਪੀਲ ਹੈ ਕਿ ਬੱਚਿਆਂ ਨੂੰ ਘਰ ਹੀ ਪੜ੍ਹਾਉਣ। ਗਰਮੀ ਵਿਚ ਘਰ ਤੋਂ ਬਾਹਰ ਨਾ ਨਿਕਲਣ ਦਿਓ। ਮਾਨ ਨੇ ਕਿਹਾ ਕਿ ਹਰ ਜਗ੍ਹਾ ਚੋਣ ਪ੍ਰਚਾਰ ਵਿਚ ਲੋਕ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਹਨ। ਲੋਕ ਮੈਨੂੰ ਮੁੱਖ ਮੰਤਰੀ ਨਹੀਂ ਆਪਣਾ ਭਰਾ ਸਮਝਦੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਖੁਦ ਆਮ ਲੋਕਾਂ ਵਿਚੋਂ ਨਿਕਲਿਆ ਹੋਇਆ ਹੈ।