ਚੰਡੀਗੜ੍ਹ ਵਿਚ ਹੋਏ ਮੇਅਰ ਚੋਣਾਂ ਦੇ ਨਤੀਜਿਆਂ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਭਾਜਪਾ ‘ਤੇ ਮੇਅਰ ਚੋਣਾਂ ਲੁੱਟਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਜੇਕਰ ਇਹ 26 ਵੋਟਾਂ ਗਿਣਨ ਵਿਚ ਘਪਲਾ ਕਰ ਸਕਦੇ ਹਨ ਤਾਂ 90 ਕਰੋੜ ਵੋਟਾਂ ਕਿਵੇਂ ਗਿਣੇ ਜਾਣਗੇ। ਉਨ੍ਹਾਂ ਨੇ ਪ੍ਰੀਜਾਈਡਿੰਗ ਅਫਸਰ ਅਨਿਲ ਮਸੀਹ ‘ਤੇ ਇਲਜ਼ਾਮ ਲਗਾਏ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਤਾਂ ਪ੍ਰੀਜਾਈਡਿੰਗ ਅਫਸਰ ਅਨਿਲ ਮਸੀਹ 40 ਮਿੰਟ ਲੇਟ ਆਏ ਕਿਉਂਕਿ ਉਹ ਉਪਰੋਂ ਆ ਰਹੇ ਨਿਰਦੇਸ਼ਾਂ ਨੂੰ ਫਾਲੋ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਨਿਲ ਮਸੀਹ ‘ਤੇ ਦੇਸ਼ਧ੍ਰੋਹ ਦਾ ਪਰਚਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸੰਵਿਧਾਨ ਦਾ ਕਤਲ ਕੀਤਾ ਹੈ। ਕਿਵੇਂ ਇਹ ਅਧਿਕਾਰੀ ਬਿਨਾਂ ਏਜੰਟਸ ਦੇ ਕਾਊਂਟਿੰਗ ਕਰ ਸਕਦਾ ਹੈ।
CM ਮਾਨ ਨੇ ਕਿਹਾ ਕਿ ਹੁਣ ਹਾਈਕੋਰਟ ਦਾ ਰੁਖ਼ ਕੀਤਾ ਜਾਵੇਗਾ। ਕੱਲ੍ਹ ਵਕੀਲ ਕੋਰਟ ਵਿਚ ਜਾਣਗੇ। ਕੋਰਟ ਵਿਚ ਦਿਖਾਇਆ ਜਾਵੇਗਾ ਕਿ ਕਿਸੇ ਨੇ ਇਸ ਤਰ੍ਹਾਂ ਤੋਂ ਬਿਨਾਂ ਏਜੰਟਸ ਦੇ ਗਿਣਤੀ ਕਰਨ ਦੀ ਇਜਾਜ਼ਤ ਦੇ ਦਿੱਤੀ। ਜੇਕਰ ਪਹਿਲਾਂ ਤੋਂ ਹੀ ਹਸਤਾਖਰ ਹੋ ਚੁੱਕੇ ਸਨ ਤਾਂ ਕਾਊਂਟਿੰਗ ਸਮੇਂ ਸਾਈਨ ਕਿਉਂ ਕੀਤੇ ਗਏ। ਇੰਨਾ ਹੀ ਨਹੀਂ, ਭਾਜਪਾ ਵੋਟਾਂ ਨੂੰ ਇਕ ਪਾਸੇ ਰੱਖਿਆ ਗਿਆ ਜਦੋਂ ਕਿ ਹੋਰਨਾਂ ਨੂੰ ਗਿਣਦੇ ਸਮੇਂ ਟਿਕ ਲਗਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ : ਜਨਮਦਿਨ ਤੋਂ ਇੱਕ ਦਿਨ ਪਹਿਲਾਂ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌ.ਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਉਨ੍ਹਾਂ ਕਿਹਾ ਕਿ ਭਾਜਪਾ ਮੇਅਰ ਉਮੀਦਵਾਰ ਪਹਿਲਾਂ ਤੋਂ ਹੀ ਪ੍ਰੀਜਾਈਡਿੰਗ ਅਫਸਰ ਦੇ ਇਕ ਪਾਸੇ ਖੜ੍ਹਾ ਸੀ ਜਿਸ ਸਮੇਂ ਗਿਣਤੀ ਖਤਮ ਹੋਈ, ਉਸੇ ਸਮੇਂ ਉਨ੍ਹਾਂ ਨੂੰ ਫੜ ਕੇ ਕੁਰਸੀ ‘ਤੇ ਬਿਠਾ ਦਿੱਤਾ ਗਿਆ। ਇੰਨਾ ਹੀ ਨਹੀਂ, ਗਿਣਤੀ ਐਲਾਨਦੇ ਹੋਏ ਪ੍ਰੀਜਾਈਡਿੰਗ ਅਫਸਰ ਨੇ ਵੋਟਾਂ ਨੂੰ ਮਿਕਸ ਕਰ ਦਿੱਤਾ। ਨਾ ਹੀ ਕਿਸੇ ਨੂੰ ਵੋਟ ਦਿਖਾਏ ਗਏ ਤੇ ਨਾ ਹੀ ਵੋਟ ਰਿਜੈਕਟ ਕਿਉਂ ਹੋਏ, ਇਸ ਬਾਰੇ ਕਿਸੇ ਨੂੰ ਜਾਣਕਾਰੀ ਦਿੱਤੀ ਗਈ। ਅਜਿਹਾ ਪਹਿਲੀ ਵਾਰ ਹੈ ਜਦੋਂ 20 ਵੋਟ ਵਾਲੇ ਵਿਰੋਧੀਆਂ ਵਿਚ ਤੇ 15 ਵੋਟ ਵਾਲੇ ਪੱਖ ਵਿਚ ਬੈਠਣਗੇ।
ਵੀਡੀਓ ਲਈ ਕਲਿੱਕ ਕਰੋ –