ਕੋਰੋਨਾ ਕਾਰਨ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਡਾਕਟਰ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਦੀ ਹੱਤਿਆ ਕਰ ਦਿੱਤੀ ਹੈ। ਪ੍ਰਾਈਵਰ ਮੈਡੀਕਲ ਕਾਲਜ ਦੇ ਫੋਰੈਂਸਿਕ ਮੈਡੀਸਿਨ ਵਿਭਾਗ ਦੇ ਮੁਖੀ ਸੁਸ਼ੀਲ ਕੁਮਾਰ (61) ਨੇ ਚਿੱਠੀ ਲਿਖ ਕੇ ਕਿਹਾ ਹੈ ਕਿ ਉਸ ਨੇ ਪਰਿਵਾਰ ਨੂੰ ਸਾਰੀਆਂ ਮੁਸ਼ਕਲਾਂ ਤੋਂ ਆਜ਼ਾਦ ਕਰਨ ਲਈ ਇਹ ਕਦਮ ਉਠਾਇਆ ਹੈ। ਉਸ ਨੇ ਲਿਖਿਆ ਹੈ ਕਿ ਉਹ ਇੱਕ ਲਾਇਲਾਜ ਬਿਮਾਰੀ ਤੋਂ ਪੀੜਤ ਹੈ ਅਤੇ ਕੋਰੋਨਾ ਕਿਸੇ ਨੂੰ ਵੀ ਨਹੀਂ ਬਖਸ਼ੇਗਾ। ਡਾਕਟਰ ਨੇ ਆਪਣੇ ਜੁੜਵਾਂ ਭਰਾ ਸੁਨੀਲ ਕੁਮਾਰ ਨੂੰ ਪਰਿਵਾਰ ਦੀ ਹੱਤਿਆ ਬਾਰੇ ਪੁਲਿਸ ਨੂੰ ਜਾਣਕਾਰੀ ਦੇਣ ਲਈ ਕਿਹਾ। ਸੁਨੀਲ ਜਦੋਂ ਇੱਥੇ ਕਲਿਆਣਪੁਰ ਅਪਾਰਟਮੈਂਟ ‘ਚ ਭਰਾ ਦੇ ਘਰ ਗਿਆ ਤਾਂ ਇਹ ਬਾਹਰੋਂ ਬੰਦ ਸੀ ਅਤੇ ਤਾਲਾ ਤੋੜਨ ਮਗਰੋਂ ਜਦੋਂ ਅੰਦਰ ਪਹੁੰਚਿਆ ਤਾਂ ਭਰਜਾਈ ਚੰਦਰਪ੍ਰਭਾ (48), ਬੱਚੇ ਸ਼ਿਖਰ ਸਿੰਘ (18) ਅਤੇ ਖੁਸ਼ੀ ਸਿੰਘ ਦੀਆਂ ਲਾਸ਼ਾਂ ਵੱਖੋ ਵੱਖਰੇ ਕਮਰਿਆਂ ‘ਚ ਪਈਆਂ ਸਨ। ਚੰਦਰਪ੍ਰਭਾ ਦੀ ਹੱਤਿਆ ਹਥੌੜੇ ਨਾਲ ਜਦਕਿ ਸ਼ਿਖਰ ਅਤੇ ਖੁਸ਼ੀ ਦਾ ਗਲਾ ਘੁਟ ਕੇ ਜਾਨ ਲਈ ਗਈ।
ਪੁਲਿਸ ਕਮਿਸ਼ਨਰ ਮੁਤਾਬਕ ਅਸੀਮ ਅਰੁਣ ਨੇ ਕਿਹਾ ਕਿ ਮੁੱਢਲੀ ਤਫ਼ਤੀਸ਼ ਮਤਾਬਕ ਪਰਿਵਾਰ ਨੂੰ ਚਾਹ ‘ਚ ਨਸ਼ੀਲਾ ਪਦਾਰਥ ਪਿਆ ਕੇ ਬੇਹੋਸ਼ ਕੀਤਾ ਗਿਆ ਅਤੇ ਉਸ ਮਗਰੋਂ ਉਨ੍ਹਾਂ ਦੀ ਹੱਤਿਆ ਕੀਤੀ ਗਈ। ਤਿੰਨਾਂ ਦੀ ਸ਼ੁੱਕਰਵਾਰ ਸਵੇਰੇ ਹੱਤਿਆ ਕੀਤੀ ਗਈ ਜਾਪਦੀ ਹੈ। ਉਨ੍ਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: