ਕੋਰੋਨਾ ਰੂਪੀ ਰਾਕਸ਼ ਜਿਸ ਨੇ ਨਾ ਸਿਰਫ ਮੁਲਕ ਦੇ ਵਿਚ ਕਈ ਕੀਮਤੀ ਜਾਨਾਂ ਲਈਆਂ ਬਲਕਿ ਆਰਥਿਕ ਪੱਖੋਂ ਵੀ ਦੁਨੀਆਂ ਨੂੰ ਗੋਡਿਆਂ ਭਾਰ ਕਰ ਦਿੱਤਾ ਤੇ ਹੁਣ ਦੁਬਾਰਾ ਜ਼ਿੰਦਗੀ ਪਟੜੀ ‘ਤੇ ਆਉਣ ਲੱਗੀ ਤਾਂ ਇੱਕ ਵਾਰ ਫੇਰ ਕੋਰੋਨਾ ਦੇ ਨਾਲ ਹੋਈ ਮੌਤ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਚੁੱਕੀ ਹੈ।
ਮਿਲੀ ਜਾਣਕਾਰੀ ਮੁਤਾਬਕ ਰਾਜੇਸ਼ ਕੁਮਾਰ ਜੋ ਕਿ ਫਾਜ਼ਿਲਕਾ ਦੇ ਮਲੋਟ ਰੋਡ ਵਿਖੇ ਰਹਿੰਦਾ ਸੀ। ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਅਤੇ ਉਸ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਹੋ ਰਿਹਾ ਸੀ। ਜਿੱਥੇ ਡਾਕਟਰਾਂ ਦੇ ਵੱਲੋਂ ਨੂੰ ਕੋਰੋਨਾ ਪੌਸ਼ਟਿਵ ਕਰਾਰ ਦਿੱਤਾ ਗਿਆ ਅਤੇ ਬੀਤੀ ਰਾਤ ਉਸਦੀ ਮੌਤ ਹੋ ਗਈ। ਜਿਸ ਦੀ ਡੈੱਡ ਬਾਡੀ ਨੂੰ ਅੱਜ ਕੋਰੋਨਾ ਨਿਯਮਾਂ ਦੇ ਤਹਿਤ ਫ਼ਰੀਦਕੋਟ ਤੋਂ ਫਾਜ਼ਿਲਕਾ ਲਿਆਂਦਾ ਗਿਆ ਅਤੇ ਫ਼ਾਜ਼ਿਲਕਾ ਦੀ ਸ਼ਿਵਪੁਰੀ ਦੇ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
ਇਸ ਮੌਕੇ ਉਥੇ ਪਹੁੰਚੇ ਸਮਾਜ ਸੇਵੀ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਬਾਈ ਦਿਨਾਂ ਤੋਂ ਰਜੇਸ਼ ਕੁਮਾਰ ਬੀਮਾਰ ਸੀ ਅਤੇ ਬੀਤੀ ਦੇਰ ਰਾਤ ਬਾਰਾਂ ਵਜੇ ਦੇ ਕਰੀਬ ਉਸਦੀ ਮੌਤ ਹੋ ਗਈ ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸਾਨੂੰ ਕੋਰੋਨਾ ਮਾਹਾਵਾਰੀ ਦੇ ਮਾਮਲੇ ਵਿਚ ਲਾਪ੍ਰਵਾਹੀ ਵਰਤਣੀ ਭਾਰੀ ਪੈ ਸਕਦੀ ਹੈ। ਹੁਣ ਲੋਕਾਂ ਦੇ ਵਿੱਚ ਆਮ ਧਾਰਨਾ ਬਣ ਚੁੱਕੀ ਹੈ ਕਿ ਕੋਰੋਨਾ ਦੀ ਬੀਮਾਰੀ ਖਤਮ ਹੋ ਗਈ ਲੇਕਿਨ ਤਾਜ਼ਾ ਆਏ ਮਾਮਲੇ ਤੋਂ ਇੱਕ ਵਾਰ ਫੇਰ ਚਿੰਤਾਵਾਂ ਵੱਧ ਗਈਆਂ ਹਨ।