ਕੋਰੋਨਾ ਮਹਾਂਮਾਰੀ ਦੇ ਵਿੱਚ ਸਰਕਾਰ ਘੱਟ ਕੰਮ ਕਰ ਰਹੀ ਹੈ ਪਰ ਸਮਾਜ ਸੇਵੀ ਸੰਸਥਾਵਾਂ ਅੱਗੇ ਹੋ ਕੇ ਵੱਧ ਕੰਮ ਕਰ ਰਹੀਆਂ ਹਨ। ਪੰਜਾਬ ਦੇ ਨਾਮਵਰ ਗਾਇਕ ਵੀ ਹੁਣ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਅਤੇ ਵਿਧਵਾ ਦੇ ਲਈ ਰਾਸ਼ਨ ਮੁਹੱਈਆ ਕਰਵਾ ਰਹੇ ਹਨ। ਕੋਰੋਨਾ ਮਹਾਮਾਰੀ ਚੱਲ ਰਹੀ ਹੈ ਕੋਰੋਨਾ ਕਰਕੇ ਲਗਾਤਾਰ ਮੌਤਾਂ ਹੋ ਰਹੀਆਂ ਹਨ। ਲੋਕ ਸਰਕਾਰ ਤੋਂ ਬਹੁਤ ਵੱਡੀਆਂ ਉਮੀਦਾਂ ਲਗਾਈ ਬੈਠੇ ਹਨ ਪਰ ਉਹ ਉਮੀਦਾਂ ‘ਤੇ ਸਰਕਾਰ ਭਾਵੇਂ ਕਿ ਪੰਜਾਬ ਹੋਵੇ ਭਾਵੇਂ ਸੈਂਟਰ ਦੀ ਸਰਕਾਰ ਉਹ ਉਨ੍ਹਾਂ ਦੇ ਵਾਅਦੇ ਤੇ ਖਰੇ ਨਹੀਂ ਉਤਰ ਰਹੇ। ਲੋਕਾਂ ਦੇ ਕਾਰੋਬਾਰ ਬੰਦ ਹਨ। ਲੋਕ ਇਸ ਸਮੇਂ ਬਹੁਤ ਮੁਸ਼ਕਿਲ ਦੇ ਵਿੱਚ ਆਪਣਾ ਗੁਜ਼ਾਰਾ ਕਰ ਰਹੇ ਹਨ।
ਪੰਜਾਬ ਦੇ ਨਾਮਵਰ ਕਲਾਕਾਰਾਂ ਵੱਲੋਂ ਇਕ ਸੰਸਥਾ ਬਣਾ ਕੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਲਈ ਸਰਕਾਰੀ ਹਸਪਤਾਲ ਮਲੇਰਕੋਟਲਾ ਦੇ ਵਿੱਚ ਫਰੂਟ ਅਤੇ ਵਿਧਵਾ ਔਰਤਾਂ ਲਈ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਗਈਆਂ। ਅੱਜ ਮਲੇਰਕੋਟਲਾ ਵਿਖੇ ਸਰਦਾਰ ਅਲੀ ਸੂਫੀ ਗਾਇਕ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਇਕ ਨੈਸ਼ਨਲ ਲੇਵਲ ਦੀ ਸੰਸਥਾ ਬਣਾਈ ਗਈ ਹੈ। ਇਸ ਵਿੱਚ ਸਰਦੂਲ ਸਿਕੰਦਰ ਦੀ ਪਤਨੀ ਫਿਰੋਜ਼ ਅਲੀ ਖਾਂ, ਕਮਲ ਅਲੀ ਖਾਂ ਅਤੇ ਹੋਰ ਬਹੁਤ ਸਾਰੇ ਗਾਇਕ ਹਨ। ਇਸ ਸੰਸਥਾ ਨੇ ਪਹਿਲੀ ਵਾਰ ਇਹ ਕਾਰਜ ਸ਼ੁਰੂ ਕੀਤਾ ਹੈ। ਆਉਣ ਵਾਲੇ ਸਮੇਂ ਦੇ ਵਿਚ ਲੋਕਾਂ ਦੇ ਲਈ ਉਨ੍ਹਾਂ ਵੱਡੇ ਪੱਧਰ ‘ਤੇ ਹੋਰ ਸਮਾਜ ਸੇਵਾ ਦੇ ਲਈ ਅੱਗੇ ਆ ਕੇ ਕੰਮ ਕਰਾਂਗੇ ਭਾਵੇਂ ਕਿ ਹੁਣ ਇਸ ਸਮੇਂ ਹਾਲਤ ਚੰਗੀ ਨਹੀਂ ਕਿਉਂਕਿ ਉਨ੍ਹਾਂ ਦੇ ਗੀਤ ਅਤੇ ਫ਼ਿਲਮਾਂ ਅਜੇ ਰਿਲੀਜ਼ ਨਹੀਂ ਹੋਈਆਂ ਉਨ੍ਹਾਂ ਤੇ ਕਾਫੀ ਜ਼ਿਆਦਾ ਪੈਸਾ ਲੱਗਿਆ ਹੋਇਆ ਹੈ ਪਰ ਫਿਰ ਵੀ ਉਹ ਆਪਣੇ ਵੱਲੋਂ ਥੋੜੇ-ਥੋੜ੍ਹੇ ਪੈਸੇ ਕੱਢ ਕੇ ਲੋਕਾਂ ਦੀ ਸੇਵਾ ਲਈ ਅੱਗੇ ਆਏ ਹਨ ਤਾਂ ਜੋ ਲੋਕ ਆਪਣੀ ਈਦ ਵਧੀਆ ਮਨਾ ਸਕਣ।