Animal Trial Coronavirus Vaccine: ਕੋਰੋਨਾ ਵਾਇਰਸ ਦੇ ਇਲਾਜ ਲਈ ਭਾਰਤੀ ਵੈਕਸੀਨ ਨੂੰ ਲੈ ਕੇ ਇੱਕ ਚੰਗੀ ਖ਼ਬਰ ਹੈ। ਹੈਦਰਾਬਾਦ ਦੀ ਭਾਰਤ ਬਾਇਓਟੈਕ ਕੰਪਨੀ ਦੀ ਵੈਕਸੀਨ ਦੇ ਦੂਜੇ ਪੜਾਅ ਦੇ ਟ੍ਰਾਇਲ ਲਈ ਮਨਜ਼ੂਰੀ ਮਿਲ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਜਾਨਵਰਾਂ ‘ਤੇ ਉਸਦੀ ਵੈਕਸਿਨ COVAXIN ਦਾ ਟ੍ਰਾਇਲ ਸਫਲ ਰਿਹਾ ਹੈ।
ਕੰਪਨੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਾਂਦਰਾਂ ਦੇ ਚਾਰ ਸਮੂਹਾਂ ‘ਤੇ ਵੈਕਸੀਨ ਦਾ ਟ੍ਰਾਇਲ ਕੀਤਾ ਗਿਆ। ਇਸ ਦੌਰਾਨ SARS-CoV-2 ਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਗਈਆਂ ਅਤੇ ਨਿਗਰਾਨੀ ਕੀਤੀ ਗਈ। ਇੱਕ ਸਮੂਹ ਦੀ ਪਲੇਸਬੋ ਦੇ ਨਾਲ ਦੇਖ-ਰੇਖ ਕੀਤੀ ਗਈ, ਜਦੋਂ ਕਿ ਤਿੰਨ ਸਮੂਹਾਂ ਨੂੰ 14 ਦਿਨਾਂ ਵਿੱਚ 3 ਵੱਖ-ਵੱਖ ਵੈਕਸੀਨ ਦਿੱਤੀ ਗਈ। 14 ਦਿਨਾਂ ਬਾਅਦ ਉਨ੍ਹਾਂ ਨੂੰ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਗਈ। ਵੈਕਸੀਨ ਕਾਰਨ ਇਨ੍ਹਾਂ ‘ਤੇ ਟ੍ਰਾਇਲ ਦੌਰਾਨ ਕੋਰੋਨਾ ਵਾਇਰਸ ਬੇਅਸਰ ਰਿਹਾ।
ਨਤੀਜਾ ਵੇਖਣ ‘ਤੇ ਇਹ ਪਤਾ ਲੱਗਿਆ ਕਿ ਜਿਨ੍ਹਾਂ ਬਾਂਦਰਾਂ ਨੂੰ ਵੈਕਸੀਨ ਦਿੱਤੀ ਗਈ ਸੀ ਉਨ੍ਹਾਂ ਵਿੱਚ ਪ੍ਰਤੀਰੋਧਕ ਸਮਰੱਥਾ ਵਿਕਸਤ ਹੋ ਗਈ ਸੀ। ਜਿਨ੍ਹਾਂ ਸਮੂਹਾਂ ਨੂੰ ਵੈਕਸੀਨ ਦਿੱਤੀ ਗਈ ਸੀ ਉਨ੍ਹਾਂ ਦੇ ਹਿਸਟੋਪੈਥੋਲੋਜੀਕਲ ਟੈਸਟ ਵਿੱਚ ਨਿਮੋਨੀਆ ਦਾ ਕੋਈ ਸਬੂਤ ਨਹੀਂ ਦੇਖਿਆ ਗਿਆ। ਕੁੱਲ ਮਿਲਾ ਕੇ ਇਸ ਵੈਕਸੀਨ ਨੂੰ ਵਾਇਰਸ ਨਾਲ ਨਜਿੱਠਣ ਲਈ ਕਾਰਗਰ ਪਾਇਆ ਗਿਆ ਸੀ।
ICMR ਅਨੁਸਾਰ ਭਾਰਤ ਵਿੱਚ ਕੋਰੋਨਾ ਦੀਨਾ 3 ਵੈਕਸੀਨ ਦੇ ਟ੍ਰਾਇਲ ਚੱਲ ਰਹੇ ਹਨ। ਸੀਰਮ ਇੰਸਟੀਚਿਊਟ ਦੀ ਵੈਕਸੀਨ ਦਾ ਪੜਾਅ 2 (ਬੀ) ਅਤੇ ਪੜਾਅ 3 ਟੈਸਟ ਚੱਲ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਬਾਇਓਟੈਕ ਦੀ ਵੈਕਸੀਨ ਦਾ ਪੜਾਅ 2 ਸ਼ੁਰੂ ਹੋਵੇਗਾ ਅਤੇ ਜੇਡਸ ਕੈਡਿਲਾ ਦੀ ਵੈਕਸੀਨ ਨੇ ਫੇਜ਼ 2 ਵਿੱਚ 50 ਲੋਕਾਂ ਦਾ ਟੈਸਟ ਪੂਰਾ ਕਰ ਲਿਆ ਹੈ। ਹਾਲਾਂਕਿ, ਭਾਰਤ ਵਿੱਚ ਪੁਣੇ ਦੇ ਸੀਰਮ ਇੰਸਟੀਚਿਊਟ ਨੇ ਆਕਸਫੋਰਡ ਦੀ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟ੍ਰਾਇਲ ਰੋਕ ਦਿੱਤਾ ਹੈ।