ਚੀਨ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਆਪਣੇ ਪੈਰ ਪਸਾਰਨ ਲੱਗਿਆ ਹੈ । ਇਸ ਕਾਰਨ ਲੋਕਾਂ ਵਿੱਚ ਦਹਿਸ਼ਤ ਅਤੇ ਚਿੰਤਾ ਵਧਣ ਲੱਗੀ ਹੈ । ਚੀਨ ਵਿੱਚ 26 ਨਵੰਬਰ ਨੂੰ ਕੋਵਿਡ-19 ਦੇ ਰਿਕਾਰਡ 39,791 ਨਵੇਂ ਮਾਮਲੇ ਦਰਜ ਕੀਤੇ ਗਏ । ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਕਿ ਇਨ੍ਹਾਂ ਵਿੱਚੋਂ 3,709 ਲੱਛਣ ਸਨ ਅਤੇ 36,082 ਬਿਨ੍ਹਾਂ ਲੱਛਣ ਵਾਲੇ ਸਨ ।
ਇਸ ਤੋਂ ਇੱਕ ਦਿਨ ਪਹਿਲਾਂ ਚੀਨ ਵਿੱਚ ਕੋਵਿਡ-19 ਦੇ 35,183 ਨਵੇਂ ਮਾਮਲੇ ਦਰਜ ਕੀਤੇ ਗਏ ਸਨ । ਜਿਨ੍ਹਾਂ ਵਿੱਚੋਂ 3,474 ਲੱਛਣਾਂ ਵਾਲੇ ਅਤੇ 31,709 ਬਿਨ੍ਹਾਂ ਲੱਛਣਾਂ ਵਾਲੇ ਸਨ, ਜਿਨ੍ਹਾਂ ਨੂੰ ਚੀਨ ਵੱਖਰੇ ਤੌਰ ‘ਤੇ ਗਿਣਦਾ ਹੈ। ਬਾਹਰ ਤੋਂ ਆਏ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਨੂੰ ਛੱਡ ਕੇ ਚੀਨ ਨੇ 39,506 ਨਵੇਂ ਸਥਾਨਕ ਮਾਮਲੇ ਦਰਜ ਕੀਤੇ ਗਏ। ਜਿਨ੍ਹਾਂ ਵਿੱਚੋਂ 3,648 ਲੱਛਣਾਂ ਵਾਲੇ ਸਨ ਅਤੇ 35,858 ਬਿਨ੍ਹਾਂ ਲੱਛਣਾਂ ਵਾਲੇ ਸਨ, ਜੋ ਇੱਕ ਦਿਨ ਪਹਿਲਾਂ 34,909 ਸੀ।
ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਚੀਨ ਵਿੱਚ ਕੋਰੋਨਾ ਨਾਲ ਇੱਕ ਨਵੀਂ ਮੌਤ ਹੋਈ ਸੀ । ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 5,233 ਹੋ ਗਈ ਹੈ। 26 ਨਵੰਬਰ ਤੱਕ ਮੁੱਖ ਭੂਮੀ ਚੀਨ ਨੇ ਲੱਛਣਾਂ ਵਾਲੇ 307,802 ਲੱਛਣ ਵਾਲੇ ਮਾਮਲਿਆਂ ਦੀ ਪੁਸ਼ਟੀ ਕੀਤੀ ਸੀ । ਚੀਨ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਜ਼ੀਰੋ ਕੋਵਿਡ ਨੀਤੀ ਲਾਗੂ ਕੀਤੀ ਹੈ । ਇਸ ਦੇ ਅਨੁਸਾਰ ਜਿਸ ਵੀ ਸ਼ਹਿਰ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਵਧਦੀ ਹੈ, ਉੱਥੇ ਸਖਤ ਲਾਕਡਾਊਨ ਲਗਾ ਦਿੱਤਾ ਜਾਂਦਾ ਹੈ। ਇਸ ਕਾਰਨ ਸ਼ਹਿਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: