CM Arvind Kejriwal Says: ਨਵੀਂ ਦਿੱਲੀ: ਦੁਨੀਆ ਵਿੱਚ ਜ਼ਿਆਦਾਤਰ ਕੋਰੋਨਾ ਟੈਸਟ ਦਿੱਲੀ ਵਿੱਚ ਹੋ ਰਹੇ ਹਨ । ਦਿੱਲੀ ਵਿੱਚ ਪ੍ਰਤੀ ਦਿਨ 10 ਲੱਖ ਆਬਾਦੀ ‘ਤੇ 3057 ਟੈਸਟ ਕੀਤੇ ਜਾ ਰਹੇ ਹਨ। ਸੋਮਵਾਰ ਨੂੰ ਇਹ ਗੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਦੇ ਇੱਕ ਰੋਜ਼ਾ ਮਾਨਸੂਨ ਸੈਸ਼ਨ ਦੌਰਾਨ ਕਹੀ। ਦਿੱਲੀ ਸਰਕਾਰ ਅਨੁਸਾਰ ਪ੍ਰਤੀ 10 ਲੱਖ ਦੀ ਆਬਾਦੀ ‘ਤੇ ਬ੍ਰਿਟੇਨ ਵਿੱਚ ਤਕਰੀਬਨ 3000, ਸੰਯੁਕਤ ਰਾਜ ਅਮਰੀਕਾ ਵਿੱਚ 1388, ਰੂਸ ਵਿੱਚ 2311 ਅਤੇ ਪੇਰੂ ਵਿੱਚ 858 ਕੋਰੋਨਾ ਟੈਸਟ ਹੋ ਹੈ ਹਨ, ਜਦਕਿ ਭਾਰਤ ਵਿੱਚ ਪ੍ਰਤੀ 10 ਲੱਖ ਔਸਤਨ 819 ਟੈਸਟ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ, “ਦਿੱਲੀ ਮਾਡਲ ਦੀ ਅੱਜ ਪੂਰੇ ਵਿਸ਼ਵ ਵਿੱਚ ਚਰਚਾ ਹੋ ਰਹੀ ਹੈ, ਇਹ ਦੋ ਕਰੋੜ ਲੋਕਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ, ਪਿਛਲੇ 5-6 ਮਹੀਨਿਆਂ ਵਿੱਚ ਦਿੱਲੀ ਦੇ ਲੋਕਾਂ ਨੇ ਪੂਰੀ ਦੁਨੀਆ ਨੂੰ ਕਈ ਤਰੀਕਿਆਂ ਨਾਲ ਰਾਹ ਦਿਖਾਇਆ ਹੈ।” ਮੁੱਖ ਮੰਤਰੀ ਨੇ ਕਿਹਾ, “ਪੂਰੀ ਦੁਨੀਆ ਵਿੱਚ ਹੋਮ ਆਈਸੋਲੇਸ਼ਨ ਦਾ ਵਿਚਾਰ ਦਿੱਲੀ ਵਿੱਚ ਆਇਆ। ਉਨ੍ਹਾਂ ਦੱਸਿਆ ਕਿ ਹੁਣ ਤੱਕ 1,15,254 ਕੋਰੋਨਾ ਦੇ ਮਰੀਜ਼ ਹੋਮ ਆਈਸੋਲੇਸ਼ਨ ਵਿੱਚ ਠੀਕ ਹੋਏ ਅਤੇ ਹੋਮ ਆਈਸੋਲੇਸ਼ਨ ਵਿੱਚ ਸਿਰਫ 30 ਵਿਅਕਤੀਆਂ ਦੀ ਮੌਤ ਹੋਈ।”
ਦਿੱਲੀ ਸਰਕਾਰ ਨੇ ਸਦਨ ਨੂੰ ਦੱਸਿਆ ਕਿ ਭਾਰਤ ਵਿੱਚ ਪਹਿਲੀ ਵਾਰ ਦਿੱਲੀ ਸਰਕਾਰ ਵੱਲੋਂ ਪਲਾਜ਼ਮਾ ਥੈਰੇਪੀ ਦੀ ਆਗਿਆ ਦਿੱਤੀ ਗਈ ਸੀ, ਅਸੀਂ ਇੱਕ ਟ੍ਰਾਇਲ ਕੀਤਾ, ਫਿਰ ਦੁਨੀਆ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ ਕੀਤਾ। ਅੱਜ ਪਲਾਜ਼ਮਾ 1965 ਲੋਕਾਂ ਨੂੰ ਦਿੱਤਾ ਜਾ ਚੁੱਕਿਆ ਹੈ। ਦਿੱਲੀ ਦੇ ਲੋਕਾਂ ਨੂੰ ਪੂਰੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ।
ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਕੋਰੋਨਾ ‘ਤੇ ਵਿਚਾਰ ਵਟਾਂਦਰੇ ਦੌਰਾਨ ਕੇਜਰੀਵਾਲ ਨੇ ਕਿਹਾ,“ ਦਿੱਲੀ ਦੇਸ਼ ਦੀ ਰਾਜਧਾਨੀ ਹੈ, ਇਸ ਲਈ ਬਾਹਰੋਂ ਆਈਆਂ 80 ਤੋਂ 90 ਪ੍ਰਤੀਸ਼ਤ ਉਡਾਣਾਂ ਦਿੱਲੀ ਵਿੱਚ ਉਤਰੀਆਂ ਹਨ। ਕੋਰੋਨਾ ਉਨ੍ਹਾਂ ਦਿਨਾਂ ਵਿੱਚ ਨਵਾਂ ਸੀ, ਕਿਸੇ ਨੂੰ ਵੀ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਉਸ ਸਮੇਂ ਕੋਈ ਪ੍ਰੋਟੋਕੋਲ ਨਹੀਂ ਸੀ, ਕੋਈ ਆਈਸੀਐਮਆਰ ਦੇ ਦਿਸ਼ਾ-ਨਿਰਦੇਸ਼ ਨਹੀਂ ਸਨ, ਕੋਈ ਕੁਆਰੰਟੀਨ ਅਤੇ ਆਈਸੋਲੇਸ਼ਨ ਨਹੀਂ ਸੀ।