Corona Saviour: ਕੋਰੋਨਾ ਦੇ ਚਲਦੇ ਅੱਜ ਕੱਲ ਹਰ ਕੋਈ ਆਪਣੇ ਆਪ ਨੂੰ ਸੁਰੱਖਿਅਤ ਰੱਖਣ ‘ਚ ਲੱਗਾ ਹੈ। ਅਜਿਹੇ ‘ਚ ਵੀ ਗੂਗਲ ਹੁਣ ਨਕਸ਼ੇ ਦੀ ਸੇਵਾ ‘ਚ ਉਪਭੋਗਤਾਵਾਂ ਨੂੰ ਕੋਰੋਨਾ ਪ੍ਰਭਾਵਿਤ ਖੇਤਰਾਂ ਬਾਰੇ ਸੁਚੇਤ ਕਰੇਗਾ। ਗੂਗਲ ਪ੍ਰਭਾਵਿਤ ਖੇਤਰਾਂ ਦੀ ਸਾਰੀ ਜਾਣਕਾਰੀ ਆਪਣੇ ਉਪਭੋਗਤਾਵਾਂ ਤੱਕ ਪਹੁੰਚਾਏਗਾ।
ਕੰਪਨੀ ਮੁਤਾਬਕ ਇਹ ਖਾਸ ਸੁਵਿਧਾ ਭਾਰਤ, ਅਰਜਨਟੀਨਾ, ਫਰਾਂਸ, ਨੀਦਰਲੈਂਡਸ, ਸੰਯੁਕਤ ਰਾਜ ਤੇ ਬ੍ਰਿਟੇਨ ਵਰਗੇ ਦੇਸ਼ਾਂ ਨੂੰ ਮਿਲੇਗੀ । ਬੀਤੇ ਕੁੱਝ ਸਮੇਂ ਪਹਿਲਾਂ ਹੀ 131 ਦੇਸ਼ਾਂ ‘ਚ ਗੂਗਲ ਉਪਭੋਗਤਾਵਾਂ ਦੇ ਫੋਨਾਂ ਤੋਂ ਤਾਲਾਬੰਦੀ ਹੇਠ ਗਤੀਸ਼ੀਲਤਾ ਤੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਲੋਕ ਇਸ ਮਹਾਂਮਾਰੀ ਕਾਰਨ ਘਰਾਂ ‘ਚ ਰਹਿ ਰਹੇ ਹਨ ਜਾਂ ਨਹੀਂ ਅਤੇ ਕਿੰਨੀ ਅਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ।