Coronavirus Spread May Spike: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿੱਚ IIT-ਭੁਵਨੇਸ਼ਵਰ ਅਤੇ ਏਮਜ਼ ਵੱਲੋਂ ਕੀਤੇ ਅਧਿਐਨ ਦੇ ਨਤੀਜੇ ਪ੍ਰੇਸ਼ਾਨ ਕਰਨ ਵਾਲੇ ਹਨ। ਇਸ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਮਾਨਸੂਨ ਅਤੇ ਸਰਦੀਆਂ ਦੇ ਮੌਸਮ ਵਿੱਚ ਤਾਪਮਾਨ ਵਿੱਚ ਗਿਰਾਵਟ ਦੇ ਕਾਰਨ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ । ਇਹ ਅਧਿਐਨ IIT- ਭੁਵਨੇਸ਼ਵਰ ਦੇ ਵਿਨੋਜ ਵੀ, ਗੋਪੀਨਾਥ ਐਨ, ਲੈਂਡੂ ਕੇ ਅਤੇ ਏਮਜ਼ ਭੁਵਨੇਸ਼ਵਰ ਦੇ ਮਾਈਕਰੋਬਾਇਓਲੋਜੀ ਵਿਭਾਗ ਦੀ ਬਿਜਯੀਨੀ ਬੀ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ ਸੀ।
ਅਧਿਐਨ ਅਨੁਸਾਰ ਬਾਰਿਸ਼, ਤਾਪਮਾਨ ਵਿੱਚ ਕਮੀ ਅਤੇ ਸਰਦੀਆਂ ਵਿੱਚ ਠੰਡੇ ਮੌਸਮ ਦੇ ਕਾਰਨ ਕੋਰੋਨਾ ਵਾਇਰਸ ਨੂੰ ਹੋਰ ਫੈਲਣ ਦਾ ਮੌਕਾ ਮਿਲ ਸਕਦਾ ਹੈ। ਇਸ ਅਧਿਐਨ ਦਾ ਸਿਰਲੇਖ ‘ਭਾਰਤ ਵਿੱਚ COVID-19 ਦਾ ਫੈਲਾਅ ਅਤੇ ਤਾਪਮਾਨ ਅਤੇ ਅਨੁਪਾਤ ਨਮੀ’ ਤੇ ਨਿਰਭਰਤਾ ਹੈ । ਅਧਿਐਨ ਵਿੱਚ ਕਿਹਾ ਗਿਆ ਹੈ, ‘ਕੋਵਿਡ -19 ਮਹਾਂਮਾਰੀ ਇੱਕ ਸਿਹਤ ਸੰਕਟਕਾਲ ਹੈ ਜੋ ਪਹਿਲਾਂ ਕਦੇ ਨਹੀਂ ਵੇਖੀ ਗਈ। ਇਹ ਵੱਡੇ ਪੱਧਰ ‘ਤੇ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸ ਦੇ ਕਾਰਨ ਵਿਸ਼ਵਵਿਆਪੀ ਆਰਥਿਕਤਾ ਨੂੰ ਇੱਕ ਝਟਕਾ ਲੱਗਿਆ ਹੈ। 21ਵੀਂ ਸਦੀ ਦੀਆਂ ਆਖਰੀ ਮਹਾਂਮਾਰੀ (SARS-CoV-2, इन्फ्लूएंजा AH1N1) ਵੀ ਮੌਸਮ ਵਿੱਚ ਤਬਦੀਲੀਆਂ ਕਾਰਨ ਫੈਲੀਆਂ ਸਨ।
ਇਹ ਰਿਪੋਰਟ ਅਪ੍ਰੈਲ ਤੋਂ ਜੂਨ ਵਿਚਾਲੇ 28 ਰਾਜਾਂ ਵਿੱਚ ਕੋਰੋਨਾ ਵਾਇਰਸ ਦੇ ਫੈਲਣ, ਕਿਸਮਾਂ ਅਤੇ ਸੰਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੀਤੀਆਂ ਗਈਆਂ ਹਨ । ਡਾ: ਵਿਨੋਜ ਦੇ ਅਨੁਸਾਰ ਅਧਿਐਨ ਵਿੱਚ ਪਤਾ ਲੱਗਿਆ ਹੈ ਕਿ ਤਾਪਮਾਨ ਵਿੱਚ ਵਾਧਾ ਵਾਇਰਸ ਦੇ ਫੈਲਣ ਵਿੱਚ ਗਿਰਾਵਟ ਵੱਲ ਜਾਂਦਾ ਹੈ। ਇਹ ਅਧਿਐਨ ਅਜੇ ਵੀ ਆਪਣੇ ਪ੍ਰੀ-ਪ੍ਰਿੰਟ ਪੜਾਅ ਵਿੱਚ ਹੈ ਅਤੇ ਇਸਦਾ ਕਹਿਣਾ ਹੈ ਕਿ ਤਾਪਮਾਨ ਅਤੇ ਨਮੀ ਦਾ ਕਿਸੇ ਬਿਮਾਰੀ ਦੀ ਵਾਧਾ ਦਰ ਅਤੇ ਉਸਦੇ ਦੁਗਣੇ ਸਮੇਂ ‘ਤੇ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਤਾਪਮਾਨ ਵਿੱਚ ਇੱਕ ਡਿਗਰੀ ਸੈਲਸੀਅਸ ਵਾਧੇ ਕਾਰਨ ਮਾਮਲਿਆਂ ਵਿੱਚ 0.99 ਫ਼ੀਸਦੀ ਦੀ ਕਮੀ ਆਈ ਹੈ । ਨਾਲ ਹੀ, ਕੇਸ ਦੇ ਦੁਗਣੇ ਹੋਣ ਦੇ ਸਮਾਂ 1.13 ਦਿਨ ਵਧਾਇਆ ਜਾ ਸਕਦਾ ਹੈ। ਅਧਿਐਨ ਵਿੱਚ ਪਾਇਆ ਗਿਆ ਹੈ ਕਿ ਨਮੀ ਦੇ ਕਾਰਨ ਕੋਰੋਨਾ ਵਾਇਰਸ ਦੇ ਕੇਸਾਂ ਦੀ ਵਾਧਾ ਦਰ ਅਤੇ ਦੁਗਣੇ ਹੋਣ ਦਾ ਸਮਾਂ 1.18 ਦਿਨਾਂ ਤੱਕ ਘੱਟ ਸਕਦਾ ਹੈ।