fatal multisystem inflammatory syndrome: ਕੋਰੋਨਾ ਵਾਇਰਸ ਦੀਆਂ ਹੁਣ ਤੱਕ ਦੀਆਂ ਜਿੰਨੀਆਂ ਵੀ ਰਿਪੋਰਟਾਂ ਆਈਆਂ ਹਨ, ਉਨ੍ਹਾਂ ਵਿੱਚ ਬੱਚਿਆਂ ਦੇ ਪੀੜਤ ਹੋਣ ਦੀ ਗਿਣਤੀ ਬਹੁਤ ਘੱਟ ਹੈ। ਜੋ ਵੀ ਕੇਸ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਬੱਚਿਆਂ ਵਿੱਚ ਕੋਰੋਨਾ ਦੇ ਕੋਈ ਲੱਛਣ ਨਹੀਂ ਜਾਂ ਬਹੁਤ ਹੀ ਹਲਕੇ ਲੱਛਣ ਵੇਖੇ ਗਏ ਹਨ। ਇਟਲੀ, ਸਪੇਨ, ਬ੍ਰਿਟੇਨ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਕੁਝ ਬੱਚਿਆਂ ਵਿੱਚ ਕੋਰੋਨਾ ਨਾਲ ਸਬੰਧਿਤ ਇੱਕ ਨਵਾਂ ਸਿੰਡਰੋਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਾਤਕ ਲੱਛਣ ਨੂੰ ਮਲਟੀ ਸਿਸਟਮ ਇਨਫਲੇਮੇਟਰੀ ਸਿੰਡਰੋਮ (MIS-C) ਦਾ ਨਾਮ ਦਿੱਤਾ ਗਿਆ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਹੁਣ ਇਹ ਲੱਛਣ ਭਾਰਤ ਦੇ ਬੱਚਿਆਂ ਵਿੱਚ ਵੀ ਦਿਖਾਈ ਦੇਣ ਲੱਗ ਗਏ ਹਨ।
ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ MIS-C ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ। AIIMS ਦਿੱਲੀ ਵਿੱਚ MIS-C ਦੇ ਦੋ ਕੇਸਾਂ ਦਾ ਅਧਿਐਨ ਕੀਤਾ ਗਿਆ ਹੈ, ਜਿਸ ਵਿੱਚ ਇਹ ਪਾਇਆ ਗਿਆ ਕਿ ਇਨ੍ਹਾਂ ਬੱਚਿਆਂ ਨੂੰ ਤੇਜ਼ ਬੁਖਾਰ ਸੀ ਜਦੋਂ ਕਿ ਬਾਕੀ ਦੇ ਲੱਛਣ ਵੱਖਰੇ ਸਨ। ਇਨ੍ਹਾਂ ਵਿੱਚੋਂ ਢਾਈ ਸਾਲ ਦੇ ਬੱਚੇ ਨੂੰ ਕਫ਼, ਨੱਕ ਵਗਣ ਅਤੇ ਦੌਰੇ ਪੈਣ ਦੀ ਸ਼ਿਕਾਇਤ ਸੀ, ਜਦੋਂ ਕਿ ਇੱਕ ਛੇ ਸਾਲ ਦੇ ਬੱਚੇ ਨੂੰ ਬੁਖਾਰ ਅਤੇ ਸਰੀਰ ‘ਤੇ ਧੱਫੜ ਸੀ। ਇਸ ਬੱਚੇ ਵਿੱਚ ਕਫ਼ ਜਾਂ ਦੌਰੇ ਵਰਗੇ ਲੱਛਣ ਨਹੀਂ ਸਨ।
ਦਰਅਸਲ, ਮਲਟੀ-ਸਿਸਟਮ ਇਨਫਲੇਮੇਟਰੀ ਸਿੰਡਰੋਮ ਵਿੱਚ ਬੱਚਿਆਂ ਵਿੱਚ ਤੇਜ਼ ਬੁਖਾਰ, ਕੁਝ ਅੰਗਾਂ ਦਾ ਸਹੀ ਤਰ੍ਹਾਂ ਕੰਮ ਨਾ ਕਰਨਾ, ਸਰੀਰ ਵਿੱਚ ਬਹੁਤ ਜ਼ਿਆਦਾ ਸੋਜ ਆਦਿ ਵਰਗੇ ਲੱਛਣ ਦਿਖਦੇ ਹਨ। ਇਹ ਲੱਛਣ ਕਾਵਾਸਾਕੀ ਬਿਮਾਰੀ ਦੇ ਲੱਛਣਾਂ ਨਾਲ ਬਹੁਤ ਮਿਲਦੇ ਜੁਲਦੇ ਹਨ। ਹਾਲਾਂਕਿ, ਇੱਕ ਨਵੇਂ ਅਧਿਐਨ ਦੇ ਅਨੁਸਾਰ MIS-C ਅਤੇ ਕਾਵਾਸਾਕੀ ਬਿਮਾਰੀ ਵਿੱਚ ਨਾੜੀਆਂ ਨੂੰ ਹੋਏ ਨੁਕਸਾਨ ਦੇ ਲੱਛਣ ਥੋੜੇ ਵੱਖਰੇ ਹਨ। ਅਧਿਐਨ ਦੇ ਅਨੁਸਾਰ ਕਾਵਾਸਾਕੀ ਅਤੇ MIS-C ਵਿੱਚ ਤੇਜ਼ ਬੁਖਾਰ, ਕੰਨਜਕਟਿਵਾਇਟਿਸ, ਲੱਤਾਂ ਅਤੇ ਗਲੇ ਵਿੱਚ ਸੋਜ, ਧੱਫੜ ਵਰਗੇ ਲੱਛਣ ਪਾਏ ਜਾਂਦੇ ਹਨ, ਜਦੋਂ ਕਿ ਸਿਰਫ MIS-C ਵਿੱਚ ਸਿਰ ਦਰਦ, ਪੇਟ ਵਿੱਚ ਦਰਦ, ਉਲਟੀਆਂ, ਗਲੇ ਵਿੱਚ ਖਰਾਸ਼ ਅਤੇ ਕਫ਼ ਵਰਗੇ ਲੱਛਣ ਵਧੇਰੇ ਹੁੰਦੇ ਹਨ।
ਦੱਸ ਦੇਈਏ ਕਿ ਬੱਚਿਆਂ ਅਤੇ ਬਾਲਗਾਂ ਦੇ ਇਮਿਊਨਿਟੀ ਰਿਸਪਾਂਸ ਵਿੱਚ ਇੱਕ ਅੰਤਰ ਹੁੰਦਾਹੈ ਅਤੇ ਸਰੀਰ ਵਿੱਚ ਵਾਇਰਲ ਪ੍ਰਵੇਸ਼ ਵੀ ਵੱਖ-ਵੱਖ ਤਰੀਕਿਆਂ ਨਾਲ ਹੁੰਦਾ ਹੈ। ਇਸ ਲਈ ਅਜਿਹੀਆਂ ਗੰਭੀਰ ਬਿਮਾਰੀਆਂ ਬੱਚਿਆਂ ਵਿੱਚ ਜਲਦੀ ਨਹੀਂ ਮਿਲਦੀਆਂ। ਏਮਜ਼ ਬਾਲ ਰੋਗ ਵਿਭਾਗ ਦੇ ਡਾ ਰਾਕੇਸ਼ ਲੋਢਾ ਦਾ ਕਹਿਣਾ ਹੈ, ‘ਬੱਚਿਆਂ ਦੀ ਇਮਿਊਨ ਪ੍ਰਤੀਕ੍ਰਿਆ ਬਹੁਤ ਜ਼ਬਰਦਸਤ ਹੈ ਅਤੇ ਟੀਕਾਕਰਣ ਕਾਰਨ ਉਨ੍ਹਾਂ ਦੀ ਇਮਿਊਨਿਟੀ ਵਧੀਆ ਹੋ ਜਾਂਦੀ ਹੈ। ਕੋਰੋਨਾ ਵਾਇਰਸ ਉਮਰ ਦੇ ਹਿਸਾਬ ਨਾਲ ਲੋਕਾਂ ਨੂੰ ਵਧੇਰੇ ਪੀੜਤ ਬਣਾ ਰਿਹਾ ਹੈ ਪਰ ਚੰਗੀ ਇਮਿਊਨਿਟੀ ਦੇ ਕਾਰਨ ਬੱਚੇ ਜਲਦੀ ਠੀਕ ਹੋ ਰਹੇ ਹਨ।