ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਰਫ਼ਤਾਰ ‘ਤੇ ਬ੍ਰੇਕ ਲੱਗਦੀ ਹੋਈ ਦਿਖਾਈ ਦੇ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ 62 ਹਜ਼ਾਰ 224 ਕੋਰੋਨਾ ਮਾਮਲੇ ਸਾਹਮਣੇ ਆਏ ਹਨ, ਜਦਕਿ ਇਸ ਦੌਰਾਨ 2542 ਮਰੀਜ਼ਾਂ ਦੀ ਮੌਤ ਹੋ ਗਈ ਹੈ।
ਇਸ ਦੌਰਾਨ 1 ਲੱਖ 7 ਹਜ਼ਾਰ 628 ਲੋਕਾਂ ਨੇ ਕੋਰੋਨਾ ਤੋਂ ਜੰਗ ਜਿੱਤੀ । ਇਸ ਤਰ੍ਹਾਂ ਸਰਗਰਮ ਮਾਮਲਿਆਂ ਦੀ ਗਿਣਤੀ ਭਾਵ, ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਘੱਟ ਕੇ 48,090 ਰਹਿ ਗਈ ਹੈ। ਹੁਣ ਇਹ ਅੰਕੜਾ 8 ਲੱਖ 65 ਹਜ਼ਾਰ 432 ਤੱਕ ਪਹੁੰਚ ਗਿਆ ਹੈ।
ਦਰਅਸਲ, ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ 2 ਕਰੋੜ 96 ਲੱਖ 33 ਹਜ਼ਾਰ 105 ਲੋਕ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 2 ਕਰੋੜ 83 ਲੱਖ 88 ਹਜ਼ਾਰ 100 ਵਿਅਕਤੀ ਠੀਕ ਹੋ ਚੁੱਕੇ ਹਨ । ਇਸ ਵਾਇਰਸ ਕਾਰਨ ਹੁਣ ਤੱਕ 3 ਲੱਖ 79 573 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਇਸ ਦੌਰਾਨ ਮੰਗਲਵਾਰ ਨੂੰ ਮਹਾਰਾਸ਼ਟਰ ਵਿੱਚ 7,652 ਲੋਕ ਪੀੜਤ ਪਾਏ ਗਏ, ਜਦਕਿ 1,458 ਲੋਕਾਂ ਦੀ ਮੌਤ ਹੋ ਗਈ । ਰਾਜ ਵਿੱਚ ਹੁਣ ਤੱਕ 59.24 ਲੱਖ ਲੋਕ ਸੰਕ੍ਰਮਣ ਦੀ ਚਪੇਟ ਵਿੱਚ ਆ ਚੁੱਕੇ ਹਨ। ਇਨ੍ਹਾਂ ਵਿਚੋਂ 56.69 ਲੱਖ ਲੋਕ ਠੀਕ ਹੋ ਚੁੱਕੇ ਹਨ, ਜਦੋਂ ਕਿ 1.14 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਸਮੇਂ 1.38 ਲੱਖ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀਆਂ 28,00,458 ਲਗਾਈਆਂ ਗਈਆਂ , ਜਿਸ ਤੋਂ ਬਾਅਦ ਵੈਕਸੀਨੇਸ਼ਨ ਦੀ ਕੁੱਲ ਗਿਣਤੀ 26,19,72,014 ਹੋ ਗਈ ਹੈ । ਇਸ ਦੇ ਨਾਲ ਹੀ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਦੱਸਿਆ ਕਿ ਕੱਲ੍ਹ ਭਾਰਤ ਵਿੱਚ ਕੋਰੋਨਾ ਵਾਇਰਸ ਲਈ 19,30,987 ਸੈਂਪਲ ਟੈਸਟ ਕੀਤੇ ਗਏ । ਜਿਸ ਤੋਂ ਬਾਅਦ ਕੱਲ੍ਹ ਤੱਕ ਕੁੱਲ 38,33,06,971 ਸੈਂਪਲਾਂ ਦੇ ਟੈਸਟ ਹੋ ਚੁੱਕੇ ਹਨ।
ਇਹ ਵੀ ਦੇਖੋ: ਮੋਦੀ ਦੀ ਅੱਖ ਹੁਣ ਤੁਹਾਡੇ ਸੋਨੇ ‘ਤੇ ? ਦੇਖੋ ਕਿਵੇਂ ਸੂਬੇ ਭਰ ਦੇ ਸੁਨਿਆਰੇ ਹੋ ਜਾਣਗੇ ਕੰਗਾਲ !