ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਰਫ਼ਤਾਰ ਹੁਣ ਘੱਟਦੀ ਹੋਈ ਦਿਖਾਈ ਦੇ ਰਹੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੀ ਘੱਟਦੀ ਜਾ ਰਹੀ ਹੈ। ਪਿਛਲੇ ਇੱਕ ਹਫ਼ਤੇ ਵਿੱਚ ਸੰਕ੍ਰਮਣ ਦੇ ਨਵੇਂ ਮਾਮਲਿਆਂ ਵਿੱਚ 30% ਦੀ ਕਮੀ ਆਈ ਹੈ।
ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਦੇ 70, 421 ਨਵੇਂ ਮਾਮਲੇ ਸਾਹਮਣੇ ਹਨ, ਜਦਕਿ ਇਸ ਦੌਰਾਨ 3921 ਲੋਕਾਂ ਦੀ ਮੌਤ ਹੋਈ। ਉੱਥੇ ਹੀ ਇਸ ਦੌਰਾਨ 1 ਲੱਖ 19 ਹਜ਼ਾਰ 501 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ।
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ 2 ਕਰੋੜ 95 ਲੱਖ 10 ਹਜ਼ਾਰ 410 ਲੋਕ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 2 ਕਰੋੜ 81 ਲੱਖ 62 ਹਜ਼ਾਰ 947 ਲੋਕ ਇਸ ਵਾਇਰਸ ਨੂੰ ਮਾਤ ਦੇ ਚੁੱਕੇ ਹਨ । ਹੁਣ ਤੱਕ 3 ਲੱਖ 74 ਹਜ਼ਾਰ 305 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਫਿਲਹਾਲ 9 ਲੱਖ 73 ਹਜ਼ਾਰ 158 ਐਕਟਿਵ ਕੇਸ ਹਨ।
ਕੋਰੋਨਾ ਕਾਰਨ ਹੋਣ ਵਾਲੀਆਂ ਹਫਤਾਵਾਰੀ ਮੌਤਾਂ ਵਿੱਚ 19% ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਵਾਧੇ ਦਾ ਕਾਰਨ ਮੌਤਾਂ ਦਾ ਪੁਰਾਣਾ ਅੰਕੜਾ ਹੈ। ਮਹਾਰਾਸ਼ਟਰ ਅਤੇ ਬਿਹਾਰ ਮੌਤਾਂ ਦੇ ਬੈਕਲਾਗ ਵਿੱਚ ਸਭ ਤੋਂ ਅੱਗੇ ਹਨ। ਪਿਛਲੇ ਸੱਤ ਦਿਨਾਂ ਵਿਚ 25 ਹਜ਼ਾਰ ਮੌਤਾਂ ਦਰਜ ਹੋਈਆਂ ਹਨ। ਇਨ੍ਹਾਂ ਵਿਚੋਂ 12573 ਮੌਤਾਂ ਪੁਰਾਣੀਆਂ ਹਨ।
ਦੱਸ ਦੇਈਏ ਕਿ 13 ਜੂਨ ਤੱਕ ਦੇਸ਼ ਭਰ ਵਿੱਚ 25 ਕਰੋੜ 48 ਲੱਖ ਕੋਰੋਨਾ ਟੀਕਿਆਂ ਦੀਆਂ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਬੀਤੇ ਦਿਨ 14 ਲੱਖ 99 ਹਜ਼ਾਰ ਟੀਕੇ ਲਗਵਾਏ ਗਏ। ਹੁਣ ਤੱਕ ਲਗਭਗ 38 ਕਰੋੜ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ । ਬੀਤੇ ਦਿਨ ਲਗਭਗ 14.92 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ , ਜਿਨ੍ਹਾਂ ਦੀ ਸਕਾਰਾਤਮਕ ਦਰ 4 ਪ੍ਰਤੀਸ਼ਤ ਤੋਂ ਵੱਧ ਹੈ।
ਇਹ ਵੀ ਦੇਖੋ: ਜੇਕਰ Google ‘ਤੇ ਕੋਈ ਜਾਣਕਾਰੀ ਨਾ ਮਿਲੇ ਤਾਂ ਇਹਨਾਂ ਗੁਰਸਿੱਖ ਬੱਚਿਆਂ ਦੀ GK ਚੈੱਕ ਕਰ ਲੈਣਾ…