Kumbh Mela 2021: ਬੇਸ਼ੱਕ, ਉਤਰਾਖੰਡ ਸਣੇ ਦੇਸ਼ ਭਰ ਵਿੱਚ ਕੋਰੋਨਾ ਦੀ ਲਾਗ ਦੀ ਵੱਧ ਰਹੀ ਰਫਤਾਰ ਦਾ ਖੌਫ ਦਿਖਾਈ ਦੇ ਰਹੀ ਹੈ, ਪਰ ਇਸਦਾ ਪ੍ਰਭਾਵ ਹਰਿਦੁਆਰ ਮਹਾਕੁੰਭ ਵਿੱਚ ਇਸਦਾ ਅਸਰ ਨਾ ਦੇ ਬਰਾਬਰ ਦਿਖਾਈ ਦੇ ਰਿਹਾ ਹੈ। ਦਰਅਸਲ ਲੱਖਾਂ ਸ਼ਰਧਾਲੂ ਮਾਸਕ, ਸਮਾਜਿਕ ਦੂਰੀ ਅਤੇ ਕੋਰੋਨਾ ਦੇ ਨਿਯਮਾਂ ਨੂੰ ਭੁੱਲ ਕੇ ਕੁੰਭ ਪਹੁੰਚ ਰਹੇ ਹਨ। ਸਿਰਫ ਇਹ ਹੀ ਨਹੀਂ, ਇਸ ਦੌਰਾਨ ਉਤਰਾਖੰਡ ਸਰਕਾਰ ਨੂੰ ਵੀ ਥਰਮਲ ਸਕ੍ਰੀਨਿੰਗ ਅਤੇ ਮਾਸਕ ਦੇ ਨਿਯਮਾਂ ਦੇ ਪਾਲਣ ਲਈ ਸਖਤ ਸੰਘਰਸ਼ ਕਰਨਾ ਪੈ ਰਿਹਾ ਹੈ। ਹਾਲਾਂਕਿ, ਸੀ.ਐੱਮ ਤੀਰਥ ਸਿੰਘ ਰਾਵਤ ਨੇ ਦਾਅਵਾ ਕੀਤਾ ਹੈ ਕਿ ਸ਼ਾਹੀ ਇਸ਼ਨਾਨ ਦੌਰਾਨ ਰਾਜ ਸਰਕਾਰ ਨੇ ਕੇਂਦਰ ਵੱਲੋਂ ਜਾਰੀ ਕੀਤੇ ਗਏ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ।
ਕੁੰਭ ਮੇਲਾ ਪੁਲਿਸ ਕੰਟਰੋਲ ਰੂਮ ਦੇ ਅਨੁਸਾਰ ਸੋਮਵਾਰ ਨੂੰ ਹੋਏ ਦੂਜੇ ਸ਼ਾਹੀ ਇਸ਼ਨਾਨ ਵਿੱਚ 31 ਲੱਖ ਤੋਂ ਵੱਧ ਸ਼ਰਧਾਲੂ ਸ਼ਾਮਿਲ ਹੋਏ । ਸਿਹਤ ਵਿਭਾਗ ਅਨੁਸਾਰ ਇਸ ਦੌਰਾਨ ਐਤਵਾਰ ਰਾਤ 11:30 ਵਜੇ ਤੋਂ ਸੋਮਵਾਰ ਸ਼ਾਮ 5 ਵਜੇ ਤੱਕ 18169 ਸ਼ਰਧਾਲੂਆਂ ਦਾ ਕੋਰੋਨਾ ਟੈਸਟ ਲਿਆ ਗਿਆ, ਜਿਸ ਵਿੱਚੋਂ 102 ਲੋਕ ਪਾਜ਼ੀਟਿਵ ਪਾਏ ਗਏ ਹਨ । ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਮੇਲਾ ਪ੍ਰਸ਼ਾਸਨ ਦੀ ਥਰਮਲ ਸਕ੍ਰੀਨਿੰਗ ਦਾ ਸਿਸਟਮ ਗਾਇਬ ਸੀ। ਜਦੋਂ ਕਿ ਸ਼ਰਧਾਲੂ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਦੇ ਬਾਵਜੂਦ ਮਾਸਕ ਨਹੀਂ ਪਾ ਰਹੇ ਹਨ।
ਇਸ ਸਬੰਧੀ ਉਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਮਹਾਕੁੰਭ ਦੇ ਦੂਜੇ ਸ਼ਾਹੀ ਇਸ਼ਨਾਨ ‘ਤੇ ਕਿਹਾ,‘ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿੱਥੋਂ ਤੱਕ ਹੋ ਸਕੇ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਵਾਈ ਜਾਵੇ । ਸੁਰੱਖਿਆ ਦੇ ਮਾਮਲੇ ਵਿੱਚ ਵੀ ਉਤਰਾਖੰਡ ਪੁਲਿਸ ਲਈ ਇਹ ਵੱਡੀ ਚੁਣੌਤੀ ਹੈ। ਕੋਵਿਡ ਦੇ ਕਾਰਨ ਜਿੰਨੇ ਲੋਕਾਂ ਦੇ ਆਉਣ ਦੀ ਸੰਭਾਵਨਾ ਸੀ ਉਸਦੇ 50 ਪ੍ਰਤੀਸ਼ਤ ਲੋਕ ਹੀ ਆਏ ਹਨ।
ਇਹ ਵੀ ਦੇਖੋ: Doctor ਲੈਂਦੇ ਲੱਖਾਂ ਰੁਪਏ, Amritsar ਦਾ ਇਹ ਬਜੁਰਗ ਮਿੰਟਾਂ ‘ਚ ਫਰੀ ਠੀਕ ਕਰਦਾ ਹੈ ਅਧਰੰਗ / ਲਕਵਾ !