Oxford Corona Vaccine: ਕੋਰੋਨਾ ਦੀ ਜੰਗ ਵਿੱਚ ਪੂਰੀ ਦੁਨੀਆ ਦੀ ਨਜ਼ਰ ਵੈਕਸੀਨ ‘ਤੇ ਕੇਂਦ੍ਰਿਤ ਹੈ। ਜਦੋਂ ਤੱਕ ਕੋਰੋਨਾ ਦੀ ਵੈਕਸੀਨ ਨਹੀਂ ਬਣਦੀ ਹੈ ਉਦੋਂ ਤੱਕ ਕੋਰੋਨਾ ਨਾਲ ਮੁਕਾਬਲਾ ਸੰਭਵ ਨਹੀਂ ਹੈ। ਅਜਿਹੀ ਸਥਿਤੀ ਵਿੱਚ ਆਕਸਫੋਰਡ ਯੂਨੀਵਰਸਿਟੀ ਤੋਂ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਇਸ ਵੈਕਸੀਨ ‘ਤੇ ਮਨੁੱਖੀ ਟ੍ਰਾਇਲ ਚੱਲ ਰਿਹਾ ਹੈ ਅਤੇ ਟ੍ਰਾਇਲ ਵਿੱਚ ਬਿਹਤਰ ਨਤੀਜੇ ਸਾਹਮਣੇ ਆਏ ਹਨ। ਭਾਰਤ ਵਿੱਚ ਵੀ ਆਕਸਫੋਰਡ ਯੂਨੀਵਰਸਿਟੀ ਦੀ ਇਸ ਵੈਕਸੀਨ ਨੂੰ ਤਿਆਰ ਕੀਤਾ ਜਾਵੇਗਾ । ਆਕਸਫੋਰਡ ਤੋਂ ਬਹੁਤ ਉਡੀਕੀ ਕੋਰੋਨਾ ਵੈਕਸੀਨ ਨੂੰ ਲੈ ਕੇ ਡਾਇਰੈਕਟਰ ਰਾਹੁਲ ਕੰਵਲ ਨੇ ਆਕਸਫੋਰਡ ਵੈਕਸੀਨ ਸਮੂਹ ਦੇ ਡਾਇਰੈਕਟਰ ਐਂਡਰਿਊ ਜੇ ਪੋਲਾਰਡ ਅਤੇ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨਾਲ ਗੱਲਬਾਤ ਕੀਤੀ ।
ਐਂਡਰਿਊ ਪੋਲਾਰਡ ਨੇ ਦੱਸਿਆ ਕਿ ਐਂਟੀਬਾਡੀ ਪ੍ਰਤੀਕ੍ਰਿਆ ਤੋਂ ਪਤਾ ਚੱਲਦਾ ਹੈ ਕਿ ਇਹ ਵੈਕਸੀਨ ਬਹੁਤ ਪ੍ਰਭਾਵਸ਼ਾਲੀ ਹੈ। ਉਨ੍ਹਾਂ ਨੇ ਕਿਹਾ ਕਿ ਟ੍ਰਾਇਲ ਵਿੱਚ ਸਫਲਤਾ ਨਜ਼ਰ ਆਉਣ ਦੇ ਬਾਵਜੂਦ ਹੁਣ ਸਾਨੂੰ ਇਸ ਗੱਲ ਦੇ ਸਬੂਤ ਦੀ ਲੋੜ ਹੈ ਕਿ ਇਹ ਵਾਇਰਸ ਕੋਰੋਨਾ ਵਾਇਰਸ ਤੋਂ ਬਚਾ ਸਕਦੀ ਹੈ । ਪੋਲਾਰਡ ਨੇ ਦੱਸਿਆ ਕਿ ਹੁਣ ਇਸ ਵੈਕਸੀਨ ਦਾ ਟ੍ਰਾਇਲ ਵੱਖ-ਵੱਖ ਲੋਕਾਂ ‘ਤੇ ਕੀਤਾ ਜਾਵੇਗਾ ਅਤੇ ਇਹ ਮੁਲਾਂਕਣ ਕੀਤਾ ਜਾਵੇਗਾ ਕਿ ਇਹ ਦੇਖ ਕੇ ਹੋਰਨਾਂ ਲੋਕਾਂ ‘ਤੇ ਕੀ ਪ੍ਰਭਾਵ ਪਵੇਗਾ।
ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਵੈਕਸੀਨ ਬਣਾਉਣਾ ਅਤੇ ਪੂਰੀ ਦੁਨੀਆ ਨੂੰ ਸਪਲਾਈ ਕਰਨਾ ਵੱਡੀ ਚੁਣੌਤੀ ਹੋਵੇਗੀ । ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਚੀਨ ਵਿੱਚ ਵੀ ਕੰਮ ਚੱਲ ਰਿਹਾ ਹੈ । ਕੀ ਇਸ ਸਥਿਤੀ ਵਿੱਚ ਉਨ੍ਹਾਂ ਨਾਲ ਮੁਕਾਬਲਾ ਹੈ? ਇਸ ‘ਤੇ ਉਨ੍ਹਾਂ ਕਿਹਾ, ‘ਅਸੀਂ ਇਸ ਨੂੰ ਮੁਕਾਬਲੇ ਵਜੋਂ ਨਹੀਂ, ਬਲਕਿ ਇੱਕ ਸਮੂਹਕ ਯਤਨ ਦੇ ਰੂਪ ਵਿੱਚ ਵੇਖਦੇ ਹਾਂ। ਅਸੀਂ ਆਪਣੇ ਤਜ਼ਰਬੇ ਵਿਸ਼ਵ ਦੇ ਹੋਰ ਦੇਸ਼ਾਂ ਵਿੱਚ ਕੋਵਿਡ ‘ਤੇ ਖੋਜ ਵਿੱਚ ਲੱਗੇ ਲੋਕਾਂ ਨਾਲ ਵੀ ਸਾਂਝੇ ਕਰਦੇ ਹਾਂ, ਤਾਂ ਜੋ ਮਿਲ ਕੇ ਅਸੀਂ ਕੋਰੋਨਾ ਦਾ ਮੁਕਾਬਲਾ ਕਰ ਸਕੀਏ।
ਇਸ ਦੇ ਨਾਲ ਹੀ ਭਾਰਤ ਵਿੱਚ ਇਸ ਵੈਕਸੀਨ ਦਾ ਉਤਪਾਦਨ ਕਰਨ ਜਾ ਰਹੇ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ ਕਿ ਅਸੀਂ ਇਸ ਟੀਕੇ ਦਾ ਉਤਪਾਦਨ ਵੱਡੇ ਪੱਧਰ ‘ਤੇ ਕਰਨ ਜਾ ਰਹੇ ਹਾਂ ਅਤੇ ਇਸ ਹਫਤੇ ਅਸੀਂ ਵੈਕਸੀਨ ਦੀ ਇਜਾਜ਼ਤ ਲੈਣ ਜਾ ਰਹੇ ਹਾਂ । ਪੂਨਾਵਾਲਾ ਨੇ ਕਿਹਾ ਕਿ ਦਸੰਬਰ ਤੱਕ ਅਸੀਂ ਆਕਸਫੋਰਡ ਵੈਕਸੀਨ Covishield ਦੀਆਂ 3-4 ਮਿਲੀਅਨ ਡੋਜ਼ ਬਣਾਉਣ ਵਿੱਚ ਸਫ਼ਲ ਹੋ ਜਾਵਾਂਗੇ। ਉਨ੍ਹਾਂ ਨੇ ਵੈਕਸੀਨ ਦੀ ਕੀਮਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਉਂਕਿ ਇਸ ਸਮੇਂ ਪੂਰਾ ਵਿਸ਼ਵ ਕੋਵਿਡ ਨਾਲ ਸੰਘਰਸ਼ ਕਰ ਰਿਹਾ ਹੈ, ਇਸ ਲਈ ਅਸੀਂ ਇਸ ਦੀ ਕੀਮਤ ਨੂੰ ਘੱਟੋ-ਘੱਟ ਰੱਖਾਂਗੇ । ਇਸ ‘ਤੇ ਸ਼ੁਰੂ ਵਿੱਚ ਇਸ ‘ਤੇ ਕੋਈ ਲਾਭ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇਸ ਦੀ ਕੀਮਤ ਲਗਭਗ 1000 ਰੁਪਏ ਜਾਂ ਇਸ ਤੋਂ ਘੱਟ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਕੋਰੋਨਾ ਸੰਕਟ ਦਾ ਸਾਹਮਣਾ ਕਰ ਰਹੀ ਹੈ । ਇਸ ਲਈ ਟੀਕੇ ਦੀ ਮੰਗ ਬਹੁਤ ਜ਼ਿਆਦਾ ਹੋਵੇਗੀ। ਅਜਿਹੀ ਸਥਿਤੀ ਵਿੱਚ ਸਾਨੂੰ ਇਸਦੇ ਉਤਪਾਦਨ ਅਤੇ ਵੰਡ ਲਈ ਸਰਕਾਰੀ ਤੰਤਰ ਦੀ ਜ਼ਰੂਰਤ ਹੋਵੇਗੀ।